10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਨੂਰਪੁਰ ਬੇਦੀ ਇਲਾਕੇ 'ਚ ਪਏ ਮੀਂਹ ਤੇ ਤੇਜ਼ ਹਵਾਵਾਂ ਕਾਰਨ ਕਣਕ ਦੀ ਫ਼ਸਲ ਹੋਇਆ ਭਾਰੀ ਨੁਕਸਾਨ <br/>

Ad Position 21
No active advertisement
ਅਜੀਤ ਡੈਸਕ 06-04-2026
ਨੂਰਪੁਰ ਬੇਦੀ, 5 ਅਪ੍ਰੈਲ (ਵਿੰਦਰਪਾਲ ਝਾਂਡੀਆਂ)-ਕੁੱਝ ਦਿਨਾਂ ਤੋਂ ਰੁਕ ਰੁਕ ਕੇ ਪੈ ਰਹੇ ਮੀਂਹ ਅਤੇ ਨਾਲ ਤੇਜ਼ ਹਵਾਵਾਂ ਚੱਲਣ ਕਾਰਨ ਨੂਰਪੁਰ ਬੇਦੀ ਇਲਾਕੇ ਦੇ ਅਨੇਕਾਂ ਪਿੰਡਾਂ 'ਚ ਕਣਕ ਦੀ ਖੜੀ ਫ਼ਸਲ ਦਾ ਵੱਡਾ ਨੁਕਸਾਨ ਹੋਇਆ ਹੈ | ਕਿਉਂ ਕਿ ਮੀਂਹ ਦੇ ਨਾਲ ਚੱਲਿਆਂ ਤੇਜ਼ ਹਵਾਵਾਂ ਕਾਰਨ ਜਿੱਥੇ ਕਣਕਾਂ ਖੇਤਾਂ 'ਚ ਵਿਛ ਗਈਆਂ ਹਨ, ਉੱਥੇ ਫ਼ਸਲ ਢਹਿ ਢੇਰੀ ਹੋ ਜਾਣ ਕਾਰਨ ਨਾ ਸਿਰਫ਼ ਪੈਦਾਵਾਰ 'ਤੇ ਇਸਦਾ ਅਸਰ ਪਿਆ ਹੈ, ਸਗੋਂ ਫ਼ਸਲ ਦੀ ਕਟਾਈ ਦਾ ਖ਼ਰਚ ਵੀ ਕਾਫ਼ੀ ਵੱਧ ਗਿਆ ਹੈ | ਕਿਸਾਨਾਂ ਦੇ ਮੁਤਾਬਿਕ ਹੁਣ ਫ਼ਸਲ ਦੀ ਕਟਾਈ ਦਾ ਖ਼ਰਚ 2 ਤੋਂ ਢਾਈ ਹਜ਼ਾਰ ਰੁਪਏ ਪ੍ਰਤੀ ਕਿੱਲੇ ਤੱਕ ਹੋਰ ਵਧ ਗਿਆ ਹੈ, ਜਿਸ ਨਾਲ ਉਨ੍ਹਾਂ ਨੂੰ ਆਰਥਿਕਤਾ ਦੀ ਹੋਰ ਵੱਡੀ ਮਾਰ ਪਈ ਹੈ | ਹੱਡ ਭੰਨਵੀਂ ਮਿਹਨਤ ਤੋਂ ਬਾਅਦ ਪੈ ਰਹੀ ਕੁਦਰਤ ਦੀ ਮਾਰ ਕਾਰਨ ਕਿਸਾਨ ਡਾਢੇ ਚਿੰਤਤ ਹਨ | ਇਸ ਸਬੰਧੀ ਜਮਹੂਰੀ ਕਿਸਾਨ ਸਭਾ ਦੇ ਨੁਮਾਇੰਦਿਆਂ ਨੇ ਇਲਾਕੇ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਕੇ ਕਿਸਾਨਾਂ ਨਾਲ ਰਾਬਤਾ ਕਾਇਮ ਕੀਤਾ ਅਤੇ ਉਨ੍ਹਾਂ ਦੇ ਨੁਕਸਾਨ ਦਾ ਜਾਇਜ਼ਾ ਲਿਆ | ਸਭਾ ਦੀ ਟੀਮ ਦੇ ਨੁਮਾਇੰਦਿਆਂ ਨੇ ਖੇਤਾਂ 'ਚ ਜਾ ਕੇ ਹਕੀਕਤੀ ਸਥਿਤੀ ਨੂੰ ਵੇਖਿਆ ਅਤੇ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਨਾਲ ਸੁਣਿਆ | ਕਿਸਾਨ ਆਗੂਆਂ ਦੇ ਇਸ ਦੌਰੇ ਦੌਰਾਨ ਸਾਹਮਣੇ ਆਇਆ ਕਿ ਬਹੁਤ ਸਾਰੇ ਖੇਤਾਂ 'ਚ ਫ਼ਸਲ ਪੂਰੀ ਤਰ੍ਹਾਂ ਢਹਿ ਚੁੱਕੀ ਹੈ, ਜਿਸ ਨਾਲ ਕਟਾਈ ਮੁਸ਼ਕਿਲ ਹੋ ਗਈ ਹੈ ਅਤੇ ਮਸ਼ੀਨਾਂ ਦੀ ਵਰਤੋਂ ਵੀ ਔਖੀ ਹੋ ਜਾਵੇਗੀ | ਇਸ ਮੌਕੇ ਜਮਹੂਰੀ ਕਿਸਾਨ ਸਭਾ ਦੇ ਸੂਬਾ ਕਮੇਟੀ ਮੈਂਬਰ ਮੋਹਨ ਸਿੰਘ ਧਮਾਣਾ ਨੇ ਕਿਹਾ ਕਿ ਕੁਦਰਤੀ ਆਫ਼ਤਾਂ ਕਾਰਨ ਕਿਸਾਨਾਂ ਨੂੰ ਵੱਡਾ ਨੁਕਸਾਨ ਝੱਲਣਾ ਪੈਂਦਾ ਹੈ, ਪਰ ਸਰਕਾਰਾਂ ਵਲੋਂ ਕੋਈ ਢੰਗ ਦੀ ਕਾਰਵਾਈ ਨਹੀਂ ਕੀਤੀ ਜਾਂਦੀ ਹੈ | ਜਿਸਦਾ ਕਿਸਾਨਾਂ ਨੂੰ ਹਮੇਸ਼ਾ ਹੀ ਖ਼ਮਿਆਜ਼ਾ ਭੁਗਤਣਾ ਪੈਂਦਾ ਹੈ | ਇਸ ਦੌਰਾਨ ਸੰਯੁਕਤ ਕਿਸਾਨ ਮੋਰਚਾ ਦੇ ਜ਼ਿਲ੍ਹਾ ਕਨਵੀਨਰ ਧਰਮਪਾਲ ਸੈਣੀਮਾਜਰਾ ਨੇ ਕਿਹਾ ਕਿ ਫ਼ਸਲ ਡਿੱਗਣ ਨਾਲ ਨਾ ਸਿਰਫ਼ ਪੈਦਾਵਾਰ ਘਟੇਗੀ, ਸਗੋਂ ਪੈਦਾਵਾਰ ਦੀ ਗੁਣਵੱਤਾ 'ਤੇ ਵੀ ਅਸਰ ਪਵੇਗਾ | ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਨੂੰ ਤੁਰੰਤ ਰਾਹਤ ਪੈਕੇਜ ਦਾ ਐਲਾਨ ਕਰਨਾ ਚਾਹੀਦਾ ਹੈ ਅਤੇ ਪ੍ਰਭਾਵਿਤ ਕਿਸਾਨਾਂ ਦੀ ਆਰਥਿਕ ਭਰਪਾਈ ਕੀਤੀ ਜਾਣੀ ਚਾਹੀਦੀ ਹੈ | ਇਸ ਮੌਕੇ ਕਾਮਰੇਡ ਮੋਹਣ ਸਿੰਘ ਧਮਾਣਾ, ਧਰਮਪਾਲ ਸੈਣੀਮਾਜਰਾ, ਹਜ਼ਾਰਾ ਸਿੰਘ ਲਸਾੜੀ, ਯੋਗਰਾਜ ਧਾਦਲੀ, ਅਮਰੀਕ ਸਿੰਘ ਸਮੀਰੋਵਾਲ, ਧਰਮਪਾਲ, ਮਾ. ਬਲਵੀਰ ਸਿੰਘ ਨੂਰਪੁਰ ਬੇਦੀ , ਪਰਮਿੰਦਰ ਸਿੰਘ ਗੋਪਾਲਪੁਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਨਾਜਾਇਜ਼ ਮਾਈਨਿੰਗ 'ਤੇ ਪੁਲਿਸ ਨੇ ਕੱਸਿਆ ਸ਼ਿਕੰਜਾ ਅਗਲੀ ਖ਼ਬਰ ਕਾਹਨਪੁਰ ਖੂਹੀ ਵਿਖੇ ਨਸ਼ੀਲੇ ਪਦਾਰਥ ਸਮੇਤ ਨੌਜਵਾਨ ਗਿ੍ਫ਼ਤਾਰ <br/>
Ad Position 24