ਢੇਰ, 11 ਅਪ੍ਰੈਲ (ਸ਼ਿਵ ਕੁਮਾਰ ਕਾਲੀਆ)-ਐਚ.ਡੀ.ਐਨ. ਸੀਨੀਅਰ ਸੈਕੰਡਰੀ ਸਕੂਲ ਭਨੁਪਲੀ ਦਾ 8ਵੀਂ ਕਲਾਸ ਦਾ ਸਲਾਨਾ ਨਤੀਜਾ 100 ਫੀਸਦੀ ਰਿਹਾ, ਜਿਸ ਵਿਚ ਦੋ ਵਿਦਿਆਰਥੀਆਂ ਨੇ ਬੋਰਡ ਦੀ ਮੈਰਿਟ ਲਿਸਟ ਵਿਚ 126ਵੇਂ ਨੰਬਰ ਅਤੇ 22ਵੇਂ ਨੰਬਰ 'ਤੇ ਸਥਾਨ ਪ੍ਰਾਪਤ ਕੀਤਾ, ਜਿਸ 'ਚ ਸਮਰ ਪੁੱਤਰ ਚੰਦਰ ਪ੍ਰਕਾਸ਼ ਨੇ 588/600 (98%) ਅੰਕ ਇਸ਼ਿਕਾ ਚੌਧਰੀ ਪੁੱਤਰੀ ਬਲਰਾਮ ਨੇ 585/600 (97.50%) ਅੰਕ ਪ੍ਰਾਪਤ ਕਰ 12ਵਾਂ ਅਤੇ 15ਵਾਂ ਰੈਂਕ ਪ੍ਰਾਪਤ ਕੀਤਾ | ਅੱਜ ਸਕੂਲ ਵਿਚ ਕਰਵਾਏ ਗਏ ਸਮਾਗਮ ਦੌਰਾਨ ਸਕੂਲ ਪ੍ਰਬੰਧਕ ਕਮੇਟੀ ਦੇ ਮੈਨੇਜਰ ਜਤਿੰਦਰ ਕੁਮਾਰ, ਪਿ੍ੰਸੀਪਲ ਨਵਦੀਪ ਕੁਮਾਰ ਵਾਸੁਦੇਵ ਅਤੇ ਸਮੂਹ ਸਟਾਫ਼ ਵਲੋਂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਮਾਪਿਆਂ ਨੂੰ ਵਧਾਈ ਦਿੱਤੀ ਗਈ | ਇਸ ਸਮੇਂ ਮੈਨੇਜਰ ਸਾਹਿਬ ਵਲੋਂ ਸਮੂਹ ਸਟਾਫ਼ ਨੂੰ ਉਨ੍ਹਾਂ ਦੀ ਮਿਹਨਤ ਲਈ ਵਧਾਈ ਦਿੱਤੀ ਗਈ | ਇਸ ਸਮੇਂ ਇਸ ਸਕੂਲ ਦੇ ਬਹੁਤ ਹੀ ਹੋਣਹਾਰ ਅਧਿਆਪਕ ਰਮੇਸ਼ ਚੰਦ ਸ਼ਾਸਤਰੀ ਵਿਸ਼ੇਸ਼ ਤੌਰ 'ਤੇ ਸਕੂਲ ਸਟਾਫ਼ ਨੂੰ ਅਤੇ ਵਿਦਿਆਰਥੀਆਂ ਨੂੰ ਵਧਾਈ ਦੇਣ ਲਈ ਹਾਜ਼ਰ ਹੋਏ |