10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਸੰਤ ਭੂਰੀਵਾਲੇ ਅੱਜ ਕਰਨਗੇ ਟਿੱਬਾ ਨੰਗਲ ਵਿਖੇ ਬਣਾਏ ਯਾਦਗਾਰੀ ਗੇਟ ਦਾ ਉਦਘਾਟਨ <br/>

Ad Position 21
No active advertisement
ਅਜੀਤ ਡੈਸਕ 06-04-2026
ਨੂਰਪੁਰ ਬੇਦੀ, 5 ਅਪ੍ਰੈਲ (ਰਾਜੇਸ਼ ਚੌਧਰੀ ਤਖਤਗੜ੍ਹ)-ਸ੍ਰੀ ਸ੍ਰੀ 1008 ਸ੍ਰੀ ਸਤਿਗੁਰੂ ਬ੍ਰਹਮ ਸਾਗਰ ਭੂਰੀ ਵਾਲੇ, ਸ੍ਰੀ ਸਤਿਗੁਰ ਲਾਲ ਦਾਸ ਭੂਰੀ ਵਾਲੇ ਅਤੇ ਸ੍ਰੀ ਸਤਿਗੁਰ ਬ੍ਰਹਮਾ ਨੰਦ ਭੂਰੀ ਵਾਲਿਆਂ ਦੀ ਯਾਦ 'ਚ ਟਿੱਬਾ ਨੰਗਲ ਵਿਖੇ ਬਣਾਏ ਗਏ ਯਾਦਗਾਰੀ ਗੇਟ ਦਾ ਉਦਘਾਟਨ ਸਮਾਰੋਹ 6 ਅਪ੍ਰੈਲ ਨੂੰ ਕਰਵਾਇਆ ਜਾ ਰਿਹਾ ਹੈ | ਇਸ ਮੌਕੇ ਅਚਾਰਿਆ ਸਵਾਮੀ ਚੇਤਨਾ ਨੰਦ ਭੂਰੀਵਾਲੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਨਗੇ ਅਤੇ ਉਨ੍ਹਾਂ ਵਲੋਂ ਸਵੇਰੇ 8 ਵਜੇ ਯਾਦਗਾਰੀ ਗੇਟ ਦਾ ਉਦਘਾਟਨ ਕੀਤਾ ਜਾਵੇਗਾ | ਇਸ ਸਮਾਗਮ ਨੂੰ ਲੈ ਕੇ ਇਲਾਕੇ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ | ਉਦਘਾਟਨ ਉਪਰੰਤ ਕੀਰਤਨ, ਸਤਸੰਗ ਅਤੇ ਮਹਾਪੁਰਖਾਂ ਦੀ ਜੀਵਨੀ 'ਤੇ ਪ੍ਰਕਾਸ਼ ਪਾਇਆ ਜਾਵੇਗਾ | ਪ੍ਰਬੰਧਕਾਂ ਨੇ ਦੱਸਿਆ ਕਿ ਸੰਗਤਾਂ ਦੀ ਸੁਵਿਧਾ ਲਈ ਵੱਖ-ਵੱਖ ਪ੍ਰਬੰਧ ਕੀਤੇ ਗਏ ਹਨ | ਇਸ ਮੌਕੇ 'ਤੇ ਇਲਾਕੇ ਦੀਆਂ ਪ੍ਰਮੁੱਖ ਧਾਰਮਿਕ ਅਤੇ ਸਮਾਜਿਕ ਸ਼ਖ਼ਸੀਅਤਾਂ ਵੀ ਹਾਜ਼ਰੀ ਲਗਵਾਉਣਗੀਆਂ |

Ad Position 22
No active advertisement
ਪਿਛਲੀ ਖ਼ਬਰ ਜੀਨੀਅਸ ਇੰਟਰਨੈਸ਼ਨਲ ਪਬਲਿਕ ਸਕੂਲ ਸੋਲਖੀਆਂ ਵਲੋਂ ਸਥਾਪਨਾ ਦਿਵਸ ਮੌਕੇ ਮੈਰਾਥਨ ਕਰਵਾਈ <br/> ਅਗਲੀ ਖ਼ਬਰ ਗੁਜਰਾਤ ਤੇ ਉੱਤਰ ਭਾਰਤ ਦੇ ਲੋਕਾਂ 'ਤੇ ਖੜਗੇ ਦੀਆਂ ਟਿੱਪਣੀਆਂ ਨੂੰ ਲੈ ਕੇ ਭਾਜਪਾ ਨੇ ਕਾਂਗਰਸ 'ਤੇ ਸਾਧਿਆ ਨਿਸ਼ਾਨਾ <...
Ad Position 24