09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਨਗਰ ਕੌਂਸਲ ਦੀ ਵਾਰਡਬੰਦੀ ਅਤੇ ਵੋਟਰ ਸੂਚੀਆਂ ਦੀ ਸੁਧਾਈ ਖ਼ਿਲਾਫ਼ ਸ਼ਹਿਰ ਵਾਸੀਆਂ ਦਾ ਫੁੱਟਿਆ ਗ਼ੁੱਸਾ ਸਮੁੱਚੀਆਂ ਰਾਜਸੀ ਧਿਰਾਂ ਦੇ ਨੁਮਾਇੰਦਿਆਂ ਨੇ ਕੌਂਸਲ ਚੋਣਾਂ ਜਿੱਤਣ ਲਈ ਸੱਤਾਧਾਰੀਆਂ ਵਲੋਂ ਵਾਰਡਾਂ ਦੀ ਕੀਤੀ ਭੰਨਤੋੜ ਖ਼ਿਲਾਫ਼ ਕੀਤੀ ਪੈੱ੍ਰਸ ਕਾਨਫ਼ਰੰਸ

Ad Position 21
No active advertisement
ਅਜੀਤ ਡੈਸਕ 13-04-2026
ਸ੍ਰੀ ਅਨੰਦਪੁਰ ਸਾਹਿਬ, 12 ਅਪ੍ਰੈਲ (ਕਰਨੈਲ ਸਿੰਘ)- ਸਥਾਨਕ ਨਗਰ ਕੌਂਸਲ ਦੀਆਂ ਚੋਣਾਂ ਦੇ ਮੱਦੇਨਜ਼ਰ ਸ਼ਹਿਰ ਦੀ ਕੀਤੀ ਵਾਰਡਬੰਦੀ ਅਤੇ ਵੋਟਰ ਸੂਚੀਆਂ ਦੀ ਸੁਧਾਈ ਖ਼ਿਲਾਫ਼ ਅੱਜ ਸ੍ਰੀ ਅਨੰਦਪੁਰ ਸਾਹਿਬ ਦੀਆਂ ਸਮੁੱਚੀਆਂ ਰਾਜਸੀ ਧਿਰਾਂ ਨੇ ਸਖ਼ਤ ਇਤਰਾਜ਼ ਲਗਾਉਂਦਿਆਂ ਇਸ ਨੂੰ ਇਕ ਕਾਬਜ਼ ਧਿਰ ਨੂੰ ਲਾਹਾ ਪਹੁੰਚਾਉਣ ਲਈ ਕੋਝੇ ਹੱਥਕੰਡੇ ਅਪਣਾਉਣ ਦੇ ਦੋਸ਼ ਲਗਾਏ ਹਨ | ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਜਥੇਦਾਰ ਰਾਮ ਸਿੰਘ, ਐਡਵੋਕੇਟ ਰਵਿੰਦਰ ਸਿੰਘ, ਕੌਂਸਲਰ ਗੁਰਿੰਦਰ ਸਿੰਘ ਵਾਲੀਆ, 'ਆਪ' ਦੇ ਯੂਥ ਆਗੂ ਦਵਿੰਦਰ ਸਿੰਘ ਸੰਮੀ ਬਰਾਰੀ, ਭਾਜਪਾ ਦੇ ਬਲਰਾਮ ਪ੍ਰਾਸ਼ਰ, ਸਾਬਕਾ ਕੌਂਸਲਰ ਨਰਿੰਦਰ ਨਿੰਦਾ, ਹਰਤੇਗਬੀਰ ਸਿੰਘ ਤੇਗੀ ਆਦਿ ਨੇ ਦੋਸ਼ ਲਗਾਇਆ ਕਿ ਨਗਰ ਕੌਂਸਲ 'ਤੇ ਕਾਬਜ਼ ਧਿਰ ਨੇ ਸ਼ਹਿਰ ਦੇ ਵਾਰਡਾਂ ਦੀ ਕੀਤੀ ਭੰਨਤੋੜ ਨਾਲ ਸ਼ਹਿਰਵਾਸੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ | ਪਤਵੰਤਿਆਂ ਨੇ ਕਿਹਾ ਕਿ ਵਾਰਡਾਂ ਦੀ ਕੀਤੀ ਭੰਨਤੋੜ ਨਾਲ ਸ਼ਹਿਰ ਵਾਸੀਆਂ ਨੂੰ ਆਪਣੇ ਰਿਹਾਇਸ਼ੀ ਦਸਤਾਵੇਜ਼ਾਂ ਨੂੰ ਮੁੜ ਨਵਿਆਉਣਾ ਪਵੇਗਾ | ਇਸ ਨਾਲ ਸ਼ਹਿਰ ਵਾਸੀਆਂ ਨੂੰ ਆਪਣੇ ਪਤੇ ਦਰਸਾਉਣ 'ਚ ਵੀ ਭਾਰੀ ਮੁਸ਼ਕਿਲ ਪੇਸ਼ ਆਵੇਗੀ | ਆਗੂਆਂ ਨੇ ਇਹ ਵੀ ਦੋਸ਼ ਲਗਾਇਆ ਕਿ ਸਥਾਨਕ ਉਪ ਮੰਡਲ ਮੈਜਿਸਟੇ੍ਰਟ ਦੇ ਦਫ਼ਤਰ ਵੱਲੋਂ ਬੀਤੀ 10 ਅਪ੍ਰੈਲ ਨੂੰ ਜਾਰੀ ਕੀਤੇ ਪੱਤਰ ਜਿਸ 'ਚ ਨਵੀਂ ਵਾਰਡਬੰਦੀ ਅਨੁਸਾਰ ਵੋਟਰ ਸੂਚੀਆਂ ਦੀ ਸੁਧਾਈ ਕਰਨ ਦਾ ਸਾਰਾ ਕੰਮ ਨਗਰ ਕੌਂਸਲ ਜੰਮੇ ਲਗਾਉਣ 'ਤੇ ਇਤਰਾਜ਼ ਕਰਦਿਆਂ ਕਾਬਜ਼ ਧਿਰ ਨੂੰ ਲਾਹਾ ਪਹੁੰਚਾਉਣ ਵਾਲਾ ਕਰਾਰ ਦਿੱਤਾ ਹੈ | ਪਤਵੰਤਿਆਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਉਹ ਵਾਰਡਾਂ ਅਨੁਸਾਰ ਵੋਟਰ ਸੂਚੀਆਂ ਬਣਾਉਣ ਦਾ ਕੰਮ ਸਿਵਲ ਪ੍ਰਸ਼ਾਸਨ ਅਤੇ ਨਿਰਧਾਰਿਤ ਚੋਣ ਅਮਲੇ ਤੋਂ ਕਰਵਾਇਆ ਜਾਵੇ, ਤਾਂ ਜੋ ਵੋਟਰ ਸੂਚੀਆਂ 'ਚ ਪਾਰਦਰਸ਼ਤਾ ਬਣੀ ਰਹੇ | ਇਕੱਤਰ ਪਤਵੰਤਿਆਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਆ ਰਹੀਆਂ ਕੌਂਸਲ ਚੋਣਾਂ 'ਚ ਸਾਫ਼ ਸੁਥਰੇ ਅਕਸ ਵਾਲੇ ਲੋਕਾਂ ਨੂੰ ਚੁਣਨ ਦੀ ਤਰਜੀਹ ਦੇਣ, ਤਾਂ ਜੋ ਸ਼ਹਿਰ ਵਿਚਲੀ ਆਪਸੀ ਭਾਈਚਾਰਕ ਸਾਂਝ ਬਣੀ ਰਹੇ | ਇਸ ਮੌਕੇ ਉਕਤ ਤੋਂ ਇਲਾਵਾ ਕੌਂਸਲਰ ਦਲਜੀਤ ਸਿੰਘ ਕੈਂਥ ਤੇ ਜਸਵਿੰਦਰ ਸਿੰਘ ਰਤਨ, ਅਕਾਲੀ ਆਗੂ ਠੇਕੇਦਾਰ ਗੁਰਨਾਮ ਸਿੰਘ, 'ਆਪ' ਆਗੂ ਜਸਵੀਰ ਸਿੰਘ ਜੱਸੂ, ਸੁਰਿੰਦਰ ਸਿੰਘ ਖੇਤੀ ਵਿਰਾਸਤ, ਸੁਰਿੰਦਰ ਸਿੰਘ ਵਿੱਕੀ ਬਲਾਕ ਪ੍ਰਧਾਨ 'ਆਪ' ਐਸ. ਸੀ. ਵਿੰਗ, 'ਆਪ' ਆਗੂ ਦਵਿੰਦਰ ਸਿੰਘ ਛਿੰਦੂ, ਨੰਬਰਦਾਰ ਕੁਲਦੀਪ ਸਿੰਘ, ਕਾਂਗਰਸੀ ਮਹਿਲਾ ਆਗੂ ਕਮਲਦੀਪ ਕੌਰ ਸੈਣੀ, ਸਾਬਕਾ ਕੌਂਸਲਰ ਰਾਮ ਪਿਆਰੀ ਗੰਗਾ, ਪ੍ਰੇਮ ਸਿੰਘ ਬਾਸੋਵਾਲ ਸਾਬਕਾ ਬਲਾਕ ਪ੍ਰਧਾਨ ਕਾਂਗਰਸੀ, ਚੌਧਰੀ ਪਹੂ ਲਾਲ ਕਾਂਗਰਸੀ ਆਗੂ, ਸੁਖਵਿੰਦਰ ਸਿੰਘ ਬਿੱਟੂ, ਚੰਦਨ ਸ਼ਰਮਾ, ਪ੍ਰੇਮ ਪਾਲ, ਮੁਕੇਸ ਕੁਮਾਰ ਛੰਨੂ, ਮਨਜੀਤ ਕੌਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਸ਼ਹਿਰ ਦੇ ਪਤਵੰਤੇ ਹਾਜ਼ਰ ਸਨ | ਇਸ ਸਬੰਧੀ ਉਪ ਮੰਡਲ ਮੈਜਿਸਟ੍ਰੇਟ ਸੁਖਪਾਲ ਸਿੰਘ ਦਾ ਕਹਿਣਾ ਹੈ ਕਿ ਵੋਟਰ ਸੂਚੀਆਂ ਦੀ ਸੁਧਾਈ ਦਾ ਕੰਮ ਸਰਕਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਨਗਰ ਕੌਂਸਲ ਨੂੰ ਦਿੱਤਾ ਗਿਆ ਹੈ | ਉਨ੍ਹਾਂ ਕਿਹਾ ਕਿ ਵੋਟਰ ਸੂਚੀਆਂ ਸਬੰਧੀ ਸ਼ਹਿਰ ਵਾਸੀਆਂ ਵਲੋਂ ਜਿਹੜੇ ਇਤਰਾਜ਼ ਪੇਸ਼ ਕੀਤੇ ਜਾਣਗੇ, ਉਨ੍ਹਾਂ ਦੀ ਘੋਖ ਕਰਕੇ ਦਰੁਸਤੀ ਕੀਤੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਮੇਰਾ ਮਕਸਦ ਫ਼ਿਲਹਾਲ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨਾ - ਦਲਜੀਤ ਸਿੰਘ ਰਾਣਾ <br/> ਅਗਲੀ ਖ਼ਬਰ ਮੇਜਰ ਅੰਜੂ ਬਾਲਾ ਸਿੰਘ ਕੇਂਦਰੀ ਮੰਤਰੀ ਨਾਲ ਕਰਨਗੇ ਮੁਲਾਕਾਤ
Ad Position 24