29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਦਸਮੇਸ਼ ਪਿਤਾ ਜੀ ਨੇ ਖ਼ਾਲਸਾ ਪੰਥ ਸਾਜ ਕੇ ਸਿੱਖ ਕੌਮ ਨੂੰ ਮਜ਼ਬੂਤ ਕੀਤਾ-ਸੰਤ ਬਾਬਾ ਜਸਦੇਵ ਸਿੰਘ ਲੋਹਟਬੱਦੀ

Ad Position 21
No active advertisement
ਅਜੀਤ ਡੈਸਕ 17-04-2026
ਲੋਹਟਬੱਦੀ, 16 ਅਪ੍ਰੈਲ (ਕੁਲਵਿੰਦਰ ਸਿੰਘ ਡਾਂਗੋਂ)-ਨਿਰਮਲੇ ਸੰਪਰਦਾਇ (ਸ੍ਰੀ ਮੁਕਤਸਰ ਸਾਹਿਬ) ਨਾਲ ਸੰਬੰਧਿਤ ਸੱਚਖੰਡ ਵਾਸੀ ਸੰਤ ਬਾਬਾ ਧਿਆਨ ਸਿੰਘ ਲੋਹਟਬੱਦੀ, ਸੰਤ ਬਾਬਾ ਦਲੀਪ ਸਿੰਘ ਗਊਆਂ ਵਾਲੇ, ਸੰਤ ਬਾਬਾ ਮਾਨ ਸਿੰਘ, ਸੰਤ ਬਾਬਾ ਚੰਨਣ ਸਿੰਘ ਲੋਹਟਬੱਦੀ ਵਾਲਿਆਂ ਦੇ ਅਸਥਾਨ ਗੁਰਦੁਆਰਾ ਬਾਬਾ ਬੁੱਢਾਸਰ ਸਾਹਿਬ ਲੋਹਟਬੱਦੀ ਵਿਖੇ ਮੌਜੂਦਾ ਸੰਚਾਲਕ ਸੰਤ ਬਾਬਾ ਜਸਦੇਵ ਸਿੰਘ ਲੋਹਟਬੱਦੀ ਵਾਲਿਆਂ ਵਲੋਂ ਖ਼ਾਲਸਾ ਸਾਜਨਾ ਦਿਵਸ ਮੌਕੇ ਸਾਲਾਨਾ ਸਮਾਗਮ ਕਰਵਾਏ ਗਏ | ਸ੍ਰੀ ਅਖੰਡ ਪਾਠ ਅਤੇ ਸ੍ਰੀ ਸੁਖਮਨੀ ਸਾਹਿਬ ਪਾਠਾਂ ਦੇ ਭੋਗ ਉਪਰੰਤ ਸੰਤ ਬਾਬਾ ਜਸਦੇਵ ਸਿੰਘ ਲੋਹਟਬੱਦੀ ਵਾਲਿਆਂ ਨੇ ਸ਼ਾਮਿਲ ਸੰਗਤਾਂ ਨੂੰ ਖ਼ਾਲਸਾ ਸਾਜਨਾ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਾਜਨਾ ਕਰਕੇ ਸਮੁੱਚੀ ਸਿੱਖ ਕੌਮ ਨੂੰ ਧਾਰਮਿਕ, ਸਮਾਜਿਕ ਅਤੇ ਮਾਨਸ਼ਿਕ ਤੌਰ 'ਤੇ ਮਜ਼ਬੂਤ ਕੀਤਾ | ਖ਼ਾਲਸਾ ਦਿਵਸ ਕੌਮ ਲਈ ਗੌਰਵਮਈ ਪਲਾਂ ਦਾ ਅਹਿਸਾਸ ਕਰਵਾਉਂਦਾ ਹੈ ਅਤੇ ਸਿੱਖਾਂ ਲਈ ਨਿਰਾਲੀ ਕੌਮ ਹੋਣ ਦਾ ਪ੍ਰਤੀਕ ਹੈ | ਉਨ੍ਹਾਂ ਕਿਹਾ ਕਿ ਖੰਡੇ ਬਾਟੇ ਵਾਲੇ ਅੰਮਿ੍ਤ ਦੀ ਦਾਤ ਨਾਲ ਮਨੁੱਖਾਂ ਜੀਵ ਧਰਮ ਦਾ ਧਾਰਨੀ ਬਣ ਕੇ ਸਮਾਜ ਅੰਦਰ ਦੁਖੀ, ਮਜ਼ਲੂਮਾਂ ਦੀ ਮੱਦਦ ਲਈ ਅੱਗੇ ਆਉਂਦਾ ਹੈ | ਦੂਜੇ ਪਾਸੇ ਸੰਤ ਬਾਬਾ ਜਸਦੇਵ ਸਿੰਘ ਲੋਹਟਬੱਦੀ ਵਾਲਿਆਂ ਨੇ ਕਿਹਾ ਕਿ ਅੱਜ ਲੋੜ ਹੈ ਕਿ ਅਸੀਂ ਸਾਰੇ ਬਾਣੀ ਅਤੇ ਬਾਣੇ ਦੇ ਧਾਰਨੀ ਬਣ ਕੇ ਸਿੱਖੀ ਸਿਧਾਂਤਾਂ 'ਤੇ ਪਹਿਰਾ ਦੇਈਏ | ਅੰਮਿ੍ਤ ਸੰਚਾਰ 'ਚ 60 ਪ੍ਰਾਣੀ ਖੰਡੇ ਬਾਟੇ ਦੀ ਦਾਤ ਪ੍ਰਾਪਤ ਕਰਕੇ ਗੁਰੂ ਵਾਲੇ ਬਣੇ | ਇਸ ਮੌਕੇ ਪਿਛਲੇ ਕਈ ਸਾਲਾਂ ਤੋਂ ਜਾਰੀ ਅੱਖਾਂ ਦਾ ਚੈੱਕਅੱਪ ਅਤੇ ਲੈੱਨਜ਼ ਪਾਉਣ ਲਈ ਮੁਫ਼ਤ ਕੈਂਪਾਂ ਦੀ ਲੜੀ 'ਚ 128ਵਾਂ ਕੈਂਪ ਲਗਾਇਆ ਗਿਆ, ਇਸ ਵਾਰ ਦੇ ਕੈਂਪ 'ਚ 72 ਮਰੀਜ਼ਾਂ ਦੇ ਮੁਫ਼ਤ ਲੈੱਨਜ਼ ਪਾਏ ਗਏ | ਭਾਈ ਅਵਤਾਰ ਸਿੰਘ ਗ੍ਰੰਥੀ ਅਤੇ ਭਾਈ ਗੁਰਲੀਨ ਸਿੰਘ ਨੇ ਦੱਸਿਆ ਕਿ ਹੁਣ ਤੱਕ 5100 ਤੋਂ ਵਧੇਰੇ ਲੋਕਾਂ ਨੂੰ ਮੁਫ਼ਤ ਲੈੱਨਜ਼ ਪੁਆਏ ਗਏ ਹਨ ਜਦਕਿ 25000 ਦੇ ਕਰੀਬ ਲੋਕ ਆਪਣੀਆਂ ਅੱਖਾਂ ਦੀ ਜਾਂਚ ਕਰਵਾ ਚੁੱਕੇ ਹਨ | ਸਿੱਖ ਸੰਘਰਸ਼ ਦੇ ਸ਼ਹੀਦ ਭਾਈ ਫਕੀਰ ਸਿੰਘ ਹਠੂਰ ਦੇ ਪਰਿਵਾਰ 'ਚੋਂ ਮਾਤਾ ਅਮਰਜੀਤ ਕੌਰ ਕੈਨੇਡਾ ਧਾਲੀਵਾਲ ਪਰਿਵਾਰ ਵਲੋਂ ਅੱਖਾਂ ਦੇ ਕੈਂਪ ਵਾਸਤੇ 1 ਲੱਖ ਰੁਪਏ ਸੇਵਾ ਕਰਵਾਈ ਗਈ | ਸਮਾਗਮ ਦੌਰਾਨ ਸ੍ਰੀ ਸੁਖਮਨੀ ਸਾਹਿਬ ਪਾਠ ਦੀ ਲੜੀ 'ਚ ਸੇਵਾਵਾਂ ਨਿਭਾਉਣ ਵਾਲੀਆਂ ਬੀਬੀਆਂ, ਅੱਖਾਂ ਦੇ ਕੈਂਪ ਲਈ ਸੇਵਾ ਕਰਨ ਵਾਲੇ ਸ਼ਹੀਦ ਫਕੀਰ ਸਿੰਘ ਹਠੂਰ/ਧਾਲੀਵਾਲ ਪਰਿਵਾਰ, ਧਾਰਮਿਕ ਸੇਵਾਵਾਂ ਨਿਭਾਉਣ ਵਾਲੇ ਸੇਵਕਾਂ ਅਤੇ ਅੱਖਾਂ ਦੇ ਕੈਂਪ ਦੌਰਾਨ ਸੇਵਾਵਾਂ ਦੇਣ ਵਾਲੀ ਡਾਕਟਰੀ ਟੀਮ ਦਾ ਸਨਮਾਨ ਕੀਤਾ ਗਿਆ |
ਇਸ ਮੌਕੇ ਰਾਗੀ ਦਰਬਾਰਾ ਸਿੰਘ, ਰਾਗੀ ਭਰਪੂਰ ਸਿੰਘ, ਹੱੈਡ ਗ੍ਰੰਥੀ ਅਵਤਾਰ ਸਿੰਘ, ਭਾਈ ਗੁਰਲੀਨ ਸਿੰਘ, ਸਾਬਕਾ ਸਰਪੰਚ ਚੌਧਰੀ ਲਖਵੀਰ ਸਿੰਘ, ਦਵਿੰਦਰ ਸਿੰਘ ਦਿਓਲ ਸੈਕਟਰੀ, ਗੁਰਿੰਦਰ ਸਿੰਘ ਮੰਡ, ਅਮਰਿੰਦਰ ਸਿੰਘ ਦਿਓਲ, ਜਸਪਾਲ ਸਿੰਘ, ਬਾਵਾ ਜੀ, ਗਮਦੂਰ ਸਿੰਘ, ਗੁਰਮੇਲ ਸਿੰਘ ਭੈਣੀ ਦਰੇੜਾ, ਜਸਵੀਰ ਸਿੰਘ, ਗੁਰਤੇਜ ਸਿੰਘ, ਜਗਰੂਪ ਸਿੰਘ, ਕੁਲਦੀਪ ਸਿੰਘ, ਬਾਬਾ ਰਣਜੋਧ ਸਿੰਘ, ਗੁਰਜੀਤ ਸਿੰਘ ਸਾਬਕਾ ਸਰਪੰਚ ਅਕਾਲਗੜ੍ਹ, ਨਰੰਗ ਸਿੰਘ, ਤੀਰਥ ਸਿੰਘ ਮਹੇਰਨਾ ਕਲਾਂ, ਗੁਰਮੁਖ ਸਿੰਘ ਗਿੱਲ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵੱਖ-ਵੱਖ ਸਕੂਲਾਂ ਦਾ ਸੀ.ਬੀ.ਐਸ.ਈ. ਦਸਵੀਂ ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ 'ਅਜੀਤ' ਉਪ ਦਫ਼ਤਰ ਲੁਧਿਆਣਾ ਦੇ ਇੰਚਾਰਜ ਪਰਮਿੰਦਰ ਸਿੰਘ ਅਹੂਜਾ ਨੂੰ ਸਦਮਾ-ਸਾਲੇ ਦਾ ਦਿਹਾਂਤ <br/>
Ad Position 24