11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਬੇਅਸਰ ਸਾਬਿਤ ਹੋ ਰਹੇ ਚਿਤਾਵਨੀ ਬੋਰਡ ਜਿੱਥੇ ਹੋਵੇ ਮਨਾਹੀ ਉੱਥੇ ਲਗਾਏ ਜਾ ਰਹੇ ਕੂੜੇ ਦੇ ਢੇਰ <br/>

Ad Position 21
No active advertisement
ਬੇਅਸਰ ਸਾਬਤ ਹੋ ਰਹੇ ਵੱਖ-ਵੱਖ ਥਾਵਾਂ 'ਤੇ ਲੱਗੇ ਚਿਤਾਵਨੀ ਬੋਰਡ | <br/> 13-04-2026
ਰੂਪਨਗਰ, 12 ਅਪੈ੍ਰਲ (ਗੁਰਪ੍ਰੀਤ ਸਿੰਘ ਹੁੰਦਲ)-ਮਨੁੱਖੀ ਆਚਰਨ ਅਤੇ ਫ਼ਰਜ਼ਾਂ ਦੀ ਅਣਦੇਖੀ ਦੇ ਨਮੂਨੇ ਤਹਿਤ ਅਕਸਰ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਚਿਤਾਵਨੀ ਦੇ ਬੋਰਡਾਂ ਦਾ ਲੋਕਾਂ 'ਤੇ ਕੋਈ ਖ਼ਾਸ ਅਸਰ ਨਹੀਂ ਹੁੰਦਾ, ਸਗੋਂ ਉਹ ਅਕਸਰ ਅਜਿਹੀਆਂ ਥਾਵਾਂ ਨੂੰ ਕੂੜਾ ਸੁੱਟਣ ਲਈ ਚੁਣਦੇ ਹਨ ਜਿੱਥੇ ਮਨਾਹੀ ਦੇ ਬੋਰਡ ਲਗਾਏ ਗਏ ਹੋਣ | ਇਸੇ ਤਰ੍ਹਾਂ ਵਾਹਨ ਉਸ ਥਾਂ 'ਤੇ ਪਾਰਕ ਕੀਤੇ ਜਾਂਦੇ ਹਨ, ਜਿੱਥੇ ਨੋ ਪਾਰਕਿੰਗ ਦੇ ਬੋਰਡ ਲਗਾਏ ਗਏ ਹੋਣ | ਪਿੰਡ ਛੋਟੀ ਹਵੇਲੀ ਟੋਭੇ ਕੋਲ ਲੱਗਾ ਇੱਕ ਚਿਤਾਵਨੀ ਬੋਰਡ ਜਿਸ ਵਿਚ ਲਿਖਿਆ ਹੈ ਕਿ 'ਇੱਥੇ ਕੂੜਾ ਸੁੱਟਣਾ ਮਨਾ ਹੈ ਤੇ ਅਜਿਹਾ ਕਰਨ ਵਾਲੇ ਨੂੰ ਜੁਰਮਾਨਾ ਹੋਵੇਗਾ | ਉਕਤ ਵੀ ਪਿਛਲੇ ਕਈ ਦਿਨਾਂ ਤੋਂ ਇਕੱਲਾ ਖੜ੍ਹਾ ਕੂੜੇ ਦੇ ਢੇਰਾਂ ਵਿਚਕਾਰ ਘਿਰਿਆ ਹੋਇਆ ਹੈ | ਇਹ ਬੋਰਡ ਸ਼ਾਇਦ ਹੁਣ ਸਿਰਫ਼ ਇਹ ਦੱਸਣ ਲਈ ਰਹਿ ਗਿਆ ਹੈ ਕਿ ਪਹਿਲਾਂ ਇੱਥੇ ਕੂੜਾ ਨਹੀਂ ਸੀ ਪਰ ਲੋਕਾਂ ਨੇ ਹੁਣ ਇਸ ਨੂੰ ਡੰਪਿੰਗ ਗਰਾਊਾਡ ਬਣਾ ਦਿੱਤਾ ਹੈ | ਮੌਕੇ 'ਤੇ ਦੇਖਿਆ ਗਿਆ ਤਾਂ ਹੈਰਾਨੀ ਸੀ ਕਿ ਕੂੜੇ ਦੇ ਢੇਰ ਬਿਲਕੁਲ ਬੋਰਡ ਦੇ ਹੇਠਾਂ ਅਤੇ ਆਸ ਪਾਸ ਹੀ ਲੱਗੇ ਹੋਏ ਹੈ | ਇਸ ਤੋਂ ਸਾਫ਼ ਝਲਕਦਾ ਹੈ ਕਿ ਲੋਕ ਚੇਤਾਵਨੀ ਨੂੰ ਇੱਕ ਚੁਣੌਤੀ ਵਜੋਂ ਲੈਂਦੇ ਹਨ ਤੇ ਉਨ੍ਹਾਂ ਦੀ ਸੋਚ ਹੀ ਛੋਟੀ ਹੋ ਚੁੱਕੀ ਹੈ ਕਿ ਉਹ ਸਫ਼ਾਈ ਤੇ ਵਾਤਾਵਰਨ ਦੀ ਪ੍ਰਵਾਹ ਹੀ ਨਹੀਂ ਕਰਦੇ, ਇੱਕ ਇਲਾਕਾ ਨਿਵਾਸੀ ਨੇ ਦੱਸਿਆ ਕਿ ਕਿ ਬੋਰਡ ਦੀ ਥਾਂ ਨੂੰ ਲੋਕਾਂ ਨੇ ਹੁਣ ਕੂੜਾ ਸੁੱਟਣ ਲਈ ਇੱਕ ਨਿਸ਼ਾਨ ਵਜੋਂ ਵਰਤਣਾ ਸ਼ੁਰੂ ਕਰ ਦਿੱਤਾ ਹੈ | ਅਜਿਹੀਆਂ ਥਾਵਾਂ 'ਤੇ ਹਰ ਰੋਜ਼ ਸਵੇਰੇ ਸ਼ਾਮ ਲੋਕ ਘਰਾਂ ਦਾ ਕੂੜਾ ਸਿੱਟ ਕੇ ਚਲਦੇ ਬਣਦੇ ਹਨ | ਇੱਕ ਹੋਰ ਨਿਵਾਸੀ ਨੇ ਕਿਹਾ ਕਿ ਜੁਰਮਾਨੇ ਦੀ ਗੱਲ ਤਾਂ ਦੂਰ ਇੱਥੇ ਕੋਈ ਦੇਖਣ ਵਾਲਾ ਹੀ ਨਹੀਂ ਹੈ, ਇਹੀ ਹਾਲ ਸ਼ਹਿਰ ਦੀਆ ਹੋਰ ਥਾਵਾਂ ਦੀ ਵੀ ਹੈ | ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਇਸ ਮਾਮਲੇ 'ਚ ਸਖ਼ਤੀ ਨਾਲ ਕਾਰਵਾਈ ਕਰੇ | ਇਹ ਸਥਿਤੀ ਕੇਵਲ ਇਕ ਥਾਂ ਦੀ ਨਹੀਂ, ਬਲਕਿ ਪੂਰੇ ਜ਼ਿਲੇ੍ਹ ਦੀ ਹੈ | ਲੋਕ ਅਕਸਰ ਨਿਯਮਾਂ ਦੀ ਲੰਘਣਾ ਕਰਕੇ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਦੇ ਹਨ, ਜਿਸ ਨਾਲ ਕਈ ਬਿਮਾਰੀਆਂ ਫੈਲਦੀਆਂ ਹਨ | ਇਸੇ ਤਰ੍ਹਾਂ ਦੂਜੇ ਪਾਸੇ ਸ਼ਹਿਰ ਦੀਆਂ ਹਸਪਤਾਲ ਰੋਡ ਸਮੇਤ ਕਾਲਜ ਰੋਡ ਤੇ ਹੋਰ ਤੰਗ ਸੜਕਾਂ 'ਤੇ ਲੱਗੇ ਨੋ ਪਾਰਕਿੰਗ ਜੋਨ ਦੇ ਬੋਰਡ ਵੀ ਬੇਅਸਰ ਸਾਬਤ ਹੋ ਰਹੇ ਹਨ | ਪ੍ਰਸ਼ਾਸਨ ਦੇ ਨਾਲ ਨਾਲ ਲੋਕਾਂ ਦੀ ਵੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਇਖ਼ਲਾਕੀ ਤੌਰ 'ਤੇ ਵਾਤਾਵਰਨ ਦੇ ਹਿਤਾਂ ਤੇ ਭੀੜ ਭੜੱਕੇ ਵਾਲੀਆਂ ਥਾਵਾਂ ਵਿਚ ਨਿਯਮਾਂ ਦੀ ਪਾਲਣਾ ਯਕੀਨੀ ਕਰਨ ਤਾਂ ਜੋ ਉਕਤ ਬੇ ਤਰਤੀਬੀ ਨੂੰ ਤਰਤੀਬ ਦਿੱਤੀ ਜਾ ਸਕੇ |

Ad Position 22
No active advertisement
ਪਿਛਲੀ ਖ਼ਬਰ ਲੇਬਰ ਦੇ ਚਲੇ ਜਾਣ ਕਾਰਨ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿਚ ਅੰਮਿ੍ਤ-2 ਸਕੀਮ ਤਹਿਤ ਪੁਰਾਣੀਆਂ ਪਾਈਪਾਂ ਪਾਉਣ ਦਾ ਕੰਮ ਪ... ਅਗਲੀ ਖ਼ਬਰ ਨਵਾਂ ਨੰਗਲ ਗੋਲਫ ਕਲੱਬ ਦੇ ਨਾਲ ਵੇਰਕਾ ਬੂਥ ਨੂੰ ਲੱਗੀ ਭਿਆਨਕ ਅੱਗ ਲੱਖਾਂ ਦਾ ਸਾਮਾਨ ਸੜ ਕੇ ਸੁਆਹ <br/>
Ad Position 24