ਵੱਖ-ਵੱਖ ਸਕੂਲਾਂ ਦਾ ਸੀ.ਬੀ.ਐਸ.ਈ. ਦਸਵੀਂ ਦਾ ਨਤੀਜਾ ਰਿਹਾ ਸ਼ਾਨਦਾਰ
ਅਜੀਤ ਡੈਸਕ
17-04-2026
ਰੂਪਨਗਰ, 16 ਅਪ੍ਰੈਲ (ਸਤਨਾਮ ਸਿੰਘ ਸੱਤੀ)-ਸੀ.ਬੀ.ਐਸ.ਈ. ਬੋਰਡ ਵਲੋਂ ਦਸਵੀਂ ਜਮਾਤ ਐਲਾਨੇ ਗਏ ਨਤੀਜੇ ਵਿਚ ਸ਼ਿਵਾਲਿਕ ਪਬਲਿਕ ਸਕੂਲ, ਰੂਪਨਗਰ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ | ਸਕੂਲ ਪਿ੍ੰਸੀਪਲ ਬਲਜੀਤ ਸਿੰਘ ਅੱਤਰੀ ਨੇ ਦੱਸਿਆ ਕਿ ਸਕੂਲ ਦਾ ਨਤੀਜਾ 100 ਫ਼ੀਸਦੀ ਰਿਹਾ ਹੈ, ਜਿਨ੍ਹਾਂ ਵਿੱਚੋਂ 80 ਫ਼ੀਸਦੀ ਤੋਂ ਵੱਧ ਵਿਦਿਆਰਥੀਆਂ ਨੇ ਪਹਿਲੇ ਦਰਜੇ ਵਿਚ ਪ੍ਰੀਖਿਆ ਪਾਸ ਕੀਤੀ ਹੈ | ਨਤੀਜਿਆਂ ਅਨੁਸਾਰ ਦਸਵੀਂ ਜਮਾਤ ਦੀ ਵਿਦਿਆਰਥਣ ਵਿਆ ਸ਼ਰਮਾ ਨੇ 95.4 ਫ਼ੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ | ਸਮਰਵੀਰ ਸਿੰਘ ਨੇ 95.2 ਫ਼ੀਸਦੀ ਅੰਕ ਲੈ ਕੇ ਦੂਜਾ ਸਥਾਨ ਪ੍ਰਾਪਤ ਕੀਤਾ, ਜਦਕਿ ਹਰਸ਼ਿਤਾ ਜੈਨ ਨੇ 93.4 ਫ਼ੀਸਦੀ ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ | ਇਸ ਤੋਂ ਇਲਾਵਾ ਰਿਤਵਿਕ ਚੌਧਰੀ ਨੇ 92.6 ਫ਼ੀਸਦੀ ਅੰਕ ਲੈ ਕੇ ਚੌਥਾ, ਆਨਿਆ ਅੱਗਰਵਾਲ ਨੇ 92.2 ਫ਼ੀਸਦੀ ਅੰਕ ਲੈ ਕੇ ਪੰਜਵਾਂ ਅਤੇ ਆਰੁਸ਼ ਸ਼ਰਮਾ ਨੇ 90.2 ਫ਼ੀਸਦੀ ਅੰਕ ਲੈ ਕੇ ਛੇਵਾਂ ਸਥਾਨ ਪ੍ਰਾਪਤ ਕੀਤਾ | ਇਸ ਮੌਕੇ ਪਿ੍ੰਸੀਪਲ ਸਾਹਿਬ ਨੇ 90 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ |
ਜੀਨੀਅਸ ਸਕੂਲ ਦੇ ਵਿਦਿਆਰਥੀਆਂ ਰਹੇ ਅੱਵਲ
ਰੂਪਨਗਰ, (ਸਤਨਾਮ ਸਿੰਘ ਸੱਤੀ)-ਸੀ.ਬੀ.ਐਸ.ਈ. ਬੋਰਡ ਵਲੋਂ ਐਲਾਨੇ ਸੈਸ਼ਨ 2025-26 ਦੇ ਦਸਵੀਂ ਜਮਾਤ ਦੇ ਨਤੀਜਿਆਂ ਵਿਚ ਜੀਨੀਅਸ ਇੰਟਰਨੈਸ਼ਨਲ ਪਬਲਿਕ ਸਕੂਲ, ਸੋਲਖੀਆਂ, ਰੂਪਨਗਰ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ | ਸਕੂਲ ਦੀ ਕੁੱਲ ਪਾਸ ਪ੍ਰਤੀਸ਼ਤਤਾ ਕਾਬਲੇ-ਤਾਰੀਫ ਰਹੀ ਅਤੇ ਕਈ ਵਿਦਿਆਰਥੀਆਂ ਨੇ ਮੈਰਿਟ ਵਿਚ ਆਪਣੀ ਥਾਂ ਬਣਾਈ | ਉੱਚ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਵਿਚ ਸੀਰਤਪ੍ਰੀਤ ਕੌਰ ਨੇ 98.8 ਫ਼ੀਸਦੀ ਅੰਕ ਲੈ ਕੇ ਪਹਿਲਾ ਸਥਾਨ, ਤਾਨੀਆ ਧੀਮਾਨ ਨੇ 94.6 ਫ਼ੀਸਦੀ ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਅਤੇ ਮਨਦੀਪ ਕੌਰ ਨੇ 92.4 ਫ਼ੀਸਦੀ ਅੰਕ ਹਾਸਲ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ | ਇਸ ਤੋਂ ਇਲਾਵਾ ਨਵਨੀਤ ਕੌਰ ਨੇ 92.4 ਫ਼ੀਸਦੀ, ਸਨੇਹਦੀਪ ਕੌਰ ਨੇ 91.2 ਫ਼ੀਸਦੀ, ਤਨਵੀਰ ਕੌਰ ਨੇ 91.2 ਫ਼ੀਸਦੀ ਅਤੇ ਮਨਕੀਰਤ ਸਿੰਘ ਨੇ 88.8 ਫ਼ੀਸਦੀ ਅੰਕ ਪ੍ਰਾਪਤ ਕੀਤੇ | ਬਾਕੀ ਵਿਦਿਆਰਥੀਆਂ ਨੇ ਵੀ ਵਧੀਆ ਅੰਕ ਹਾਸਲ ਕਰਕੇ ਸਫਲਤਾ ਪ੍ਰਾਪਤ ਕੀਤੀ | ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸੂਬਾ ਭੁਪਿੰਦਰ ਸਿੰਘ, ਸ੍ਰੀਮਤੀ ਗੁਣਵੰਤ ਕੌਰ, ਸਕੂਲ ਮੈਨੇਜਰ ਭਗਵਾਨ ਸਿੰਘ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸਫਲਤਾ ਲਈ ਮੁਬਾਰਕਬਾਦ ਦਿੱਤੀ | ਸਕੂਲ ਦੀ ਪਿ੍ੰਸੀਪਲ ਸ੍ਰੀਮਤੀ ਆਰ. ਭੂਬਨਾ ਨੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ |
ਸ੍ਰੀ ਗੁਰੂ ਰਾਮ ਰਾਏ ਪਬਲਿਕ ਸਕੂਲ ਦਾ 10ਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ
ਬੇਲਾ, (ਮਨਜੀਤ ਸਿੰਘ ਸੈਣੀ)-ਸ੍ਰੀ ਗੁਰੂ ਰਾਮ ਰਾਏ ਪਬਲਿਕ ਸਕੂਲ ਬਹਿਰਾਮਪੁਰ ਬੇਟ ਦੀ ਦਸਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ | ਸੀ.ਬੀ.ਐਸ.ਈ. ਨਵੀਂ ਦਿੱਲੀ ਵਲੋਂ ਐਲਾਨੇ ਗਏ ਦਸਵੀਂ ਦੇ ਨਤੀਜਿਆਂ ਦਾ ਬੱਚਿਆਂ ਵਲੋਂ ਸਵਾਗਤ ਕੀਤਾ ਗਿਆ | ਸਕੂਲ ਦੇ ਦਸਵੀਂ ਕਲਾਸ ਦੇ ਸਾਰੇ ਬੱਚੇ ਚੰਗੇ ਨੰਬਰ ਲੈ ਕੇ ਪਾਸ ਹੋਏ, ਜਿਨ੍ਹਾਂ 'ਚੋਂ ਅਨਮੋਲ ਪ੍ਰੀਤ ਸਿੰਘ 97%, ਗੁਰਸ਼ਾਨ ਸਿੰਘ 94%, ਈਸ਼ਪ੍ਰੀਤ ਕੌਰ 88%, ਜਸਕਰਨ ਸਿੰਘ 85%, ਹਰਸ਼ਦੀਪ ਕੌਰ 85%, ਕੋਮਲਪ੍ਰੀਤ ਕੌਰ 83%, ਗੁਰਨੀਤ ਕੌਰ ਨੇ 86% ਅੰਕ ਪ੍ਰਾਪਤ ਕੀਤੇ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਜਗਮੋਹਨ ਸਿੰਘ ਬੇਲਾ ਨੇ ਪਾਸ ਹੋਏ ਬੱਚਿਆਂ, ਉਨ੍ਹਾਂ ਦੇ ਮਾਪਿਆਂ ਅਤੇ ਸਕੂਲ ਦੇ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ |
ਪਿਪਸ ਦੀ ਦਸਵੀਂ ਜਮਾਤ ਦਾ ਨਤੀਜਾ ਰਿਹਾ 100 ਫ਼ੀਸਦੀ
ਸ੍ਰੀ ਚਮਕੌਰ ਸਾਹਿਬ, (ਜਗਮੋਹਣ ਸਿੰਘ ਨਾਰੰਗ)-ਸੀ.ਬੀ.ਐਸ.ਈ. ਵਲੋਂ ਐਲਾਨੇ ਦਸਵੀਂ ਜਮਾਤ ਦੇ ਨਤੀਜੇ ਵਿਚ ਸਥਾਨਕ ਪੰਜਾਬ ਇੰਟਰਨੈਸ਼ਨਲ ਪਬਲਿਕ ਸਕੂਲ ਦਾ ਨਤੀਜਾ 100 ਫ਼ੀਸਦੀ ਰਿਹਾ | ਪਿ੍ੰਸੀਪਲ ਸੁਰਜੀਤ ਸਿੰਘ ਨੇ ਦੱਸਿਆ ਕਿ ਸ਼ਗੁਨਪ੍ਰੀਤ ਕੌਰ ਅਤੇ ਹਰਲੀਨ ਕੌਰ ਨੇ 98.6 ਫ਼ੀਸਦੀ ਅੰਕ ਹਾਸਲ ਕਰ ਕੇ ਪਹਿਲਾ, ਸ਼ੌਰਿਆ ਵਰਮਾ ਨੇ 98.2 ਫ਼ੀਸਦੀ ਅੰਕ ਹਾਸਲ ਕਰਕੇ ਦੂਜਾ, ਮਹਿਕਪ੍ਰੀਤ ਕੌਰ ਨੇ 97.8 ਫ਼ੀਸਦੀ ਅੰਕਾਂ ਨਾਲ ਤੀਜਾ, ਸਾਦਗੀ ਵਰਮਾ ਨੇ 97.4 ਫ਼ੀਸਦੀ ਅੰਕ ਹਾਸਲ ਕਰਕੇ ਚੌਥਾ ਅਤੇ ਹਿਮਾਨੀ ਨੇ 97 ਫ਼ੀਸਦੀ ਅੰਕ ਹਾਸਲ ਕਰਕੇ ਪੰਜਵਾਂ ਸਥਾਨ ਪ੍ਰਾਪਤ ਕੀਤਾ | ਸ਼ਗਨਪ੍ਰੀਤ ਕੌਰ ਨੇ 96.8 ਫ਼ੀਸਦੀ ਅੰਕ ਹਾਸਲ ਕਰਕੇ ਛੇਵਾਂ ਸਥਾਨ, ਸ਼ਹਿਜ਼ਪ੍ਰੀਤ ਕੌਰ ਨੇ 96.2 ਫ਼ੀਸਦੀ ਅੰਕ ਹਾਸਲ ਕਰਕੇ ਸੱਤਵਾਂ, ਵੰਸ਼ ਸ਼ਰਮਾ ਨੇ 95.8 ਫ਼ੀਸਦੀ ਅੰਕ ਹਾਸਲ ਕਰਕੇ ਅੱਠਵਾਂ, ਗਗਨਪ੍ਰੀਤ ਕੌਰ ਨੇ 95.4 ਫ਼ੀਸਦੀ ਅੰਕ ਹਾਸਲ ਕਰਕੇ ਨੌਵਾਂ ਅਤੇ ਸਿ੍ਸ਼ਟੀ ਸਰੀਨ ਮਹਿਰਾ ਨੇ 95.2 ਫ਼ੀਸਦੀ ਅੰਕ ਪ੍ਰਾਪਤ ਕਰਕੇ ਦਸਵਾਂ ਸਥਾਨ ਹਾਸਲ ਕੀਤਾ | ਦਸਵਾਂ ਸਥਾਨ ਹਾਸਲ ਕਰਨ ਵਾਲੇ ਇਨ੍ਹਾਂ ਸਾਰੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ , ਸਕੂਲ ਦੇ ਪ੍ਰਧਾਨ ਗੁਰਦੇਵ ਸਿੰਘ ਅਟਵਾਲ ਅਤੇ ਡਾਇਰੈਕਟਰ ਸ੍ਰੀਮਤੀ ਸ਼ਿੰਦਰਪਾਲ ਕੌਰ ਅਟਵਾਲ ਵਲੋਂ ਵਧਾਈ ਅਤੇ ਉੱਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆ ਗਈਆਂ | ਸਕੂਲ ਦੇ ਮੈਨੇਜਰ ਮੈਡਮ ਪ੍ਰੀਤਪਾਲ ਕੌਰ ਅਟਵਾਲ, ਪਿ੍ੰਸੀਪਲ ਸੁਰਜੀਤ ਸਿੰਘ, ਵਾਈਸ ਪਿ੍ੰਸੀਪਲ ਮਨਦੀਪ ਕੌਰ ਮਾਹਲ ਅਤੇ ਸਮੁੱਚੇ ਸਟਾਫ਼ ਵਲੋਂ ਵੀ ਇਨ੍ਹਾਂ ਵਿਦਿਆਰਥੀਆਂ ਅਤੇ ਇਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਗਈ | ਇਸ ਮੌਕੇ ਸਕੂਲ ਦਾ ਸਮੁੱਚਾ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ |
ਏਾਜਲਸ ਵਰਲਡ ਸਕੂਲ ਮੋਰਿੰਡਾ
ਮੋਰਿੰਡਾ, (ਤਰਲੋਚਨ ਸਿੰਘ ਕੰਗ)-ਏਾਜਲਸ ਵਰਲਡ ਸਕੂਲ ਮੋਰਿੰਡਾ ਦੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਸੀ.ਬੀ.ਐੱਸ.ਈ. ਬੋਰਡ ਪ੍ਰੀਖਿਆ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਪਿ੍ੰਸੀਪਲ ਦੀਪਿਕਾ ਸ਼ਰਮਾ ਨੇ ਦੱਸਿਆ ਕਿ ਸਕੂਲ ਦੇ ਕੁੱਲ 59 ਵਿਦਿਆਰਥੀਆਂ ਨੇ ਪ੍ਰੀਖਿਆ ਵਿਚ ਭਾਗ ਲਿਆ | ਜਿਹਨਾਂ ਵਿੱਚੋਂ 10 ਵਿਦਿਆਰਥੀਆਂ ਨੇ 90 ਫ਼ੀਸਦੀ ਅਤੇ 10 ਵਿਦਿਆਰਥੀਆਂ ਨੇ 80 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ | ਵਿਦਿਆਰਥੀ ਅੰਮਿ੍ਤਪਾਲ ਸਿੰਘ ਨੇ 97 ਫ਼ੀਸਦੀ ਅੰਕ ਲੈ ਕੇ ਪਹਿਲਾ ਸਥਾਨ, ਤਨਵੀਰ ਕੌਰ ਨੇ 96 ਫ਼ੀਸਦੀ ਅੰਕ ਲੈ ਕੇ ਦੂਜਾ ਸਥਾਨ, ਤਨਵੀਰ ਕੌਰ 95.6 ਫ਼ੀਸਦੀ ਅੰਕ ਲੈ ਕੇ ਤੀਜਾ ਸਥਾਨ ਅਤੇ ਸੁਖਮਨ ਕੌਰ ਨੇ 95 ਫ਼ੀਸਦੀ ਅੰਕ ਲੈ ਕੇ ਚੌਥਾ ਸਥਾਨ ਪ੍ਰਾਪਤ ਕੀਤਾ | ਇਸ ਤੋਂ ਇਲਾਵਾ ਅੰਸ਼ਵੀਰ ਸਿੰਘ, ਰਿਧੀਮਾ ਬਸੀ, ਜਸਨੂਰ ਸਿੰਘ, ਅਰਜੁਨ ਸਿੰਘ, ਸਹਿਜਪ੍ਰੀਤ ਕੌਰ ਅਤੇ ਸਮਰਪ੍ਰੀਤ ਕੌਰ ਨੇ ਵੀ 90 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ | ਸਕੂਲ ਨਿਰਦੇਸ਼ਕ ਯੂ.ਐਸ. ਢਿੱਲੋਂ ਨੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸ਼ਾਨਦਾਰ ਨਤੀਜੇ ਵਿਦਿਆਰਥੀਆਂ ਦੀ ਲਗਨ, ਅਧਿਆਪਕਾਂ ਦੀ ਮਿਹਨਤ ਅਤੇ ਮਾਪਿਆਂ ਦੇ ਸਹਿਯੋਗ ਦਾ ਨਤੀਜਾ ਹਨ |
ਭਾਈ ਨੰਦ ਲਾਲ ਪਬਲਿਕ ਸਕੂਲ
ਏਕਨੂਰ ਕੌਰ ਨੇ 92.4 % ਅੰਕ ਲੈ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ
ਸ੍ਰੀ ਅਨੰਦਪੁਰ ਸਾਹਿਬ, (ਕਰਨੈਲ ਸਿੰਘ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੇ ਸਥਾਨਕ ਭਾਈ ਨੰਦ ਲਾਲ ਪਬਲਿਕ ਸਕੂਲ ਦੀ 10ਵੀਂ ਜਮਾਤ ਦੇ ਸੀ.ਬੀ.ਐਸ.ਈ ਦਿੱਲੀ ਵਲੋਂ ਜਾਰੀ ਕੀਤਾ ਸਲਾਨਾ ਨਤੀਜਾ ਸ਼ਾਨਦਾਰ ਰਿਹਾ | ਇਸ ਸਬੰਧੀ ਸਕੂਲ ਪ੍ਰਬੰਧਕਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੈਸ਼ਨ 2025-26 ਦਾ ਨਤੀਜਾ 100% ਰਿਹਾ | ਜਿਸ 'ਚ ਵਿਦਿਆਰਥਣ ਏਕਨੂਰ ਕੌਰ ਨੇ 92.4% ਅੰਕ ਲੈ ਕੇ ਪਹਿਲਾ ਸਥਾਨ , ਹਰਸਿਮਰਨ ਕੌਰ ਨੇ 92% ਅੰਕ ਲੈ ਕੇ ਦੂਜਾ ਸਥਾਨ, ਦੀਵਾਂਸ਼ਪ੍ਰੀਤ ਕੌਰ ਨੇ 91.2% ਅੰਕ ਲੈ ਕੇ ਤੀਜਾ, ਪਰਮਪ੍ਰੀਤ ਕੌਰ ਨੇ 90.4% ਲੈ ਕੇ ਚੌਥਾ ਅਤੇ ਜਸਪ੍ਰੀਤ ਕੌਰ ਨੇ 89% ਅੰਕ ਲੈ ਕੇ ਪੰਜਵਾਂ ਸਥਾਨ ਪ੍ਰਾਪਤ ਕੀਤਾ | ਸਕੂਲ ਦੇ ਮੁਖੀ ਪਿੰ੍ਰਸੀਪਲ ਸਤਨਾਮ ਸਿੰਘ ਨੇ ਦੱਸਿਆ ਕਿ ਦਸਵੀਂ ਦੇ ਸ਼ਾਨਦਾਰ ਨਤੀਜੇ ਲਈ ਡਾਇਰੈਕਟੋਰੇਟ ਸਿੱਖਿਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸੁਖਮਿੰਦਰ ਸਿੰਘ ਵਿੱਦਿਆ ਸਕੱਤਰ, ਬੀਬੀ ਸਤਵੰਤ ਕੌਰ ਸਹਾਇਕ ਡਾਇਰੈਕਟਰ (ਸਕੂਲ) ਦਾ ਵਿਸ਼ੇਸ਼ ਯੋਗਦਾਨ ਹੈ |
ਮਧੂਵਨ ਸਕੂਲ ਦਾ ਡੰਕਾ
ਨੂਰਪੁਰ ਬੇਦੀ, (ਹਰਦੀਪ ਸਿੰਘ ਢੀਂਡਸਾ)-ਸੀ.ਬੀ.ਐਸ.ਈ. ਬੋਰਡ ਵਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜਿਆਂ ਵਿਚ ਮਧੂਵਨ ਵਾਟਿਕਾ ਪਬਲਿਕ ਸਕੂਲ ਅਸਮਾਨਪੁਰ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇੱਕ ਵਾਰ ਫਿਰ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ | ਸਕੂਲ ਪ੍ਰਬੰਧਕਾਂ ਵਲੋਂ ਜਾਰੀ ਜਾਣਕਾਰੀ ਅਨੁਸਾਰ ਪਰਨੀਤ ਕੌਰ ਨੇ 98.2 ਫੀਸਦੀ ਅੰਕ ਹਾਸਲ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ | ਕਾਸ਼ਵੀ ਨੇ 98.1 ਫੀਸਦੀ ਅੰਕਾਂ ਨਾਲ ਦੂਜਾ ਅਤੇ ਅਰਪਨਾ ਨੇ 97.6 ਫੀਸਦੀ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਆਪਣੇ ਨਾਮ ਕੀਤਾ | ਪਿ੍ੰਸੀਪਲ ਦੀਪਿਕਾ ਪੁਰੀ ਨੇ ਦੱਸਿਆ ਕਿ ਹੋਰ ਵੀ ਕਈ ਵਿਦਿਆਰਥੀਆਂ ਨੇ ਕਾਬਲੇ-ਤਾਰੀਫ਼ ਪ੍ਰਦਰਸ਼ਨ ਕੀਤਾ ਹੈ | ਅਮਨਦੀਪ ਕੌਰ ਅਤੇ ਕੁਲਰਾਜ ਕੌਰ ਨੇ 96.8 ਫੀਸਦੀ, ਮੰਨਤ ਪ੍ਰੀਤ ਕੌਰ ਨੇ 96.4 ਫੀਸਦੀ, ਜਸਮੀਤ ਕੌਰ ਨੇ 95.6 ਫੀਸਦੀ, ਨਿਵਰਜੋਤ ਕੌਰ ਨੇ 94.6 ਫੀਸਦੀ, ਸੁਖਜੀਤ ਕੌਰ ਅਤੇ ਪਰਨੀਤ ਕੌਰ ਨੇ 94.4 ਫੀਸਦੀ ਅੰਕ ਹਾਸਲ ਕੀਤੇ | ਇਸੇ ਤਰ੍ਹਾਂ ਨਵਰਾਜ ਕੌਰ ਨੇ 93.8 ਫੀਸਦੀ, ਭਗਤੀ ਅਤੇ ਰਾਜਵੀਰ ਸਿੰਘ ਨੇ 93.6 ਫੀਸਦੀ, ਸਹਿਜਪ੍ਰੀਤ ਕੌਰ ਨੇ 93.2 ਫੀਸਦੀ, ਅੰਮਿ੍ਤ ਸਿੰਘ ਨੇ 92.8 ਫੀਸਦੀ, ਅਵੀਜੋਤ ਕੌਰ ਨੇ 92.4 ਫੀਸਦੀ, ਤਨਵੀਰ ਕੌਰ ਨੇ 92 ਫੀਸਦੀ, ਦੀਪਕ ਸੈਣੀ ਨੇ 91.4 ਫੀਸਦੀ, ਕੁਲਤਾਜ ਸਿੰਘ ਨੇ 91.2 ਫੀਸਦੀ, ਗੁਰਪ੍ਰੀਤ ਕੌਰ ਨੇ 91 ਫੀਸਦੀ, ਸੁਖਪ੍ਰੀਤ ਕੌਰ ਨੇ 90.6 ਫੀਸਦੀ, ਰਾਘਵ ਸ਼ਰਮਾ ਨੇ 90.4 ਫੀਸਦੀ ਅਤੇ ਜਸਬੀਰ ਸਿੰਘ ਨੇ 90.1 ਫੀਸਦੀ ਅੰਕ ਪ੍ਰਾਪਤ ਕੀਤੇ | ਸਕੂਲ ਪ੍ਰਬੰਧਕਾਂ ਅਨੁਸਾਰ ਕੁੱਲ 130 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ ਵਿਚੋਂ 22 ਵਿਦਿਆਰਥੀਆਂ ਨੇ 90 ਫੀਸਦੀ ਤੋਂ ਵੱਧ, 31 ਵਿਦਿਆਰਥੀਆਂ ਨੇ 85 ਫੀਸਦੀ ਤੋਂ ਉੱਪਰ ਅਤੇ 38 ਵਿਦਿਆਰਥੀਆਂ ਨੇ 75 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ | ਇਹ ਨਤੀਜੇ ਸਕੂਲ ਦੀ ਮਿਹਨਤ, ਅਨੁਸ਼ਾਸਨ ਅਤੇ ਉੱਚ ਗੁਣਵੱਤਾ ਵਾਲੀ ਸਿੱਖਿਆ ਦਾ ਸਪਸ਼ਟ ਪ੍ਰਮਾਣ ਹਨ | ਇਸ ਮੌਕੇ ਸਕੂਲ ਚੇਅਰਮੈਨ ਅਮਿੱਤ ਚੱਢਾ ਅਤੇ ਮੈਨੇਜਿੰਗ ਡਾਇਰੈਕਟਰ ਕੇਸ਼ਵ ਕੁਮਾਰ ਨੇ ਸਾਰੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਸਟਾਫ਼ ਨੂੰ ਵਧਾਈ ਦਿੱਤੀ |
ਸ੍ਰੀ ਗੁਰੂ ਰਾਮ ਰਾਏ ਪਬਲਿਕ ਸਕੂਲ
ਭਰਤਗੜ੍ਹ, (ਜਸਬੀਰ ਸਿੰਘ ਬਾਵਾ)-ਸ੍ਰੀ ਗੁਰੂ ਰਾਮ ਰਾਏ ਪਬਲਿਕ ਸਕੂਲ ਕਕਰਾਲਾ 'ਚ ਪੜ੍ਹ ਰਹੇ 12 ਬੱਚਿਆਂ ਨੇ ਦਸਵੀਂ ਜਮਾਤ ਦਾ ਇਮਤਿਹਾਨ ਦਿੱਤਾ ਸੀ | ਸੀ. ਬੀ. ਐਸ. ਈ. ਵਲੋਂ ਕੱਲ੍ਹ ਐਲਾਨੇ ਦਸਵੀਂ ਜਮਾਤ ਦੇ ਨਤੀਜੇ ਮੁਤਾਬਿਕ ਸਾਰੇ ਬੱਚੇ ਵਧੀਆ ਅੰਕਾਂ ਨਾਲ ਸਫਲ ਰਹਿਣ ਕਰਕੇ ਇਸ ਸੰਸਥਾ ਦਾ ਨਤੀਜਾ ਸੌ ਫੀਸਦੀ ਰਿਹਾ ਹੈ | ਪਿ੍ੰ: ਸਿਧਾਰਥ ਸਿੰਘ, ਇੰ. ਰੇਨੂ ਬਾਲਾ ਨੇ ਦੱਸਿਆ ਕਿ ਯਸਿਕਾ ਸੈਣੀ ਪੁੱਤਰੀ ਜਸਵੀਰ ਸਿੰਘ ਵਾਸੀ: ਗਰਦਲੇ ਨੇ 96 ਫੀਸਦੀ ਅੰਕਾਂ ਨਾਲ ਪਹਿਲੀ, ਸਨ੍ਹਾ ਖ਼ਾਨ ਪੁੱਤਰੀ ਮੁਹੰਮਦ ਰਮਜ਼ਾਨ ਵਾਸੀ: ਬੜਾ ਪਿੰਡ ਨੇ 93 ਫੀਸਦੀ ਅੰਕਾਂ ਨਾਲ ਦੂਸਰੀ ਅਤੇ ਸ਼ੁਭਨੂਰ ਕੌਰ ਪੁੱਤਰੀ ਅੰਮਿ੍ਤਪਾਲ ਸਿੰਘ, ਵਾਸੀ: ਬੜਾ ਪਿੰਡ ਨੇ 81.2 ਫੀਸਦੀ ਅੰਕਾਂ ਨਾਲ ਤੀਸਰੀ ਪੁਜ਼ੀਸ਼ਨ ਲੈ ਕੇ ਸੰਸਥਾ ਦਾ ਨਾਂਅ ਰੁਸ਼ਨਾਇਆ ਹੈ |
ਭੂਰੀਵਾਲੇ ਐਮ.ਬੀ.ਐਸ ਬੀ.ਐਨ.ਬੀ ਪਬਲਿਕ ਸਕੂਲ ਟਿੱਬਾ ਨੰਗਲ ਦੇ ਦਸਵੀਂ ਦਾ ਨਤੀਜਾ ਸ਼ਾਨਦਾਰ ਰਿਹਾ
ਨੂਰਪੁਰ ਬੇਦੀ, (ਵਿੰਦਰਪਾਲ ਝਾਂਡੀਆਂ)-ਸ੍ਰੀ ਸਤਿਗੁਰੂ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਮਹਾਰਾਜ ਭੂਰੀਵਾਲਿਆ ਦੀ ਸਰਪ੍ਰਸਤੀ ਹੇਠ ਚੱਲ ਰਹੇ ਸੀ.ਬੀ.ਐਸ.ਈ ਐਮ.ਬੀ.ਐਸ.ਬੀ.ਐਨ.ਬੀ ਪਬਲਿਕ ਸਕੂਲ, ਟਿੱਬਾ ਨੰਗਲ ਦੇ ਦਸਵੀਂ ਜਮਾਤ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ ਹੈ | ਇਸ ਨਤੀਜੇ ਵਿਚ ਜਸਨੂਰ ਕੌਰ ਨੇ 96.7% ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ | ਸੁਖਪ੍ਰੀਤ ਕੌਰ ਨੇ 96.2% ਨਾਲ ਦੂਜਾ ਸਥਾਨ, ਅਨਮੋਲ ਪ੍ਰੀਤ ਕੌਰ ਨੇ 96% ਨਾਲ ਤੀਜਾ ਸਥਾਨ ਅਤੇ ਕੁਮਾਰ ਸੰਜੀਵ ਨੇ 92.2% ਨਾਲ ਚੌਥਾ ਸਥਾਨ ਪ੍ਰਾਪਤ ਕੀਤਾ | ਇਸ ਮੌਕੇ 'ਤੇ ਸਕੂਲ ਦੇ ਪਿ੍ੰਸੀਪਲ ਮੈਡਮ ਮਨਜੀਤ ਕੌਰ ਵਲੋਂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦਾ ਮੂੰਹ ਮਿੱਠਾ ਕਰਵਾਇਆ ਗਿਆ ਅਤੇ ਉਨ੍ਹਾਂ ਨੂੰ ਵਧਾਈ ਦਿੱਤੀ ਗਈ | ਉਨਾਂ ਨੇ ਕਿਹਾ ਕਿ ਇਸਦਾ ਸਿਹਰਾ ਸਕੂਲ ਦੇ ਸਮੂਹ ਮਿਹਨਤੀ ਸਟਾਫ਼ ਨੂੰ ਜਾਂਦਾ ਹੈ | ਪਿ੍ੰਸੀਪਲ ਮੈਡਮ ਮਨਜੀਤ ਕੌਰ ਨੇ ਵਿਦਿਆਰਥੀਆਂ ਦੀ ਮਿਹਨਤ ਦੀ ਪ੍ਰਸ਼ੰਸਾ ਕਰਦੇ ਹੋਏ ਉਨ੍ਹਾਂ ਨੂੰ ਹੋਰ ਉਚਾਈਆਂ ਹਾਸਲ ਕਰਨ ਲਈ ਪ੍ਰੇਰਿਤ ਕੀਤਾ | ਸਕੂਲ ਦੀ ਮੈਨੇਜਮੈਂਟ ਕਮੇਟੀ ਮੈਂਬਰਾਂ ਵਲੋਂ ਵੀ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ ਗਈ | ਇਸ ਮੌਕੇ ਮੈਡਮ ਮਨੀਸ਼ਾ, ਸੁਖਵਿੰਦਰ, ਰਣਜੀਤ ਕੌਰ, ਪਰਮਜੀਤ ਕੌਰ, ਮਿਸਟਰ ਰਾਜ ਕੁਮਾਰ, ਜਸਵੀਰ ਕੌਰ, ਸ਼ਰਨਜੀਤ ਕੌਰ ਸਮੇਤ ਸਮੂਹ ਸਟਾਫ਼ ਹਾਜ਼ਰ ਸੀ |
ਹੋਲੀ ਏਾਜਲਸ ਸਕੂਲ
ਭਰਤਗੜ੍ਹ, (ਜਸਬੀਰ ਸਿੰਘ ਬਾਵਾ)-ਇਸ ਵਰ੍ਹੇ ਹੋਲੀ ਏਾਜਲਸ ਕਾਨਵੈਂਟ ਸਕੂਲ ਕਕਰਾਲਾ 'ਚ ਪੜ੍ਹਦੇ 19 ਬੱਚਿਆਂ ਨੇ ਦਸਵੀਂ ਜਮਾਤ ਦਾ ਇਮਤਿਹਾਨ ਦਿੱਤਾ ਸੀ | ਸੀ. ਬੀ. ਐਸ. ਈ. ਵਲੋਂ ਐਲਾਨੇ ਨਤੀਜੇ ਅਨੁਸਾਰ ਸਾਰੇ ਬੱਚੇ ਉਕਤ ਇਮਤਿਹਾਨ 'ਚ ਸਫਲ ਰਹਿਣ ਨਾਲ ਇਸ ਸੰਸਥਾ ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਚੇਅਰਮੈਨ ਸੰਜੇ ਗੁਪਤਾ, ਮੈਂਟਰ ਰਵਿੰਦਰ ਸ਼ਰਮਾ, ਐਡਮਿਨ ਜਸਵੰਤ ਮੇਹਰਾ, ਪਿ੍ੰਸੀਪਲ ਨੇਹਾ ਸ਼ਰਮਾ ਮੁਤਾਬਿਕ ਇਸ ਜਮਾਤ ਦੀ ਦੀਕਸ਼ਾ ਨੇ 91 ਫੀਸਦੀ ਅੰਕ ਲੈ ਕੇ ਪਹਿਲੀ, ਐਂਜਲਪ੍ਰੀਤ ਕੌਰ ਨੇ 86.6 ਫੀਸਦੀ ਅੰਕ ਲੈਕੇ ਦੂਸਰੀ ਅਤੇ ਅਦਿੱਤੀ ਨੇ 86 ਫੀਸਦੀ ਅੰਕ ਲੈ ਕੇ ਤੀਸਰੀ ਪੁਜ਼ੀਸ਼ਨ ਲੈ ਕੇ ਸੰਸਥਾ ਦਾ ਨਾਂਅ ਰੌਸ਼ਨ ਕੀਤਾ ਹੈ | ਪਿ੍ੰ: ਨੇਹਾ ਸ਼ਰਮਾ ਨੇ ਇਸ ਜਮਾਤ 'ਚ ਅੱਵਲ ਰਹੇ ਅਤੇ ਸਫਲ ਰਹੇ ਸਾਰੇ ਬੱਚਿਆਂ ਦੀ ਹੌਸਲਾ ਅਫਜ਼ਾਈ ਕਰਦਿਆਂ ਵਧੀਆ ਵਿੱਦਿਅਕ ਭਵਿੱਖ ਦੀ ਕਾਮਨਾ ਕੀਤੀ |
ਨੈਸ਼ਨਲ ਪਬਲਿਕ ਸਕੂਲ ਦਾ ਨਤੀਜਾ ਰਿਹਾ 100 ਫੀਸਦੀ
ਮੋਰਿੰਡਾ, (ਤਰਲੋਚਨ ਸਿੰਘ ਕੰਗ)-ਮੋਰਿੰਡਾ ਕੁਰਾਲੀ ਰੋਡ 'ਤੇ ਸਥਿਤ ਨੈਸ਼ਨਲ ਪਬਲਿਕ ਸਕੂਲ ਦਾ ਦਸਵੀਂ ਦਾ ਨਤੀਜਾ 100 ਫੀਸਦੀ ਰਿਹਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿ੍ੰਸੀਪਲ ਮਧੂ ਕਾਲੀਆ ਨੇ ਦੱਸਿਆ ਕਿ ਜਸ਼ਨਪ੍ਰੀਤ ਕੌਰ ਤੇ ਜੈਸਮੀਨ ਨੇ 96.8 ਫੀਸਦੀ ਅੰਕਾਂ ਨਾਲ ਪਹਿਲਾ ਸਥਾਨ, ਨਿਵੇਦਿਤਾ ਨੇ 96.6 ਫੀਸਦੀ ਅੰਕਾਂ ਨਾਲ ਦੂਜਾ ਸਥਾਨ, ਪ੍ਰਗੁਨ ਕੁਮਾਰ ਨੇ 96.2 ਫੀਸਦੀ ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ | ਉਨ੍ਹਾਂ ਦੱਸਿਆ ਕਿ ਸਕੂਲ ਦੇ 19 ਵਿਦਿਆਰਥੀਆਂ ਨੇ 90 ਫੀਸਦੀ ਤੋਂ ਵੱਧ ਅੰਕ ਲੈ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ |
ਦਸਮੇਸ਼ ਪਬਲਿਕ ਹਾਈ ਸਕੂਲ
ਪੁਰਖਾਲੀ, (ਅੰਮਿ੍ਤਪਾਲ ਸਿੰਘ ਬੰਟੀ)-ਦਸਮੇਸ਼ ਪਬਲਿਕ ਹਾਈ ਸਕੂਲ ਪੁਰਖਾਲੀ ਦਾ ਨਤੀਜਾ ਸ਼ਾਨਦਾਰ ਰਿਹਾ | ਇਸ ਸਬੰਧੀ ਚੇਅਰਮੈਨ ਸੁਖਦੇਵ ਸਿੰਘ ਅਤੇ ਪਿ੍ੰਸੀਪਲ ਮੋਹਣੀ ਲਤਾ ਨੇ ਦੱਸਿਆ ਕਿ ਅੱਠਵੀਂ ਜਮਾਤ 'ਚ ਸਹਿਜਪ੍ਰੀਤ ਸਿੰਘ ਨੇ ਪਹਿਲਾ, ਮਨਸੀਰਤ ਕੌਰ ਨੇ ਦੂਜਾ ਅਤੇ ਅਮਨਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ | ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਪੰਜਵੀਂ ਦੇ ਆਏ ਨਤੀਜਿਆਂ 'ਚ ਤਰਨਵੀਰ ਸਿੰਘ ਅਤੇ ਨਵਦੀਪ ਕੌਰ ਨੇ ਪਹਿਲਾ, ਮਨਵੀਰ ਕੌਰ ਤੇ ਖੁਸ਼ਪ੍ਰੀਤ ਕੌਰ ਨੇ ਦੂਜਾ ਸਥਾਨ ਅਤੇ ਪ੍ਰਭਪ੍ਰੀਤ ਕੌਰ ਤੇ ਦਮਨਪ੍ਰੀਤ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ | ਉਨ੍ਹਾਂ ਦੱਸਿਆ ਕਿ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕਰਕੇ ਉਨ੍ਹਾਂ ਦੀ ਹੌਸਲਾ ਅਫਜ਼ਾਈਾ ਕੀਤੀ ਗਈ | ਇਸ ਮੌਕੇ ਸਕੂਲ ਦਾ ਸਮੂਹ ਸਟਾਫ਼ ਵੀ ਹਾਜ਼ਰ ਸੀ |
ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ
ਰੂਪਨਗਰ, (ਸਤਨਾਮ ਸਿੰਘ ਸੱਤੀ)-ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਵਲੋਂ ਸੀ.ਬੀ.ਐਸ.ਈ. ਬੋਰਡ ਦੇ ਐਲਾਨੇ ਨਤੀਜਿਆਂ ਉਪਰੰਤ ਜਮਾਤ ਦਸਵੀਂ ਦੇ ਉਨ੍ਹਾਂ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ | ਜਿਨ੍ਹਾਂ ਨੇ ਸਿੱਖਿਆ ਅਤੇ ਨਿੱਜੀ ਵਿਕਾਸ ਦੇ ਹਰੇਕ ਖੇਤਰ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ | ਅਕੈਡਮੀ ਪ੍ਰਬੰਧਨ ਨੇ ਦੱਸਿਆ ਕਿ ਇਹ ਵਿਦਿਆਰਥੀ ਨਾ ਸਿਰਫ਼ ਅਕਾਦਮਿਕ ਤੌਰ 'ਤੇ ਪ੍ਰਤਿਭਾਸ਼ਾਲੀ ਹਨ, ਸਗੋਂ ਵੱਖ-ਵੱਖ ਖੇਡ ਮੁਕਾਬਲਿਆਂ, ਰਚਨਾਤਮਿਕ ਗਤੀਵਿਧੀਆਂ, ਅਧਿਆਤਮਿਕ ਅਤੇ ਭਾਈਚਾਰਕ ਸੇਵਾਵਾਂ ਵਿਚ ਵੀ ਉਨ੍ਹਾਂ ਨੇ ਵਿਲੱਖਣ ਪ੍ਰਦਰਸ਼ਨ ਕਰਕੇ ਅਕੈਡਮੀ ਦਾ ਨਾਮ ਰੌਸ਼ਨ ਕੀਤਾ ਹੈ | ਉਨ੍ਹਾਂ ਕਿਹਾ ਕਿ ਇਹ ਵਿਦਿਆਰਥੀ ਅਕੈਡਮੀ ਦੀਆਂ ਕਦਰਾਂ-ਕੀਮਤਾਂ ਦੇ ਪ੍ਰਤੀਕ ਹਨ ਅਤੇ ਆਪਣੇ ਯਤਨਾਂ ਰਾਹੀਂ ਇਮਾਨਦਾਰੀ, ਅਗਵਾਈ ਅਤੇ ਦਇਆ ਲਤਾ ਦਾ ਪ੍ਰਗਟਾਵਾ ਕਰਦੇ ਹਨ | Tਜਵੇਲਜ਼ ਆਫ਼ ਅਕੈਡਮੀU ਦਾ ਉਦੇਸ਼ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨਾ ਅਤੇ ਜੀਵਨ ਦੇ ਹਰ ਖੇਤਰ ਵਿਚ ਉੱਚ ਮਿਆਰ ਸਥਾਪਤ ਕਰਨਾ ਹੈ | ਅਕੈਡਮੀ ਦੇ ਰਤਨਾਂ ਵਜੋਂ ਸਨਮਾਨਿਤ ਵਿਦਿਆਰਥੀਆਂ ਵਿਚ ਅਰਸ਼ਵੀਰ ਸਿੰਘ ਨੇ 97.4 ਫੀਸਦੀ ਅੰਕ ਹਾਸਲ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ | ਇਸ ਤੋਂ ਇਲਾਵਾ ਕੁਮਾਰੀ ਵਾਣੀ ਨੇ 96.4 ਫੀਸਦੀ, ਜਤਿਨ ਕੁਮਾਰ ਨੇ 96.0 ਫੀਸਦੀ, ਰਮਨਪ੍ਰੀਤ ਸਿੰਘ ਨੇ 95.6 ਫੀਸਦੀ, ਹਰਨੂਰ ਸਿੰਘ ਅਤੇ ਕੁਮਾਰੀ ਜੈਸਮੀਨ ਕੌਰ ਨੇ 94.2 ਫੀਸਦੀ, ਏਕਮਜੋਤ ਕੌਰ ਨੇ 93.8 ਫੀਸਦੀ, ਹਰਸ਼ਿਤ ਸਿੰਘ ਨੇ 93.6 ਫੀਸਦੀ, ਸਿਮਰਨਪ੍ਰੀਤ ਕੌਰ ਨੇ 93.2 ਫੀਸਦੀ, ਰਿਸ਼ਭ ਮਰਵਾਹਾ ਨੇ 93 ਫੀਸਦੀ, ਜਪਜੋਤ ਕੌਰ ਨੇ 92.8 ਫੀਸਦੀ, ਪ੍ਰਤੀਕਸ਼ਾ ਨੇ 92.6 ਫੀਸਦੀ, ਕਿਰਤ ਕੌਰ ਨੇ 92.2 ਫੀਸਦੀ, ਤਨਵ ਜੈਨ ਅਤੇ ਮਨਖੁਸ਼ਮੀਤ ਸਿੰਘ ਨੇ 92 ਫੀਸਦੀ, ਸ਼ਤੂਤੀ ਸ਼ਰਮਾ ਅਤੇ ਹਰਸ਼ਦੀਪ ਸਿੰਘ ਧਨੋਆ ਨੇ 91.4 ਫੀਸਦੀ, ਰਿਧੀ ਚੰਦਨ ਅਤੇ ਜਸ਼ਨਪ੍ਰੀਤ ਕੌਰ ਨੇ 91 ਫੀਸਦੀ, ਗੁਰਬਖ਼ਸ਼ ਨੇ 90.6 ਫੀਸਦੀ ਅਤੇ ਮਯੰਕ ਸੈਣੀ ਨੇ 90.2 ਫੀਸਦੀ ਅੰਕ ਪ੍ਰਾਪਤ ਕੀਤੇ |