09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਬਾਬਾ ਬਾਲਕ ਨਾਥ ਮੰਦਰ ਹਰੀਪੁਰ ਫੂਲੜੇ ਵਿਖੇ ਸਮਾਗਮ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 13-04-2026
ਬੇਦੀ, 12 ਅਪ੍ਰੈਲ (ਵਿੰਦਰਪਾਲ ਝਾਂਡੀਆਂ)-ਪਿੰਡ ਹਰੀਪੁਰ ਫੂਲੜੇ ਵਿਖੇ ਸਥਿਤ ਸ੍ਰੀ ਸਿੱਧ ਬਾਬਾ ਬਾਲਕ ਨਾਥ ਮੰਦਰ 'ਚ ਸਮੂਹ ਚੇਚੀ ਪਰਿਵਾਰ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਬਾਬਾ ਬਾਲਕ ਨਾਥ ਦੀ ਮੂਰਤੀ ਸਥਾਪਨਾ ਦਿਵਸ ਨੂੰ ਸਮਰਪਿਤ ਭੰਡਾਰਾ ਅਤੇ ਧਾਰਮਿਕ ਸਮਾਗਮ ਕਰਵਾਇਆ ਗਿਆ | ਸਭ ਤੋਂ ਪਹਿਲਾਂ ਮੂਰਤੀ ਪੂਜਣ ਅਤੇ ਹਵਨ ਯੱਗ ਦੀ ਪੂਰਨ ਆਹੂਤੀ ਪਾਈ ਗਈ | ਉਸ ਤੋ ਬਾਅਦ ਮੰਦਰ ਵਿਚ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ | ਉਪਰੰਤ ਸਵਾਮੀ ਅਨਮੋਲਕਾ ਨੰਦ ਨੇ ਆਈਆਂ ਸੰਗਤਾਂ ਨੂੰ ਸਤਿਸੰਗ ਜ਼ਰੀਏ ਉਪਦੇਸ਼ ਦਿੰਦਿਆਂ ਕਿਹਾ ਜੋ ਜੀਵ ਪ੍ਰਮਾਤਮਾ ਦੀ ਬੰਦਗੀ ਕਰਦਾ ਹੈ, ਉਹ ਜੀਵ ਪ੍ਰਮਾਤਮਾ ਦੀ ਹਰ ਖ਼ੁਸ਼ੀ ਪ੍ਰਾਪਤ ਕਰ ਲੈਂਦੇ ਹੈ | ਸਾਬਕਾ ਸਪੀਕਰ ਰਾਣਾ ਕੇ. ਪੀ ਸਿੰਘ, ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਸਮਾਗਮ ਵਿਚ ਵਿਸ਼ੇਸ਼ ਤੌਰ ਹਾਜ਼ਰੀ ਭਰੀ | ਇਸ ਮੌਕੇ ਉਨ੍ਹਾਂ ਨੇ ਸੰਬੋਧਨ ਕਰਦਿਆਂ ਪ੍ਰਬੰਧਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਧਾਰਮਿਕ ਸਮਾਗਮ ਸਾਡੀ ਸ਼ਰਧਾ ਤੇ ਆਸਥਾ ਦੇ ਪ੍ਰਤੀਕ ਹਨ, ਜਿਨ੍ਹਾਂ ਨਾਲ ਸਾਨੂੰ ਆਦਰਸ਼ ਜੀਵਨ ਜਿਊਣ ਲਈ ਸੇਧ ਮਿਲਦੀ ਹੈ | ਚੇਚੀ ਪਰਿਵਾਰ ਅਤੇ ਸੰਗਤਾਂ ਵਲੋਂ ਸਮਾਗਮ ਦੇ ਮੁੱਖ ਪ੍ਰਬੰਧਕ ਬਾਬੂ ਕਸ਼ਮੀਰੀ ਲਾਲ ਹਰੀਪੁਰ, ਐਸ.ਐਚ.ਓ ਚੌਧਰੀ ਪਵਨ ਕੁਮਾਰ, ਐਸ.ਡੀ.ਓ ਅਸ਼ੋਕ ਚੌਧਰੀ ਵਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ | ਇਸ ਮੌਕੇ ਬਾਬੂ ਕਸ਼ਮੀਰੀ ਲਾਲ ਹਰੀਪੁਰ, ਸੁਖਵਿੰਦਰ ਸਿੰਘ ਵਿਸਕੀ, ਭਾਗ ਸਿੰਘ ਮਦਾਨ, ਲੇਖ ਰਾਮ ਬਜ਼ਾੜ ਸਰਪੰਚ ਬਾਲੇਵਾਲ, ਡਾਕਟਰ ਗੁਰਦੇਵ ਸਿੰਘ, ਬਾਬੂ ਕੁੰਦਨ ਲਾਲ , ਮੋਹਨ ਲਾਲ ਭਾਟੀਆ ਕਰਤਾਰਪੁਰ, ਸ਼ਿਵ ਕੁਮਾਰ ਲਾਲਪੁਰਾ ਚੇਅਰਮੈਨ, ਚੌਧਰੀ ਹੁਸਨ ਲਾਲ ਚੌਹਾਨ, ਦੇਸ ਰਾਜ ਸੈਣੀ, ਸਰਪੰਚ ਲਾਲਾ ਸ਼ਤੀਸ਼ ਕੁਮਾਰ ਸੋਨੂੰ ,ਪ੍ਰੇਮ ਚੰਦ ਝਾਂਗੜੀਆਂ, ਕੇਵਲ ਰਾਮਪੁਰ, ਸ਼ੁਭਾਸ਼ ਚੌਧਰੀ , ਨਰਿੰਦਰ ਹੱਕਲਾ, ਮਹਿੰਦਰ ਲਾਲ ਕੋਹਲੀ, ਭਾਗ ਕੁਮਾਰ ਸੋਨੀ, ਕੁਲਦੀਪ ਸ਼ਰਮਾਂ, ਹਰੀ ਸਿੰਘ ਧਮਾਣਾ, ਸੋਹਣ ਲਾਲ ਚੇਚੀ, ਡਾਕਟਰ ਵਿਜੇ ਚੌਧਰੀ, ਮਾਸਟਰ ਗੁਰਨਾਮ ਚੰਦ, ਰੋਸ਼ਨ ਲਾਲ ਟੇਢੇਵਾਲ, ਦਵਿੰਦਰ ਬਜਾੜ, ਧਰਮ ਪਾਲ ਚੇਚੀ, ਗੁਰਦੀਪ ਸਿੰਘ ਬਟਾਰਲਾ, ਧਰਮ ਚੰਦ ਭਾਟੀਆ, ਜਸਪਾਲ ਚੇਚੀ , ਪਵਨਜੀਤ, ਗੋਪਾਲ ਚੰਦ, ਗਿਆਨ ਚੰਦ ਸਮੇਤ ਸੰਗਤਾਂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਸੁੱਖੂ ਨੇ ਬਲਕ ਡਰੱਗ ਪਾਰਕ ਵਿਖੇ ਵਿਕਾਸ ਕਾਰਜਾਂ ਦੇ ਰੱਖੇ ਨੀਂਹ ਪੱਥਰ <br/> ਅਗਲੀ ਖ਼ਬਰ ਕੁੱਲ ਹਿੰਦ ਕਿਸਾਨ ਸਭਾ ਦਾ 90ਵਾਂ ਸਥਾਪਨਾ ਦਿਵਸ ਮਨਾਇਆ ਕਿਸਾਨ ਸਭਾ ਦੇ 90 ਸਾਲਾਂ ਦੇ ਸ਼ਾਨਾਮੱਤੇ ਸੰਘਰਸ਼ਾਂ ਦੇ ਇਤਿਹ...
Ad Position 24