10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਨਾਜਾਇਜ਼ ਮਾਈਨਿੰਗ 'ਤੇ ਪੁਲਿਸ ਨੇ ਕੱਸਿਆ ਸ਼ਿਕੰਜਾ

Ad Position 21
No active advertisement
ਅਜੀਤ ਡੈਸਕ 06-04-2026

ਐਨ.ਜੀ.ਟੀ. ਦੀਆਂ ਹਦਾਇਤਾਂ ਲਾਗੂ ਕਰਾਉਣ ਲਈ ਰਾਣਾ ਕੇ.ਪੀ. ਦੀ ਘੁਰਕੀ ਮਗਰੋਂ ਕਾਰਵਾਈ
ਨੰਗਲ, 5 ਅਪ੍ਰੈਲ (ਪ੍ਰੀਤਮ ਸਿੰਘ ਬਰਾਰੀ)-ਐਨ.ਜੀ.ਟੀ. ਵਲੋਂ ਨਾਜਾਇਜ਼ ਮਾਈਨਿੰਗ ਬੰਦ ਕਰਾਉਣ ਲਈ ਜਾਰੀ ਹਦਾਇਤਾਂ ਦੀ ਇਨ ਬਿਨ ਤੁਰੰਤ ਪਾਲਣਾ ਕਰਾਉਣ ਲਈ ਪੰਜਾਬ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਨੂੰ ਸਾਬਕਾ ਸਪੀਕਰ ਪੰਜਾਬ ਰਾਣਾ ਕੇ ਪੀ ਸਿੰਘ ਵਲੋਂ ਨੰਗਲ ਵਿਖੇ ਮੀਡੀਆ ਜਰੀਏ ਬੀਤੇ ਦਿਨੀ ਮਾਰੀ ਘੁਰਕੀ ਮਗਰੋਂ ਨੰਗਲ ਪੁਲਿਸ ਵਲੋਂ ਬੀਤੇ ਦਿਨ ਖੇੜਾ ਕਰਮੋਟ ਇਲਾਕੇ ਵਿਚ ਮਾਈਨਿੰਗ ਵਿਭਾਗ ਦੀ ਟੀਮ ਸਮੇਤ ਛਾਪੇਮਾਰੀ ਕਰਕੇ ਗੈਰ ਕਾਨੂੰਨੀ ਮਾਈਨਿੰਗ ਕਰਨ ਵਾਲੀ ਮਸ਼ੀਨਰੀ ਨੂੰ ਕਬਜ਼ੇ ਵਿਚ ਲਏ ਜਾਣ ਦਾ ਸਮਾਚਾਰ ਹੈ | ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਅੱਜ ਪੁਲਿਸ ਥਾਣਾ ਮੁਖੀ ਨੰਗਲ ਇੰਸਪੈਕਟਰ ਸਿਮਰਨਜੀਤ ਸਿੰਘ ਵਲੋਂ ਇੱਕ ਪੈੱ੍ਰਸ ਕਾਨਫ਼ਰੰਸ ਬੁਲਾ ਕੇ ਖ਼ੁਲਾਸਾ ਕੀਤਾ ਗਿਆ ਕਿ ਐਨ.ਜੀ.ਟੀ. ਦੀਆਂ ਹਦਾਇਤਾਂ ਅਨੁਸਾਰ ਅਤੇ ਐਸ.ਐਸ.ਪੀ. ਰੂਪਨਗਰ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਹੇਠ ਤੇ ਡੀ.ਐਸ.ਪੀ. ਨੰਗਲ ਦੀ ਨਿਗਰਾਨੀ ਹੇਠ ਪੁਲਿਸ ਪਾਰਟੀ ਵਲੋਂ ਸਮੇਤ ਮਾਈਨਿੰਗ ਵਿਭਾਗ ਦੀ ਟੀਮ ਨਾਲ ਖੇੜਾ ਕਲਮੋਟ ਵਿਖੇ ਵੱਖ ਵੱਖ ਥਾਵਾਂ ਤੇ ਛਾਪੇਮਾਰੀ ਕਰਕੇ ਮਸ਼ੀਨਰੀ ਨੂੰ ਆਪਣੇ ਕਬਜ਼ੇ ਵਿਚ ਲਿਆ ਹੈ | ਥਾਣਾ ਮੁਖੀ ਨੰਗਲ ਨੇ ਦੱਸਿਆ ਕੇ ਪੁਲਿਸ ਪਾਰਟੀ ਵਲੋਂ ਬੀਤੀ ਰਾਤ ਖੇੜਾ ਕਨਮੋਟ ਇਲਾਕੇ ਵਿਚ ਕਾਰਵਾਈ ਕਰਦਿਆਂ ਇੱਕ ਮਸ਼ੀਨ ਪੋਕਲੇਨ ਮਾਰਕਾ ਕੋਵੈਲਕੋ ਸੀਰੀਅਲ ਨੰਬਰ ਵਾਈ ਕਿਊ 15 51 44 02 ਨੂੰ ਰਿਕਵਰੀ ਕਰਕੇ ਮਿਤੀ ਤਿੰਨ ਅਪ੍ਰੈਲ ਮੁਕੱਦਮਾ ਨੰਬਰ 63 ਅੰਡਰ ਧਾਰਾ 21(1), 4(1) ਮਾਈਨਿੰਗ ਮਿਨਰਲ ਐਕਟ ਥਾਣਾ ਨੰਗਲ ਵਿਖੇ ਨਾ ਮਲੂਮ ਆਪੇ੍ਰਟਰਾਂ, ਚਾਲਕਾਂ, ਮਾਲਕਾਂ ਅਤੇ ਨਜਾਇਜ਼ ਮਾਈਨਿੰਗ ਦੀ ਜ਼ਮੀਨ ਦੇ ਮਾਲਕ ਖ਼ਿਲਾਫ਼ ਦਰਜ ਰਜਿਸਟਰ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਪੋਕਲੇਨ ਮਸ਼ੀਨ ਮਾਡਲ ਜੇ.ਸੀ.ਬੀ. 215, ਪੋਕਲੇਨ ਮਸ਼ੀਨ ਮਾਡਲ ਆਰ ਜੈਡ 15 ਐਲ ਮਾਰਕਾ ਹੰਡਈ, ਟਿੱਪਰ ਮਾਡਲ ਟਾਟਾ ਨੰਬਰ ਪੀ ਬੀ 11 ਸੀ ਜੈਡ 7941 ਅਤੇ ਪੀ ਬੀ 11 ਸੀ ਜੈਡ 7940 ਨੂੰ ਰਿਕਵਰੀ ਕਰਕੇ ਮੁਕੱਦਮਾ ਨੰਬਰ 64 ਅੰਡਰ ਧਾਰਾ 21(1),4(1) ਮਾਈਨਿੰਗ ਮਿਨਰਲ ਐਕਟ ਤਹਿਤ ਥਾਣਾ ਨੰਗਲ ਵਿਖੇ ਨਾ ਮਾਲੂਮ ਆਪੇ੍ਰਟਰਾਂ, ਚਾਲਕਾਂ, ਮਾਲਕਾਂ ਅਤੇ ਨਜਾਇਜ਼ ਮਾਈਨਿੰਗ ਦੀ ਜ਼ਮੀਨ ਦੇ ਮਾਲਕ ਦੇ ਖ਼ਿਲਾਫ਼ ਦਰਜ ਰਜਿਸਟਰ ਕੀਤਾ ਗਿਆ ਹੈ | ਥਾਣਾ ਮੁਖੀ ਇੰਸਪੈਕਟਰ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਦੀ ਗਿ੍ਫ਼ਤਾਰੀ ਕਰਨ ਲਈ ਪੁਲਿਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਵਹੀਕਲਾਂ ਅਤੇ ਜ਼ਮੀਨ ਦੀ ਮਾਲਕੀ ਹਾਸਲ ਕਰਕੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਗਿ੍ਫ਼ਤਾਰ ਕੀਤਾ ਜਾਵੇਗਾ | ਪੱਤਰਕਾਰਾਂ ਵਲੋਂ ਉਨ੍ਹਾਂ ਨੂੰ ਸਾਬਕਾ ਸਪੀਕਰ ਵਲੋਂ ਦਿੱਤੇ ਗਏ ਅਲਟੀਮੇਟਮ ਮਗਰੋਂ ਹੋਈ ਨਜਾਇਜ਼ ਮਾਈਨਿੰਗ ਖ਼ਿਲਾਫ਼ ਪੁਲਿਸ ਕਾਰਵਾਈ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਥਾਣਾ ਮੁਖੀ ਨੇ ਕਿਹਾ ਕਿ ਇਹ ਕਾਰਵਾਈ ਪੁਲਿਸ ਵਲੋਂ ਪਿਛਲੇ ਸਮੇਂ ਦੌਰਾਨ ਵੀ ਕੀਤੀ ਜਾਂਦੀ ਰਹੀ ਹੈ ਅਤੇ ਅਗਾਂਹ ਤੋਂ ਵੀ ਲਗਾਤਾਰ ਜਾਰੀ ਰਹੇਗੀ |

Ad Position 22
No active advertisement
ਪਿਛਲੀ ਖ਼ਬਰ ਰੂਪਨਗਰ ਅਨਾਜ ਮੰਡੀ ਵਿਚ ਕਣਕ ਦੇ ਸੀਜ਼ਨ ਦੀ ਪਹਿਲੀ ਬੋਲੀ ਲੱਗੀ <br/> ਅਗਲੀ ਖ਼ਬਰ ਨੂਰਪੁਰ ਬੇਦੀ ਇਲਾਕੇ 'ਚ ਪਏ ਮੀਂਹ ਤੇ ਤੇਜ਼ ਹਵਾਵਾਂ ਕਾਰਨ ਕਣਕ ਦੀ ਫ਼ਸਲ ਹੋਇਆ ਭਾਰੀ ਨੁਕਸਾਨ <br/>
Ad Position 24