12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਗੁਰੂ ਸ਼ਬਦ ਦੀ ਕਮਾਈ ਕਰਨ ਵਾਲਾ ਜੀਵ ਲੋਕ ਪ੍ਰਲੋਕ ਸੁਖਦਾਈ ਬਣਾਉਂਦਾ ਹੈ- ਭੂਰੀ ਵਾਲੇ <br/>

Ad Position 21
No active advertisement
ਅਜੀਤ ਡੈਸਕ 08-04-2026
ਨੂਰਪੁਰ ਬੇਦੀ, 7 ਅਪ੍ਰੈਲ (ਵਿੰਦਰਪਾਲ ਝਾਂਡੀਆਂ)-ਸ੍ਰੀ ਸਤਿਗੁਰੂ ਬ੍ਰਹਮ ਸਾਗਰ ਭੂਰੀ ਵਾਲੇ ਗੁਰਗੱਦੀ ਪ੍ਰੰਪਰਾ (ਗਰੀਬਦਾਸੀਯ ਸੰਪਰਦਾਇ) ਦੇ ਸ੍ਰੀ ਬ੍ਰਹਮ ਨਿਵਾਸ ਆਸ਼ਰਮ ਪਿੰਡ ਬਾਲੇਵਾਲ ਵਿਖੇ ਸਰਬ ਸੰਗਤ ਵਲੋਂ ਮੌਜੂਦਾ ਗੱਦੀਨਸ਼ੀਨ ਸ੍ਰੀ ਸਤਿਗੁਰੂ ਵੇਦਾਂਤ ਆਚਾਰੀਆ ਸਵਾਮੀ ਚੇਤਨਾ ਨੰਦ ਭੂਰੀਵਾਲਿਆ ਦੀ ਸਰਪ੍ਰਸਤੀ ਹੇਠ ਕਰਵਾਇਆ ਗਿਆ ਤਿੰਨ ਰੋਜ਼ਾ ਸੰਤ ਸਮਾਗਮ ਸ਼ਰਧਾ ਪੂਰਵਕ ਸਮਾਪਤ ਹੋ ਗਿਆ | ਇਸ ਮੌਕੇ ਬਾਬਾ ਗਰੀਬਦਾਸ ਦੀ ਰਚਿਤ ਬਾਣੀ ਦੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਉਪਰੰਤ ਵੱਡੀ ਤਾਦਾਦ 'ਚ ਜੁੜੀਆਂ ਸੰਗਤਾਂ ਨੂੰ ਸਤਿਸੰਗ ਉਪਦੇਸ਼ ਦਿੰਦਿਆਂ ਵੇਦਾਂਤ ਆਚਾਰੀਆ ਸਵਾਮੀ ਚੇਤਨਾ ਨੰਦ ਭੂਰੀ ਵਾਲਿਆਂ ਨੇ ਕਿਹਾ ਕਿ ਸਤਿਸੰਗ ਸੁਣਨ ਕੇ ਜੀਵਨ 'ਚ ਉਤਾਰਨ ਨਾਲ ਮਨ ਦੇ ਰੋਗ ਦੂਰ ਹੋ ਜਾਂਦੇ ਹਨ ਅਤੇ ਜੀਵਨ 'ਚ ਵੀ ਵੱਡਾ ਬਦਲਾਅ ਆਉਂਦਾ ਹੈ | ਸਤਿਸੰਗ ਸੂਤਰ ਉਪਦੇਸ਼ ਦਿੰਦਿਆਂ ਆਚਾਰੀਆ ਨੇ ਕਿਹਾ ਕਿ ਹਰ ਜੀਵ ਨੂੰ ਸਵਾਸ ਸਵਾਸ ਨਾਲ ਗੁਰੂ ਸ਼ਬਦ ਸਿਮਰਨ ਕਰਨਾ ਚਾਹੀਦਾ ਹੈ, ਕਿਉਂ ਕਿ ਗੁਰੂ ਸ਼ਬਦ ਹੀ ਅਗਿਆਨਤਾ ਨੂੰ ਦੂਰ ਕਰਨ ਵਾਲਾ ਵਾਚਕ ਹੈ | ਉਨ੍ਹਾਂ ਕਿਹਾ ਕਿ ਨਾਮ ਸ਼ਬਦ ਨਾਲ ਜੁੜਨ ਨਾਲ ਜਿੱਥੇ ਜੀਵ ਦਾ ਮਨ ਪਵਿੱਤਰ ਹੋ ਜਾਂਦਾ ਹੈ, ਉੱਥੇ ਉਹ ਆਪਣਾ ਲੋਕ ਪ੍ਰਲੋਕ ਸੁਖਦਾਈ ਬਣਾ ਲੈਂਦਾ ਹੈ | ਸਮਾਗਮ ਮੌਕੇ ਰੋਜਾਨਾ ਪੀ.ਜੀ.ਆਈ. ਚੰਡੀਗੜ੍ਹ ਨੂੰ ਭੇਜੇ ਜਾਂਦੇ ਦੇਸੀ ਘਿਓ ਵਿਚ ਤਿਆਰ ਲੰਗਰ ਵਾਹਨ ਨੂੰ ਵੀ ਰਵਾਨਾ ਕੀਤਾ ਗਿਆ | ਇਸ ਮੌਕੇ ਬਾਬਾ ਬਲਦੇਵ ਸਿੰਘ ਅਬਿਆਣਾ, ਨੰਦ ਲਾਲ ਮੁੰਢਣ, ਠੇਕੇਦਾਰ ਸਤਪਾਲ ਭਾਟੀਆ, ਸਰਪੰਚ ਲੇਖ ਰਾਮ ਬਜਾੜ, ਗੋਪਾਲ ਚੰਦ, ਪੰਮਾ ਬਜਾੜ, ਗਿਆਨ ਬਜਾੜ, ਪ੍ਰਕਾਸ਼ ਕਸਾਣਾ, ਦੇਵ ਰਾਜ, ਗੁਰਦਿਆਲ ਕਾਕੂ, ਬਿੱਟੂ ਭੂੰਬਲਾਂ, ਦੇਸ ਰਾਜ ਭਗਤ, ਰਵੀ ਚੌਹਾਨ, ਦੇਸਰਾਜ ਭੂੰਬਲਾਂ, ਮਹਿੰਦਰ ਪਾਲ ਫੌਜੀ, ਨਰੇਸ਼ ਪ੍ਰਧਾਨ, ਨਵਜੋਤ ਜੋਤੀ ਬਜਾੜ, ਇਲਾਵਾ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਜਤੋਲੀ ਵਿਖੇ ਵਿਰਾਸਤੀ ਖੇਡਾਂ 'ਚ ਜਿੱਤ ਪ੍ਰਾਪਤ ਕਰਨ ਵਾਲੇ ਬੱਚਿਆਂ ਦਾ ਸਨਮਾਨ <br/> ਅਗਲੀ ਖ਼ਬਰ ਰਾਣਾ ਕੇ.ਪੀ. ਸਿੰਘ ਸਮੇਤ ਵੱਖ-ਵੱਖ ਆਗੂਆਂ ਵਲੋਂ ਮਾ. ਜੇਤੇਵਾਲ ਨਾਲ ਦੁੱਖ ਪ੍ਰਗਟ <br/>
Ad Position 24