28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਬੀ. ਜੇ. ਪੀ. ਦੀ ਨਸ਼ਾ ਮੁਕਤ ਯਾਤਰਾ ਦਾ ਸਰਾਭਾ ਪੁੱਜਣ ’ਤੇ ਭਰਵਾਂ ਸਵਾਗਤ

ਪੱਖੋਵਾਲ-ਸਰਾਭਾ, 28 ਸਤੰਬਰ (ਖੁਸ਼ਵਿੰਦਰ ਸਿੰਘ ਸਰਾਭਾ)-ਪੰਜਾਬ ਭਾਜਪਾ ਵਲੋਂ ਨਸ਼ਿਆਂ ਦੀ ਰੋਕਥਾਮ ਲਈ ਸ਼ੁਰੂ ਕੀਤੀ ਨਸ਼ਾ ਮੁਕਤ ਪੰਜਾਬ ਯਾਤਰਾ ਮੁਹਿੰਮ ਤਹਿਤ ਦੇਰ ਸ਼ਾਮ ਵੱਡਾ ਕਾਫ਼ਲਾ ਸਾਬਕਾ ਮੰਤਰੀ ਸ: ਰਵਨੀਤ ਸਿੰਘ ਬਿੱਟੂ ਸੀਨੀਅਰ ਆਗੂ ਭਾਜਪਾ ਦੀ ਅਗਵਾਈ ’ਚ ਪਿੰਡ ਸਰਾਭਾ ਪੁੱਜਾ। ਪਹਿਲਾਂ ਉਨ੍ਹਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਬੁੱਤ ’ਤੇ ਫੁੱਲ ਮਲਾਵਾਂ ਭੇਟ ਕੀਤੀਆਂ।

Ad Position 21
No active advertisement
ਅਜੀਤ ਡੈਸਕ 29-09-2026
ਪੱਖੋਵਾਲ-ਸਰਾਭਾ, 28 ਸਤੰਬਰ (ਖੁਸ਼ਵਿੰਦਰ ਸਿੰਘ ਸਰਾਭਾ)-ਪੰਜਾਬ ਭਾਜਪਾ ਵਲੋਂ ਨਸ਼ਿਆਂ ਦੀ ਰੋਕਥਾਮ ਲਈ ਸ਼ੁਰੂ ਕੀਤੀ ਨਸ਼ਾ ਮੁਕਤ ਪੰਜਾਬ ਯਾਤਰਾ ਮੁਹਿੰਮ ਤਹਿਤ ਦੇਰ ਸ਼ਾਮ ਵੱਡਾ ਕਾਫ਼ਲਾ ਸਾਬਕਾ ਮੰਤਰੀ ਸ: ਰਵਨੀਤ ਸਿੰਘ ਬਿੱਟੂ ਸੀਨੀਅਰ ਆਗੂ ਭਾਜਪਾ ਦੀ ਅਗਵਾਈ ’ਚ ਪਿੰਡ ਸਰਾਭਾ ਪੁੱਜਾ। ਪਹਿਲਾਂ ਉਨ੍ਹਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਬੁੱਤ ’ਤੇ ਫੁੱਲ ਮਲਾਵਾਂ ਭੇਟ ਕੀਤੀਆਂ। ਇਸ ਮੌਕੇ ਜੁੜੇ ਭਾਰੀ ਇੱਕਠ ਨੂੰ ਸੰਬੋਧਨ ਕਰਦਿਆ ਸ: ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਨਸ਼ਿਆਂ ਤੇ ਬੇਰੁਜ਼ਗਾਰੀ ਦੇ ਮੁੱਦੇ ’ਤੇ ਹੁਣ ਤੱਕ ਸੂਬੇ ’ਚ ਬਣੀਆਂ ਸਰਕਾਰਾਂ ਫੇਲ੍ਹ ਹੋ ਚੁੱਕੀਆਂ ਹਨ ਇਸ ਲਈ ਹੁਣ ਸਮਾਂ ਆ ਗਿਆ ਹੈ ਕਿ ਸੂਬੇ ਦੇ ਲੋਕ ਭਾਜਪਾ ਦੇ ਹੱਕ ’ਚ ਫਤਵਾ ਦੇਣ ਤਾਂ ਜੋ ਨਸ਼ਿਆਂ ਤੇ ਬੇਰੁਜ਼ਗਾਰੀ ਦੇ ਇਸ ਮਾਰੂ ਰੁਝਾਨ ਨੂੰ ਠੱਲ੍ਹ ਕੇ ਸੂਬੇ ਨੂੰ ਨਵੀਂ ਦਿਸ਼ਾ ਪ੍ਰਦਾਨ ਕੀਤੀ ਜਾ ਸਕੇ। ਇਸ ਮੌਕੇ ਉਨ੍ਹਾਂ ਇਕੱਠ ਦੌਰਾਨ ਪੁੱਜੀਆ ਮਤਾਵਾਂ ਭੈਣਾਂ ਦੀਆਂ ਮੁਸ਼ਕਿਲਾਂ ਦੇ ਹੱਲ ਦਾ ਭਰੋਸਾ ਦਿੰਦਿਆਂ ਕਿਹਾ ਕਿ ਭਾਜਪਾ ਦੇ ਰਾਜ ’ਚ ਹਰ ਇਕ ਵਿਅਕਤੀ ਨੂੰ ਪੂਰਨ ਇਨਸਾਫ਼ ਮਿਲੇਗਾ। ਇਸ ਮੌਕੇ ਉਨ੍ਹਾਂ ਸਰਾਭਾ ਵਾਸੀਆਂ ਨੂੰ ਵਧਾਈ ਦਿੰਦਿਆਂ ਭਰੋਸਾ ਦਿੱਤਾ ਕਿ ਜਲਦ ਹੀ ਕੇਂਦਰ ਸਰਕਾਰ ਦੁਆਰਾ ਹਲਵਾਰਾ ਏਅਰਪੋਰਟ ਨਜ਼ਦੀਕ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦਾ ਆਦਮ ਕੱਦ ਬੁੱਤ ਸਥਾਪਿਤ ਕੀਤਾ ਜਾਵੇਗਾ ਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜਾਂ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਵਲੋਂ ਹਲਵਾਰਾ ਹਵਾਈ ਅੱਡੇ ਦਾ ਨਾਂਅ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਂਅ ’ਤੇ ਰੱੱਖਿਆ ਜਾਵੇਗਾ। ਇਸ ਮੌਕੇ ਗੇਜਾ ਰਾਮ, ਲਖਵਿੰਦਰ ਸਿੰਘ ਸਪਰਾ, ਜ਼ਿਲ੍ਹਾ ਪ੍ਰਧਾਨ ਡਾ: ਰਜਿੰਦਰ ਸ਼ਰਮਾ ਨੇ ਵੀ ਆਪਣੇ ਵਿਚਾਰ ਪੇਸ਼ ਕਰਦਿਆਂ ਸੂਬੇ ’ਚ ਭਾਜਪਾ ਸਰਕਾਰ ਬਣਾਉਣ ਦਾ ਸੱਦਾ ਦਿੱਤਾ। ਸਮਾਗਮ ਦੌਰਾਨ ਕਰਨਵੀਰ ਸਿੰਘ ਬੜੂੰਦੀ ਸਾਥੀਆਂ ਸਮੇਤ ਭਾਜਪਾ ’ਚ ਸ਼ਾਮਿਲ ਹੋਏ। ਇਸ ਮੌਕੇ ਸਾਬਕਾ ਸਰਪੰਚ ਪ੍ਰਦੀਪ ਜੰਡ ਸੀਨੀਅਰ ਭਾਜਪਾ ਆਗੂ ਨੇ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ। ਇਸ ਮੌਕੇ ਮੇਜਰ ਸਿੰਘ ਦੇਤਵਾਲ, ਸ਼ੁਭਮ ਮੁਲਾਂਪੁਰ ਯੁਵਾ ਨੇਤਾ, ਰਣਜੀਤ ਸਿੰਘ ਮੰਡਲ ਪ੍ਰਧਾਨ, ਕਰਮਜੀਤ ਸਿੰਘ, ਬੀ.ਐੱਸ. ਢਿੱਲੋਂ, ਪ੍ਰਦੀਪ ਭਨੋਟ ਗੁੱਜਰਵਾਲ, ਅਰੁਨ ਕੁਮਾਰ, ਕੁਲਵੰਤ ਸਿੰਘ, ਮੰਗਤ ਭਗਤ, ਸੰਦੀਪ ਸ਼ਰਮਾ, ਸੁਮਿਤ ਅਰੋੜਾ, ਕੁਲਵੰਤ ਸਿੰਘ ਭੈਣੀ, ਅਜੇ ਕੁਮਾਰ, ਅਜੀਤਪਾਲ, ਸਪਨਦੀਪ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਝਾਂਸੀ ਰਾਣੀ ਦੀ ਮੂਰਤੀ ਨੂੰ ਫਲੈਕਸ ਬੋਰਡਾਂ ਪਿੱਛੇ ਲੁਕਾਉਣਾ ਮੰਦਭਾਗਾ-ਬੀਬੀ ਸਤਪਾਲ ਕੌਰ ਲੀਲਾਂ ਅਗਲੀ ਖ਼ਬਰ ਬਾਬਾ ਮੁਕੰਦ ਜੀ ਦੀ 50ਵੀਂ ਬਰਸੀ ਨਮਿਤ ਤਿੰਨ ਰੋਜ਼ਾ ਸਮਾਗਮ ਸ਼ੁਰੂ *ਕੱਲ੍ਹ ਸ੍ਰੀ ਅਖੰਡ ਪਾਠਾਂ ਦੇ ਭੋਗਾਂ ਉਪਰੰਤ ਦੀਵਾਨ ਸਜ...
Ad Position 24