11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਲੇਬਰ ਦੇ ਚਲੇ ਜਾਣ ਕਾਰਨ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿਚ ਅੰਮਿ੍ਤ-2 ਸਕੀਮ ਤਹਿਤ ਪੁਰਾਣੀਆਂ ਪਾਈਪਾਂ ਪਾਉਣ ਦਾ ਕੰਮ ਪ੍ਰਭਾਵਿਤ <br/>

Ad Position 21
No active advertisement
ਅਜੀਤ ਡੈਸਕ 13-04-2026
ਕਪੂਰਥਲਾ, 12 ਅਪ੍ਰੈਲ (ਅਮਰਜੀਤ ਕੋਮਲ)-ਰਿਆਸਤੀ ਸ਼ਹਿਰ ਕਪੂਰਥਲਾ 'ਚ ਪੁਰਾਣੀਆਂ ਪਾਈਪਾਂ ਬਦਲਣ ਲਈ ਕੇਂਦਰ ਸਰਕਾਰ ਦੀ ਅੰਮਿ੍ਤ-2 ਯੋਜਨਾ ਤਹਿਤ ਨਵੀਆਂ ਪਾਈਪਾਂ ਪਾਉਣ ਦਾ ਕੰਮ ਸ਼ਹਿਰ ਦੇ ਵੱਖ-ਵੱਖ ਖੇਤਰਾਂ 'ਚ ਪਿਛਲੇ ਦੋ ਮਹੀਨਿਆਂ ਤੋਂ ਨਿਰੰਤਰ ਚੱਲ ਰਿਹਾ ਹੈ, ਪਰ 10 ਦਿਨ ਪਹਿਲਾਂ ਪਾਣੀ ਦੇ ਪਾਈਪਾਂ ਬਦਲਣ ਵਾਲੀ ਕੰਪਨੀ ਦੀ ਲੇਬਰ ਚਲੇ ਜਾਣ ਕਾਰਨ ਸ਼ਹਿਰ ਦੇ ਬਹੁਤ ਸਾਰੇ ਖੇਤਰਾਂ 'ਚ ਪਾਈਪਾਂ ਪਾਉਣ ਲਈ ਪੁੱਟੇ ਗਏ ਟੋਏ ਤੇ ਕਈ ਥਾਵਾਂ 'ਤੇ ਟੁੱਟੀਆਂ ਸੀਵਰੇਜ ਦੀਆਂ ਪਾਈਪਾਂ ਕਾਰਨ ਲੋਕਾਂ ਨੂੰ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਸੜਕਾਂ ਤੇ ਗਲੀਆਂ ਦੇ ਨਾਲ ਪੁੱਟੇ ਗਏ ਟੋਏ ਹਾਦਸਿਆਂ ਦਾ ਕਾਰਨ ਬਣ ਰਹੇ ਹਨ | ਲੋਕਾਂ ਦੀਆਂ ਮੁਸ਼ਕਿਲਾਂ ਦਾ ਨਿਪਟਾਰਾ ਨਾ ਤਾਂ ਸੰਬੰਧਿਤ ਕੰਪਨੀ ਵਲੋਂ ਕੀਤਾ ਜਾ ਰਿਹਾ ਹੈ ਤੇ ਨਾ ਹੀ ਨਗਰ ਨਿਗਮ ਇਸ ਵੱਲ ਕੋਈ ਧਿਆਨ ਦੇ ਰਹੀ ਹੈ | ਲੇਬਰ ਚਲੇ ਜਾਣ ਕਾਰਨ ਸ਼ਹਿਰ ਦੇ ਕਈ ਖੇਤਰਾਂ 'ਚ ਕੰਮ ਅਧੂਰਾ ਪਿਆ ਹੈ | ਵਾਰਡ ਨੰਬਰ-4 ਸੰਤ ਨਗਰ ਮੁਹੱਲੇ ਦੇ ਕੌਂਸਲਰ ਦੇ ਨਿਗਮ ਦੇ ਡਿਪਟੀ ਮੇਅਰ ਵਿਨੋਦ ਸੂਦ ਨੇ 'ਅਜੀਤ' ਨੂੰ ਦੱਸਿਆ ਕਿ ਕੰਪਨੀ ਵਲੋਂ ਪਾਣੀ ਦੇ ਪਾਈਪਾਂ ਪਾਉਣ ਲਈ ਮੁਹੱਲੇ 'ਚ ਵੱਖ-ਵੱਖ ਥਾਵਾਂ 'ਤੇ ਟੋਏ ਪੁੱਟੇ ਗਏ ਹਨ ਤੇ ਆਈ. ਟੀ. ਸੀ. ਕੰਪਨੀ ਦੇ ਦਫ਼ਤਰ ਦੇ ਸਾਹਮਣੇ ਜਿੱਥੇ ਵੱਡਾ ਟੋਆ ਹਾਦਸਿਆਂ ਨੂੰ ਸੱਦਾ ਦੇ ਰਿਹਾ ਹੈ ਉਥੇ ਸੀਵਰੇਜ ਦੀਆਂ ਪਾਈਪਾਂ ਨੂੰ ਨੁਕਸਾਨ ਪੁੱਜਣ ਕਾਰਨ ਸੀਵਰੇਜ ਦਾ ਗੰਦਾ ਪਾਣੀ ਕੁੱਝ ਘਰਾਂ 'ਚ ਆ ਰਿਹਾ ਹੈ | ਉਨ੍ਹਾਂ ਕਿਹਾ ਕਿ ਤਿੰਨ ਦਿਨ ਬੀਤ ਜਾਣ ਦੇ ਬਾਵਜੂਦ ਵੀ ਇਨ੍ਹਾਂ ਖੱਡਿਆਂ ਨੂੰ ਭਰਿਆ ਨਹੀਂ ਗਿਆ ਤੇ ਨਾ ਹੀ ਟੁੱਟੇ ਹੋਏ ਸੀਵਰੇਜ ਦੀ ਮੁਰੰਮਤ ਕੀਤੀ ਗਈ ਹੈ ਤੇ ਖੱਡਿਆਂ ਵਿਚ ਭਰਿਆ ਸੀਵਰੇਜ ਦਾ ਪਾਣੀ ਬਦਬੂ ਮਾਰ ਰਿਹਾ ਹੈ | ਵਿਨੋਦ ਸੂਦ ਨੇ ਦੱਸਿਆ ਕਿ ਉਹ ਕੰਪਨੀ ਦੇ ਸੁਪਰਵਾਈਜ਼ਰ ਰਣਜੀਤ ਸਿੰਘ ਦੇ ਨਾਲ ਲਗਾਤਾਰ ਸੰਪਰਕ ਕਰਕੇ ਵਾਰਡ ਵਿਚ ਪਾਈਪਾਂ ਪਾਉਣ ਦਾ ਅਧੂਰਾ ਕੰਮ ਪੂਰਾ ਕਰਵਾਉਣ ਦੀ ਮੰਗ ਕਰ ਰਹੇ ਹਨ, ਪਰ ਸੁਪਰਵਾਈਜ਼ਰ ਦਾ ਕਹਿਣਾ ਹੈ ਕਿ ਪਾਈਪਾਂ ਪਾਉਣ ਵਾਲੀ ਲੇਬਰ ਚਲੇ ਗਈ ਹੈ, ਜਿਸ ਕਾਰਨ ਅਧੂਰਾ ਕੰਮ ਅਜੇ ਪੂਰਾ ਨਹੀਂ ਕੀਤਾ ਜਾ ਸਕਦਾ | ਜਦੋਂ ਲੇਬਰ ਵਾਪਸ ਆਵੇਗੀ ਤਾਂ ਹੀ ਵਾਰਡ ਵਿਚ ਪਾਣੀ ਦੇ ਪਾਈਪਾਂ ਪਾਉਣ ਦਾ ਕੰਮ ਦੁਬਾਰਾ ਸ਼ੁਰੂ ਕੀਤਾ ਜਾਵੇਗਾ | ਸੰਤ ਨਗਰ ਦੇ ਮੁਹੱਲੇ ਵਾਸੀ ਓਮ ਪ੍ਰਕਾਸ਼, ਇੰਦਰਪ੍ਰੀਤ ਸਿੰਘ, ਦਵਿੰਦਰ ਸਿੰਘ, ਜਸਪਾਲ ਸਿੰਘ, ਹਰਦੀਪ ਸਿੰਘ, ਗੌਰੀ ਸ਼ੰਕਰ ਵਰਮਾ, ਓਮ ਪ੍ਰਕਾਸ਼ ਖੰਨਾ, ਅਸ਼ੀਸ਼ ਦੱਤ, ਲੱਕੀ ਦੱਤ ਨੇ ਦੱਸਿਆ ਕਿ ਉਨ੍ਹਾਂ ਇਹ ਮਾਮਲਾ ਲਿਖਤੀ ਸ਼ਿਕਾਇਤ ਦੇ ਕੇ ਨਗਰ ਨਿਗਮ ਦੇ ਧਿਆਨ ਵਿਚ ਲਿਆਂਦਾ ਹੈ, ਪਰ ਅਜੇ ਤੱਕ ਉਨ੍ਹਾਂ ਦੀ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਹੋਇਆ ਰੋਹ ਵਿਚ ਆਏ ਮੁਹੱਲਾ ਵਾਸੀ ਨਗਰ ਨਿਗਮ ਦੀ ਕਾਰਗੁਜ਼ਾਰੀ 'ਤੇ ਸਵਾਲ ਖੜੇ੍ਹ ਕਰ ਰਹੇ ਹਨ | ਇਸੇ ਤਰ੍ਹਾਂ ਮਾਲ ਰੋਡ ਤੋਂ ਸੈਨਿਕ ਸਕੂਲ ਤੇ ਸੈਨਿਕ ਸਕੂਲ ਤੋਂ ਡੀ. ਸੀ. ਚੌਕ ਤੱਕ ਵੀ ਅੰਮਿ੍ਤ-2 ਸਕੀਮ ਤਹਿਤ ਕੰਪਨੀ ਵਲੋਂ ਪਾਣੀ ਦੇ ਨਵੇਂ ਪਾਈਪ ਪਾਏ ਗਏ ਸਨ ਤੇ ਕੰਪਨੀ ਵਲੋਂ ਪਾਈਪ ਪਾਉਣ ਲਈ ਜਿਹੜੇ ਟੋਏ ਕੱਢੇ ਗਏ ਉਨ੍ਹਾਂ ਠੀਕ ਢੰਗ ਨਾਲ ਪੂਰਿਆ ਨਹੀਂ ਗਿਆ | ਸੈਨਿਕ ਸਕੂਲ ਤੋਂ ਡੀ. ਸੀ. ਚੌਕ ਤੱਕ ਸੜਕ ਵਿਚ ਪਹਿਲਾਂ ਹੀ ਵੱਡੇ-ਵੱਡੇ ਟੋਏ ਪਏ ਹਨ ਤੇ ਹੁਣ ਕੰਪਨੀ ਵਲੋਂ ਪਾਣੀ ਦੀ ਪਾਈਪ ਪਾਉਣ ਲਈ ਇਕ ਸਾਈਡ ਤੋਂ ਪੁੱਟੇ ਗਏ ਟੋਇਆਂ ਕਾਰਨ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ | ਵਰਨਣਯੋਗ ਹੈ ਕਿ ਇਸ ਯੋਜਨਾ ਤਹਿਤ ਸ਼ਹਿਰ ਦੇ ਜਿਨ੍ਹਾਂ ਖੇਤਰਾਂ 'ਚ ਪਾਣੀ ਦੀ ਸਪਲਾਈ ਵਾਲੇ ਪਾਈਪ ਪਾਏ ਗਏ ਹਨ ਕੰਪਨੀ ਵਲੋਂ ਉਨ੍ਹਾਂ ਥਾਵਾਂ ਨੂੰ ਪੱਧਰਾ ਨਹੀਂ ਕੀਤਾ ਗਿਆ ਤੇ ਨਗਰ ਨਿਗਮ ਵੀ ਸਭ ਕੁੱਝ ਮੂਕ ਦਰਸ਼ਕ ਬਣ ਕੇ ਦੇਖ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਸੰਭਾਵੀ ਹੜ੍ਹਾਂ ਦੀ ਰੋਕਥਾਮ ਸੰਬੰਧੀ ਫ਼ੰਡਾਂ ਦੀ ਡਿਮਾਂਡ ਲਈ ਅਧਿਕਾਰੀ ਸੂਚੀਆਂ ਤਿਆਰ ਕਰਨ-ਡੀ. ਸੀ. ਅਗਲੀ ਖ਼ਬਰ ਬੇਅਸਰ ਸਾਬਿਤ ਹੋ ਰਹੇ ਚਿਤਾਵਨੀ ਬੋਰਡ ਜਿੱਥੇ ਹੋਵੇ ਮਨਾਹੀ ਉੱਥੇ ਲਗਾਏ ਜਾ ਰਹੇ ਕੂੜੇ ਦੇ ਢੇਰ <br/>
Ad Position 24