11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਮੌਸਮ ਦਾ ਮਿਜ਼ਾਜ ਬਦਲਣ ਨਾਲ ਨੂਰਪੁਰ ਬੇਦੀ ਇਲਾਕੇ 'ਚ ਕਣਕ ਦੀ ਵਾਢੀ ਨੇ ਜ਼ੋਰ ਫੜਿਆ <br/>

Ad Position 21
No active advertisement
ਨੂਰਪੁਰ ਬੇਦੀ ਪਿੰਡ ਦੇ ਖੇਤਾਂ ਵਿਚ ਵਾਢੀ ਕਰਦੇ ਹੋਏ ਕਿਸਾਨ | ਤਸਵੀਰ: ਢੀਂਡਸਾ <br/> 13-04-2026
ਨੂਰਪੁਰ ਬੇਦੀ, 12 ਅਪ੍ਰੈਲ (ਹਰਦੀਪ ਸਿੰਘ ਢੀਂਡਸਾ)-ਮੌਸਮ ਦਾ ਮਿਜ਼ਾਜ ਬਦਲਣ ਨਾਲ ਇਲਾਕੇ 'ਚ ਕਣਕ ਦੀ ਵਾਢੀ ਨੇ ਜ਼ੋਰ ਫੜ੍ਹ ਲਿਆ ਹੈ ਅਤੇ ਖ਼ਾਸ ਗੱਲ ਇਹ ਰਹੀ ਕਿ ਇਸ ਵਾਰ ਬਹੁਤ ਸਾਰੀਆਂ ਥਾਵਾਂ 'ਤੇ ਪ੍ਰਵਾਸੀ ਮਜ਼ਦੂਰਾਂ ਦੀ ਪੰਜਾਬੀ ਕਿਸਾਨ ਆਪਣੇ ਹੱਥੀਂ ਵਾਢੀ ਕਰਦੇ ਨਜ਼ਰ ਆਏ | ਇਹ ਰੁਝਾਨ ਨਾ ਸਿਰਫ਼ ਖੇਤੀ ਨਾਲ ਜੁੜੀ ਸਾਡੀ ਪੁਰਖਾਂ ਵਾਲੀ ਵਿਰਾਸਤ ਨੂੰ ਦੁਬਾਰਾ ਜੀਵਤ ਕਰ ਰਿਹਾ ਹੈ, ਸਗੋਂ ਆਰਥਿਕ ਅਤੇ ਸਿਹਤ ਪੱਖੋਂ ਵੀ ਲਾਭਕਾਰੀ ਸਾਬਤ ਹੋ ਰਿਹਾ ਹੈ | ਖੇਤੀ ਮਾਹਿਰਾਂ ਦੇ ਅਨੁਸਾਰ ਜੇਕਰ ਕਿਸਾਨ ਘੱਟੋ-ਘੱਟ 5 ਕਨਾਲ ਜ਼ਮੀਨ 'ਤੇ ਆਪਣੀ ਮਿਹਨਤ ਨਾਲ ਵਾਢੀ ਕਰਦੇ ਹਨ ਅਤੇ ਤੂੜੀ-ਤੰਦ ਨੂੰ ਸੰਭਾਲਦੇ ਹਨ ਤਾਂ ਇਸ ਨਾਲ ਖ਼ਰਚੇ 'ਚ 15-25% ਤੱਕ ਕਮੀ ਆ ਸਕਦੀ ਹੈ | ਇਸ ਮੌਕੇ ਸਮਾਜ ਸੇਵੀ ਗੌਰਵ ਰਾਣਾ ਨੇ ਕਿਹਾ ਕਿ Tਖੇਤੀ ਸਿਰਫ਼ ਰੋਜ਼ਗਾਰ ਨਹੀਂ, ਸਾਡੀ ਪਛਾਣ ਅਤੇ ਵਿਰਾਸਤ ਹੈ | ਜਦੋਂ ਅਸੀਂ ਆਪਣੇ ਹੱਥੀਂ ਖੇਤੀ ਦੇ ਕੰਮ ਕਰਦੇ ਹਾਂ ਤਾਂ ਇਸ ਨਾਲ ਮਿੱਟੀ ਨਾਲ ਸਾਡਾ ਨਾਤਾ ਹੋਰ ਮਜ਼ਬੂਤ ਹੁੰਦਾ ਹੈ | ਉਨ੍ਹਾਂ ਕਿਹਾ ਕਿ ਖੇਤੀ ਦੇ ਕੰਮ ਦੌਰਾਨ ਹੋਣ ਵਾਲੀ ਸਰੀਰਕ ਮਿਹਨਤ ਇੱਕ ਕੁਦਰਤੀ ਕਸਰਤ ਹੈ | ਇਸੇ ਦੌਰਾਨ ਕਿਸਾਨ ਜਸਪਾਲ ਸਿੰਘ ਨੇ ਵਾਤਾਵਰਨ ਸੰਭਾਲ 'ਤੇ ਜ਼ੋਰ ਦਿੰਦਿਆਂ ਕਿਹਾ ਕਿ Tਅੱਜ ਸਾਨੂੰ ਸਭ ਤੋਂ ਵੱਧ ਲੋੜ ਵਾਤਾਵਰਨ ਦੀ ਰਾਖੀ ਕਰਨ ਦੀ ਹੈ | ਨਾੜ ਨੂੰ ਅੱਗ ਲਗਾਉਣ ਦੀ ਬਜਾਏ ਜੇਕਰ ਇਸਨੂੰ ਖੇਤ ਵਿਚ ਹੀ ਵਾਹ ਦਿੱਤਾ ਜਾਵੇ ਤਾਂ ਇਹ ਮਿੱਟੀ ਲਈ ਖਾਦ ਵਜੋਂ ਕੰਮ ਕਰਦਾ ਹੈ | ਉਨ੍ਹਾਂ ਕਿਹਾ ਕਿ ਸਾਡਾ ਇਲਾਕਾ ਹਿਮਾਚਲ ਦੇ ਨੇੜੇ ਹੋਣ ਕਰਕੇ ਕੁਦਰਤੀ ਜੰਗਲਾਂ ਨਾਲ ਭਰਪੂਰ ਹੈ, ਇਸ ਲਈ ਜੰਗਲਾਂ ਦੀ ਰਾਖੀ ਕਰਨਾ ਸਾਡੇ ਸਾਰੇ ਇਲਾਕਾ ਵਾਸੀਆਂ ਦਾ ਫ਼ਰਜ਼ ਬਣਦਾ ਹੈ |

Ad Position 22
No active advertisement
ਪਿਛਲੀ ਖ਼ਬਰ ਨਵਾਂ ਨੰਗਲ ਗੋਲਫ ਕਲੱਬ ਦੇ ਨਾਲ ਵੇਰਕਾ ਬੂਥ ਨੂੰ ਲੱਗੀ ਭਿਆਨਕ ਅੱਗ ਲੱਖਾਂ ਦਾ ਸਾਮਾਨ ਸੜ ਕੇ ਸੁਆਹ <br/> ਅਗਲੀ ਖ਼ਬਰ ਪਿੰਡਾਂ ਦੇ ਵਸਨੀਕਾਂ ਨੂੰ ਸ਼ਹਿਰਾਂ ਜਿਹੀਆਂ ਸਹੂਲਤਾਂ ਦੇਣ ਲਈ ਸਰਕਾਰ ਵਚਨਬੱਧ- ਕੈਬਨਿਟ ਮੰਤਰੀ ਬੈਂਸ ਕਕਰਾਲਾ ਦੀ ਪੰਚ...
Ad Position 24