ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ
ਅਜੀਤ ਡੈਸਕ
04-04-2026
ਸ੍ਰੀ ਅਨੰਦਪੁਰ ਸਾਹਿਬ, 3 ਅਪ੍ਰੈਲ (ਜੇ. ਐਸ. ਨਿੱਕੂਵਾਲ)-ਸਥਾਨਕ ਪੁਲਿਸ ਵਲੋਂ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਦੀ ਸੂਚਨਾ ਪ੍ਰਾਪਤ ਹੋਈ ਹੈ | ਇਸ ਸੰਬੰਧੀ ਏ. ਐਸ. ਆਈ. ਹਰਜੀਤ ਸਿੰਘ ਨੇ ਦੱਸਿਆ ਕਿ ਇਕ ਨਾਮਾਲੂਮ ਵਿਅਕਤੀ ਜਿਸ ਦੀ ਉਮਰ ਕਰੀਬ 65 ਸਾਲ ਨੂੰ 108 ਐਂਬੂਲੈਂਸ ਰਹੀਂ ਲਮਲੈਹੜੀ ਪੁਲ ਤੋਂ ਲਿਆ ਕੇ ਭਾਈ ਜੈਤਾ ਜੀ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਸੀ, ਜਿਥੇ ਇਲਾਜ ਦੌਰਾਨ ਉਕਤ ਵਿਅਕਤੀ ਦੀ ਮੌਤ ਹੋ ਗਈ | ਅਣਪਛਾਤੇ ਵਿਅਕਤੀ ਦਾ ਕੱਦ 5 ਫੁੱਟ 7 ਇੰਚ, ਕੁੜਤਾ ਪਜਾਮਾ ਪਾਇਆ ਹੋਇਆ, ਚਿੱਟੇ ਰੰਗ ਦੇ ਵਾਲ ਤੇ ਦਾੜ੍ਹੀ ਕੱਟੀ ਹੋਈ ਹੈ | ਲਾਸ਼ ਨੂੰ ਸ਼ਨਾਖ਼ਤ ਲਈ ਭਾਈ ਜੈਤਾ ਜੀ ਸਿਵਲ ਹਸਪਤਾਲ ਵਿਖੇ ਰੱਖ ਦਿੱਤਾ ਗਿਆ ਹੈ |