11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਨਵਾਂ ਨੰਗਲ ਗੋਲਫ ਕਲੱਬ ਦੇ ਨਾਲ ਵੇਰਕਾ ਬੂਥ ਨੂੰ ਲੱਗੀ ਭਿਆਨਕ ਅੱਗ ਲੱਖਾਂ ਦਾ ਸਾਮਾਨ ਸੜ ਕੇ ਸੁਆਹ <br/>

Ad Position 21
No active advertisement
ਗੋਲਫ ਕਲੱਬ ਨਵਾਂ ਨੰਗਲ ਵਿਖੇ ਵੇਰਕਾ ਬੂਥ ਨੂੰ ਅਚਾਨਕ ਅੱਗ ਲੱਗਣ ਕਾਰਨ ਨੁਕਸਾਨੇ ਬੂਥ ਦੀ ਬਾਹਰੀ ਤਸਵੀਰ | <br/> 13-04-2026
ਨੰਗਲ, 12 ਅਪ੍ਰੈਲ (ਪ੍ਰੀਤਮ ਸਿੰਘ ਬਰਾਰੀ)-ਬੀਤੀ ਰਾਤ ਨਵਾਂ ਨੰਗਲ ਇਲਾਕੇ 'ਚ ਐਨ.ਐਫ.ਐਲ. ਦੇ ਗੋਲਫ਼ ਕਲੱਬ ਦੇ ਨਾਲ ਇੱਕ ਵੇਰਕਾ ਬੂਥ ਨੂੰ ਅਚਾਨਕ ਭਿਆਨਕ ਅੱਗ ਲੱਗਣ ਕਾਰਨ ਬੂਥ ਵਿਚ ਪਿਆ ਲੱਖਾਂ ਰੁਪਏ ਦਾ ਸਮਾਨ ਸੜ ਕੇ ਸੁਆਹ ਹੋ ਜਾਣ ਦਾ ਸਮਾਚਾਰ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਸਵੇਰ ਦੀ ਸੈਰ ਕਰਨ ਵਾਲੇ ਲੋਕਾਂ ਵਲੋਂ ਗੋਲਫ਼ ਕਲੱਬ ਦੇ ਬਾਹਰ ਬਣੇ ਵੇਰਕਾ ਬੂਥ ਵਿਚੋਂ ਧੂੰਆਂ ਨਿਕਲਦਾ ਦੇਖਿਆ ਗਿਆ | ਦੇਖਦੇ ਹੀ ਦੇਖਦੇ ਅੱਗ ਨੇ ਪੂਰੇ ਬੂਥ ਨੂੰ ਆਪਣੀ ਲਪੇਟ ਵਿਚ ਲੈ ਲਿਆ | ਜਿਸ ਦੀ ਜਾਣਕਾਰੀ ਉਨ੍ਹਾਂ ਬੂਥ ਦੇ ਮਾਲਕ ਗੁਰਜਿੰਦਰ ਸਿੰਘ ਸ਼ੌਕਰ ਨੂੰ ਦਿੱਤੀ ਗਈ | ਮੌਕੇ 'ਤੇ ਪਹੁੰਚ ਕੇ ਉਨ੍ਹਾਂ ਤੁਰੰਤ ਇਸ ਦੀ ਸੂਚਨਾ ਫਾਇਰ ਬਿ੍ਗੇਡ ਨੂੰ ਦਿੱਤੀ | ਸੂਚਨਾ ਮਿਲਦੇ ਹੀ ਅੱਗ ਬੁਝਾਂਉ ਵਿਭਾਗ ਦੇ ਕਰਮਚਾਰੀਆਂ ਨੇ ਮੌਕੇ 'ਤੇ ਪਹੁੰਚੇ ਅਤੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕੀਤਾ | ਬੂਥ ਦੇ ਮਾਲਕ ਗੁਰਜਿੰਦਰ ਸਿੰਘ ਸ਼ੌਕਰ ਨੇ ਦੱਸਿਆ ਕਿ ਅੱਗ ਲੱਗਣ ਨਾਲ ਬੂਥ ਦੇ ਅੰਦਰ ਪਿਆ ਸਾਰਾ ਕੀਮਤੀ ਸਾਮਾਨ ਪੂਰੀ ਤਰ੍ਹਾਂ ਨਸ਼ਟ ਹੋ ਗਿਆ | ਇਸ ਅਗਨੀਕਾਂਡ ਵਿਚ ਬੂਥ ਦੇ ਸਟਰੱਕਚਰ ਤੋਂ ਇਲਾਵਾ ਕਰੀਬ ਸਾਢੇ ਚਾਰ ਤੋਂ ਪੰਜ ਲੱਖ ਰੁਪਏ ਦਾ ਨੁਕਸਾਨ ਹੋਣ ਦਾ ਅੰਦਾਜ਼ਾ ਹੈ | ਇਸ ਸਬੰਧੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਤਾਂ ਮੌਕੇ 'ਤੇ ਪਹੁੰਚੇ ਨਵਾਂ ਨੰਗਲ ਚੌਕੀ ਇੰਚਾਰਜ ਯਾਦਵਿੰਦਰ ਸਿੰਘ ਨੇ ਦੱਸਿਆਂ ਕਿ ਅੱਗ ਲੱਗਣ ਦਾ ਮੁੱਖ ਕਾਰਨ ਬਿਜਲੀ ਦਾ ਸ਼ਾਰਟ ਸਰਕਟ ਹੋਣਾ ਲੱਗਦਾ ਹੈ, ਪਰ ਪੁਲਿਸ ਵੱਖ-ਵੱਖ ਪਹਿਲੂਆਂ ਅਨੁਸਾਰ ਜਾਂਚ ਕਰ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਬੇਅਸਰ ਸਾਬਿਤ ਹੋ ਰਹੇ ਚਿਤਾਵਨੀ ਬੋਰਡ ਜਿੱਥੇ ਹੋਵੇ ਮਨਾਹੀ ਉੱਥੇ ਲਗਾਏ ਜਾ ਰਹੇ ਕੂੜੇ ਦੇ ਢੇਰ <br/> ਅਗਲੀ ਖ਼ਬਰ ਮੌਸਮ ਦਾ ਮਿਜ਼ਾਜ ਬਦਲਣ ਨਾਲ ਨੂਰਪੁਰ ਬੇਦੀ ਇਲਾਕੇ 'ਚ ਕਣਕ ਦੀ ਵਾਢੀ ਨੇ ਜ਼ੋਰ ਫੜਿਆ <br/>
Ad Position 24