12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਸਹੇਲੀ ਫਾਊਾਡੇਸ਼ਨ ਵਲੋਂ ਨੱਬੇ ਵਿਦਿਆਰਥੀਆਂ ਨੂੰ ਸਕੂਲ ਬੈਗ ਅਤੇ ਸਟੇਸ਼ਨਰੀ ਭੇਟ <br/>

Ad Position 21
repet_subhas-goyals [Copy P29]
ਡਾ. ਸੰਜੀਵ ਗੌਤਮ ਚੇਅਰਮੈਨ ਵਿਦਿਆਰਥੀਆਂ ਨੂੰ ਸਕੂਲ ਬੈਗ ਅਤੇ ਸਟੇਸ਼ਨਰੀ ਭੇਟ ਕਰਨ ਸਮੇਂ | ਤਸਵੀਰ: ਗੁਰਪ੍ਰੀਤ ਸਿੰਘ ਗਰੇਵਾਲ <br/> 05-04-2026
ਨੰਗਲ, 4 ਅਪੈ੍ਰਲ (ਗੁਰਪ੍ਰੀਤ ਸਿੰਘ ਗਰੇਵਾਲ)-ਸਹੇਲੀ ਫਾਊਾਡੇਸ਼ਨ ਸਰੀ (ਵੈਨਕੂਵਰ- ਕੈਨੇਡਾ) ਵਲੋਂ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਤਲਵਾੜਾ 'ਚ ਕਰਵਾਏ ਇੱਕ ਸਮਾਗਮ ਦੌਰਾਨ ਨੱਬੇ ਵਿਦਿਆਰਥੀਆਂ ਨੂੰ ਸਕੂਲ ਬੈਗ ਅਤੇ ਸਟੇਸ਼ਨਰੀ ਭੇਟ ਕੀਤੀ ਗਈ | 15 ਲੋੜਵੰਦ ਵਿਦਿਆਰਥੀਆਂ ਨੂੰ ਰਾਸ਼ਨ ਵੀ ਦਿੱਤਾ ਗਿਆ | ਚੇਤੇ ਰਹੇ ਕਿ ਸਹੇਲੀ ਫਾਊਾਡੇਸ਼ਨ ਨੇ ਸਰਕਾਰੀ ਪ੍ਰਾ. ਸਕੂਲ ਪਿੰਡ ਤਲਵਾੜਾ ਨੂੰ ਗੋਦ ਲਿਆ ਹੈ | ਹਰ ਵਰ੍ਹੇ ਅਕਤੂਬਰ - ਨਵੰਬਰ 'ਚ ਸਾਰੇ ਬੱਚਿਆਂ ਨੂੰ ਜਰਸੀਆਂ ਅਤੇ ਬੂਟ ਦਿੱਤੇ ਜਾਂਦੇ ਹਨ ਅਤੇ ਅਪੈ੍ਰਲ 'ਚ ਸਕੂਲ ਬੈਗ ਤੇ ਸਟੇਸ਼ਨਰੀ ਦਿੱਤੀ ਜਾਂਦੀ ਹੈ | ਇਸ ਮੌਕੇ ਉਚੇਚੇ ਤੌਰ 'ਤੇ ਪਹੁੰਚੇ ਚੇਅਰਮੈਨ ਸ੍ਰੀ ਗੁਰੂ ਰਵਿਦਾਸ ਆਯੁਰਵੈਦਿਕ ਯੂਨੀਵਰਸਿਟੀ ਹੁਸ਼ਿਆਰਪੁਰ ਡਾ. ਸੰਜੀਵ ਗੌਤਮ ਨੇ ਸਹੇਲੀ ਫਾਊਾਡੇਸ਼ਨ ਦੀ ਸ਼ਲਾਘਾ ਕੀਤੀ ਜਿਹੜੀ ਇਸ ਸਕੂਲ ਤੋਂ ਇਲਾਵਾ ਹੋਰਨਾਂ ਸਕੂਲਾਂ 'ਚ ਵੀ ਕੰਮ ਕਰ ਰਹੀ ਹੈ | ਇਸ ਮੋਕੇ ਸਕੂਲ ਮੁਖੀ ਸ਼ਾਮ ਸੁੰਦਰ, ਮੈਡਮ ਪਰਮਜੀਤ ਕੌਰ ਕਲਸੀ, ਸੁਨੀਲ ਕੁਮਾਰ, ਚੇਅਰਮੈਨ ਆਈ.ਐਮ.ਏ. ਡਾ. ਅਸ਼ੌਕ ਸ਼ਰਮਾ, ਆਰ.ਟੀ.ਆਈ. ਕਾਰਕੁੰਨ ਯੋਗੇਸ਼ ਸੱਚਦੇਵਾ, ਡਾ. ਨਿਓਮੀ, ਸੁਮਿਤ ਅਗਨੀਸੰਦਲ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ 16ਵਾਂ ਪਰਿਵਾਰਕ ਖੇਡ ਮੇਲਾ 12 ਨੂੰ <br/> ਅਗਲੀ ਖ਼ਬਰ ਨਹੀਂ ਰਹੇ ਡਾਕਟਰ ਕਮਲ ਨੱਡਾ ਭਨੂੰਪਲੀ <br/>
Ad Position 24