11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਸੰਭਾਵੀ ਹੜ੍ਹਾਂ ਦੀ ਰੋਕਥਾਮ ਸੰਬੰਧੀ ਫ਼ੰਡਾਂ ਦੀ ਡਿਮਾਂਡ ਲਈ ਅਧਿਕਾਰੀ ਸੂਚੀਆਂ ਤਿਆਰ ਕਰਨ-ਡੀ. ਸੀ.

Ad Position 21
No active advertisement
ਅਜੀਤ ਡੈਸਕ 13-04-2026
ਕਪੂਰਥਲਾ, 12 ਅਪ੍ਰੈਲ (ਵਿ.ਪ੍ਰ.)-ਜ਼ਿਲ੍ਹੇ 'ਚ ਸੰਭਾਵਿਤ ਹੜ੍ਹਾਂ ਨੂੰ ਮੁੱਖ ਰੱਖਦਿਆਂ ਪਿੰਡਾਂ ਦੀਆਂ ਪੰਚਾਇਤਾਂ ਨਾਲ ਸੰਪਰਕ ਕਰਕੇ ਫ਼ੰਡਾਂ ਦੀ ਡਿਮਾਂਡ ਲਈ ਵਧੀਕ ਡਿਪਟੀ ਕਮਿਸ਼ਨਰ, ਸੰਬੰਧਿਤ ਐਸ. ਡੀ. ਐਮਜ਼ ਤੇ ਡਰੇਨਜ਼ ਵਿਭਾਗ ਦੇ ਅਧਿਕਾਰੀ ਸੂਚੀਆਂ ਤਿਆਰ ਕਰਨ ਤਾਂ ਜੋ ਮੌਕੇ 'ਤੇ ਹੜ੍ਹ ਤੋਂ ਬਚਾਅ ਸੰਬੰਧੀ ਕੀਤੇ ਜਾਣ ਵਾਲੇ ਕਾਰਜਾਂ ਲਈ ਫ਼ੰਡਾਂ ਦੀ ਕੋਈ ਕਮੀ ਨਾ ਆਵੇ | ਇਹ ਗੱਲ ਅਕਾਸ਼ ਬਾਂਸਲ ਡਿਪਟੀ ਕਮਿਸ਼ਨਰ ਕਪੂਰਥਲਾ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਇਕ ਮੀਟਿੰਗ 'ਚ ਕਹੀ | ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕੀਤੀ ਕਿ ਉਹ ਪਿੰਡਾਂ ਦੀਆਂ ਪੰਚਾਇਤਾਂ ਨਾਲ ਸੰਪਰਕ ਕਰੇ ਹੜ੍ਹ ਦੀ ਰੋਕਥਾਮ ਸੰਬੰਧੀ ਯੋਜਨਾ ਬਣਾਉਣ ਤੇ ਹੜ੍ਹ ਰੋਕੂ ਕੰਮਾਂ ਲਈ ਇਕ ਡਰਾਫ਼ਟ ਵੀ ਤਿਆਰ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਪਿਛਲੇ ਸਾਲ ਜਿਹੜੇ ਪਿੰਡ ਹੜ੍ਹ ਨਾਲ ਪ੍ਰਭਾਵਿਤ ਹੋਏ ਹਨ ਉਨ੍ਹਾਂ ਪਿੰਡਾਂ 'ਚ ਪੰਚਾਇਤਾਂ ਦੇ ਸਹਿਯੋਗ ਨਾਲ ਪੁਖ਼ਤਾ ਪ੍ਰਬੰਧ ਕੀਤੇ ਜਾਣ |
Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਨਸ਼ੇ ਦਾ ਸੇਵਨ ਕਰਨ ਵਾਲੇ ਤਿੰਨ ਨੌਜਵਾਨ ਕਾਬੂ, ਕੇਸ ਦਰਜ <br/> ਅਗਲੀ ਖ਼ਬਰ ਲੇਬਰ ਦੇ ਚਲੇ ਜਾਣ ਕਾਰਨ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿਚ ਅੰਮਿ੍ਤ-2 ਸਕੀਮ ਤਹਿਤ ਪੁਰਾਣੀਆਂ ਪਾਈਪਾਂ ਪਾਉਣ ਦਾ ਕੰਮ ਪ...
Ad Position 24