ਝਾਂਸੀ ਰਾਣੀ ਦੀ ਮੂਰਤੀ ਨੂੰ ਫਲੈਕਸ ਬੋਰਡਾਂ ਪਿੱਛੇ ਲੁਕਾਉਣਾ ਮੰਦਭਾਗਾ-ਬੀਬੀ ਸਤਪਾਲ ਕੌਰ ਲੀਲਾਂ
ਜਗਰਾਉਂ, 28 ਸਤੰਬਰ (ਹਰਵਿੰਦਰ ਸਿੰਘ ਖ਼ਾਲਸਾ)-ਸ਼੍ਰੋਮਣੀ ਅਕਾਲੀ ਦਲ ਹਲਕਾ ਜਗਰਾਉਂ ਦੀ ਇਸਤਰੀ ਵਿੰਗ ਪ੍ਰਧਾਨ ਅਤੇ ਬਲਾਕ ਸੰਮਤੀ ਮੈਂਬਰ ਬੀਬੀ ਸਤਪਾਲ ਕੌਰ ਲੀਲਾਂ ਨੇ ਜਗਰਾਉਂ ਦੇ ਇਤਿਹਾਸਕ ਝਾਂਸੀ ਰਾਣੀ ਚੌਂਕ ਵਿਚ ਰਾਣੀ ਲਕਸ਼ਮੀ ਬਾਈ ਦੀ ਮੂਰਤੀ ਦੇ ਆਲੇ-ਦੁਆਲੇ ਵੱਖ-ਵੱਖ ਪਾਰਟੀਆਂ, ਸੰਸਥਾਵਾਂ ਅਤੇ ਇਸ਼ਤਿਹਾਰਬਾਜ਼ੀ ਵਾਲਿਆਂ ਵੱਲੋਂ ਲਗਾਈਆਂ ਫਲੈਕਸਾਂ ਅਤੇ ਬੋਰਡਾਂ ’ਤੇ ਚਿੰਤਾ ਪ੍ਰਗਟ ਕੀਤੀ ਹੈ। ਬੀਬੀ ਸਤਪਾਲ ਕੌਰ ਲੀਲਾਂ ਨੇ ਕਿਹਾ ਕਿ ਰਾਣੀ ਲਕਸ਼ਮੀ ਬਾਈ ਦੇਸ਼ ਦੀ ਮਹਾਨ ਵੀਰਾਂਗਣਾ ਸਨ, ਜਿੰਨ੍ਹਾਂ ਨੇ ਦੇਸ਼ ਅਤੇ ਆਪਣੀ ਮਾਤਭੂਮੀ ਦੀ ਰੱਖਿਆ ਲਈ ਬਹਾਦਰੀ ਨਾਲ ਸੰਘਰਸ਼ ਕੀਤਾ।
ਝ
ਝਾਂਸੀ ਰਾਣੀ ਚੌਂਕ ਜਗਰਾਉਂ ਵਿਚ ਰਾਣੀ ਲਕਸ਼ਮੀ ਬਾਈ ਦੀ ਮੂਰਤੀ ਦੇ ਆਲੇ-ਦੁਆਲੇ ਲੱਗੇ ਫਲੈਕਸ ਬੋਰਡਾਂ ਦਾ ਦ੍ਰਿਸ਼। ਅਜੀਤ ਤਸਵੀਰ
29-09-2026
ਜਗਰਾਉਂ, 28 ਸਤੰਬਰ (ਹਰਵਿੰਦਰ ਸਿੰਘ ਖ਼ਾਲਸਾ)-ਸ਼੍ਰੋਮਣੀ ਅਕਾਲੀ ਦਲ ਹਲਕਾ ਜਗਰਾਉਂ ਦੀ ਇਸਤਰੀ ਵਿੰਗ ਪ੍ਰਧਾਨ ਅਤੇ ਬਲਾਕ ਸੰਮਤੀ ਮੈਂਬਰ ਬੀਬੀ ਸਤਪਾਲ ਕੌਰ ਲੀਲਾਂ ਨੇ ਜਗਰਾਉਂ ਦੇ ਇਤਿਹਾਸਕ ਝਾਂਸੀ ਰਾਣੀ ਚੌਂਕ ਵਿਚ ਰਾਣੀ ਲਕਸ਼ਮੀ ਬਾਈ ਦੀ ਮੂਰਤੀ ਦੇ ਆਲੇ-ਦੁਆਲੇ ਵੱਖ-ਵੱਖ ਪਾਰਟੀਆਂ, ਸੰਸਥਾਵਾਂ ਅਤੇ ਇਸ਼ਤਿਹਾਰਬਾਜ਼ੀ ਵਾਲਿਆਂ ਵੱਲੋਂ ਲਗਾਈਆਂ ਫਲੈਕਸਾਂ ਅਤੇ ਬੋਰਡਾਂ ’ਤੇ ਚਿੰਤਾ ਪ੍ਰਗਟ ਕੀਤੀ ਹੈ। ਬੀਬੀ ਸਤਪਾਲ ਕੌਰ ਲੀਲਾਂ ਨੇ ਕਿਹਾ ਕਿ ਰਾਣੀ ਲਕਸ਼ਮੀ ਬਾਈ ਦੇਸ਼ ਦੀ ਮਹਾਨ ਵੀਰਾਂਗਣਾ ਸਨ, ਜਿੰਨ੍ਹਾਂ ਨੇ ਦੇਸ਼ ਅਤੇ ਆਪਣੀ ਮਾਤਭੂਮੀ ਦੀ ਰੱਖਿਆ ਲਈ ਬਹਾਦਰੀ ਨਾਲ ਸੰਘਰਸ਼ ਕੀਤਾ। ਅਜਿਹੀ ਮਹਾਨ ਸ਼ਖ਼ਸੀਅਤ ਦੀ ਮੂਰਤੀ ਨੂੰ ਫਲੈਕਸਾਂ ਅਤੇ ਬੋਰਡਾਂ ਪਿੱਛੇ ਲੁਕਾ ਦੇਣਾ ਦੁਖਦਾਈ ਗੱਲ ਹੈ। ਉਨ੍ਹਾਂ ਕਿਹਾ ਕਿ ਜਗਰਾਉਂ ਵਿਚ ਅਸੀਂ ਦੇਸ਼ ਲਈ ਕੁਰਬਾਨੀਆਂ ਦੇਣ ਵਾਲੇ ਮਹਾਨ ਯੋਧਿਆਂ ਦੀਆਂ ਮੂਰਤੀਆਂ ਦੀ ਸਾਫ਼-ਸਫ਼ਾਈ ਅਤੇ ਸਾਂਭ-ਸੰਭਾਲ ਦੀ ਗੱਲ ਕਰਦੇ ਹਾਂ, ਫਿਰ ਝਾਂਸੀ ਰਾਣੀ ਦੀ ਮੂਰਤੀ ਨੂੰ ਚਾਰੇ ਪਾਸਿਓਂ ਫਲੈਕਸਾਂ ਨਾਲ ਢੱਕ ਦੇਣਾ ਕੀ ਸਹੀ ਹੈ? ਇਹ ਸਵਾਲ ਪ੍ਰਸ਼ਾਸਨ ਅਤੇ ਸ਼ਹਿਰ ਦੀਆਂ ਸਾਰੀਆਂ ਜ਼ਿੰਮੇਵਾਰ ਧਿਰਾਂ ਨੂੰ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਹੈ। ਇਸ ਮੌਕੇ ਬੀਬੀ ਸਤਪਾਲ ਕੌਰ ਲੀਲਾਂ ਨੇ ਕਿਹਾ ਕਿ ਇਹ ਮਸਲਾ ਕਿਸੇ ਇਕ ਪਾਰਟੀ ਜਾਂ ਵਿਅਕਤੀ ਦਾ ਨਹੀਂ, ਸਗੋਂ ਜਗਰਾਉਂ ਦੀ ਇਤਿਹਾਸਕ ਪਛਾਣ ਅਤੇ ਰਾਣੀ ਲਕਸ਼ਮੀ ਬਾਈ ਦੇ ਸਨਮਾਨ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਨਗਰ ਕੌਂਸਲ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਝਾਂਸੀ ਰਾਣੀ ਚੌਂਕ ਵਿੱਚ ਲੱਗੀਆਂ ਫਲੈਕਸਾਂ ਅਤੇ ਬੋਰਡਾਂ ਦੀ ਜਾਂਚ ਕਰਕੇ ਅਜਿਹਾ ਪ੍ਰਬੰਧ ਕੀਤਾ ਜਾਵੇ ਕਿ ਰਾਣੀ ਲਕਸ਼ਮੀ ਬਾਈ ਦੀ ਮੂਰਤੀ ਸਪੱਸ਼ਟ ਦਿਖਾਈ ਦੇਵੇ ਅਤੇ ਇਸ ਇਤਿਹਾਸਕ ਸਥਾਨ ਦੀ ਮਰਿਆਦਾ ਕਾਇਮ ਰਹੇ। ਦੇਸ਼ ਲਈ ਕੁਰਬਾਨੀ ਦੇਣ ਵਾਲੀ ਝਾਂਸੀ ਦੀ ਰਾਣੀ ਦੀ ਮੂਰਤੀ ਦਾ ਸਤਿਕਾਰ ਕਰਨਾ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ।