28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਸਿੱਧਵਾਂ ਕਾਲਜ ਵਿਖੇ ਐੱਨ.ਐੱਸ.ਐੱਸ ਦਿਵਸ ਮਨਾਇਆ

ਚੌਂਕੀਮਾਨ, 28 ਸਤੰਬਰ (ਤੇਜਿੰਦਰ ਸਿੰਘ ਚੱਢਾ)-ਸ੍ਰੀ ਗੁਰੂ ਹਰਿਗੋਬਿੰਦ ਉਜਾਗਰ ਹਰੀ ਟਰੱਸਟ ਦੀ ਸਿਰਮੌਰ ਸੰਸਥਾ ਖ਼ਾਲਸਾ ਕਾਲਜ ਫ਼ਾਰ ਵਿਮੈਨ ਸਿੱਧਵਾਂ ਖੁਰਦ ਦੇ ਪ੍ਰਿੰਸੀਪਲ ਡਾ. ਸਤਿੰਦਰ ਕੌਰ ਦੀ ਯੋਗ ਅਗਵਾਈ ਅਧੀਨ ਕਾਲਜ ਦੇ ਐੱਨ.

Ad Position 21
No active advertisement
ਅਜੀਤ ਡੈਸਕ 29-09-2026
ਚੌਂਕੀਮਾਨ, 28 ਸਤੰਬਰ (ਤੇਜਿੰਦਰ ਸਿੰਘ ਚੱਢਾ)-ਸ੍ਰੀ ਗੁਰੂ ਹਰਿਗੋਬਿੰਦ ਉਜਾਗਰ ਹਰੀ ਟਰੱਸਟ ਦੀ ਸਿਰਮੌਰ ਸੰਸਥਾ ਖ਼ਾਲਸਾ ਕਾਲਜ ਫ਼ਾਰ ਵਿਮੈਨ ਸਿੱਧਵਾਂ ਖੁਰਦ ਦੇ ਪ੍ਰਿੰਸੀਪਲ ਡਾ. ਸਤਿੰਦਰ ਕੌਰ ਦੀ ਯੋਗ ਅਗਵਾਈ ਅਧੀਨ ਕਾਲਜ ਦੇ ਐੱਨ.ਐੱਸ.ਐੱਸ ਯੂਨਿਟਾਂ ਵੱਲੋਂ ‘ਐੱਨ.ਐੱਸ.ਐੱਸ’ ਦਿਵਸ ਮਨਾਇਆ ਗਿਆ। ਇਸ ਮੌਕੇ ਸਮੂਹ ਵਲੰਟੀਅਰਾਂ ਦੁਆਰਾ ਸਮਾਜ-ਸੇਵਾ ਅਤੇ ਰਾਸ਼ਟਰ ਨਿਰਮਾਣ ਵਿਚ ਆਪਣੀਆਂ ਨਿਸ਼ਕਾਮ ਸੇਵਾਵਾਂ ਨਿਭਾਉਣ ਹਿੱਤ ਸਹੁੰ ਚੁੱਕੀ। ਵਲੰਟੀਅਰ ਅਸ਼ਨੂਰ ਕੰਬੋਜ਼ ਨੇ ਐੱਨ.ਐੱਸ.ਐੱਸ ਦੀ ਮਹੱਤਤਾ ਅਤੇ ਸਮਾਜ ਸੇਵਾ ਪ੍ਰਤੀ ਵਿਚਾਰ ਸਾਂਝੇ ਕੀਤੇ। ਵਲੰਟੀਅਰ ਜਸ਼ਨਪ੍ਰੀਤ ਕੌਰ ਨੇ ਐੱਨ.ਐੱਸ.ਐੱਸ ਦੀ ਸਮਾਜ ਸੁਧਾਰਕ ਭੂਮਿਕਾ ਪ੍ਰਤੀ ਇਕ ਉਤਸ਼ਾਹ ਵਧਾਊ ਕਵਿਤਾ ਪੇਸ਼ ਕੀਤੀ। ਵਲੰਟੀਅਰ ਏਕਸਪ੍ਰੀਤ ਕੌਰ ਨੇ ਪੀ.ਪੀ.ਟੀ ਰਾਹੀਂ ਐਨ.ਐਸ.ਐਸ ਕੈਂਪ ਦੀਆਂ ਝਲਕਾਂ ਨੂੰ ਪੇਸ਼ ਕਰਦਿਆਂ ਆਪਣੇ ਯਾਦਗਾਰ ਪਲਾਂ ਨੂੰ ਸਾਂਝਾ ਕੀਤਾ। ਪਿ੍ੰ: ਡਾ. ਸਤਿੰਦਰ ਕੌਰ ਨੇ ਵਲੰਟੀਅਰਾਂ ਦੁਆਰਾ ਉਤਸ਼ਾਹਪੂਰਵਕ ਨਿਭਾਈਆਂ ਸਮਾਜ-ਸੇਵੀ ਗਤੀਵਿਧੀਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਵਲੰਟੀਅਰਾਂ ਨੂੰ ਤਨਦੇਹੀ ਨਾਲ ਸਮਾਜਕ ਗਤੀਵਿਧੀਆਂ ਵਿੱਚ ਆਪਣਾ ਉਚੇਚਾ ਯੋਗਦਾਨ ਪਾਉਣ ਦੀ ਪ੍ਰੇਰਨਾ ਕੀਤੀ। ਐੱਨ.ਐੱਸ.ਐੱਸ. ਅਫ਼ਸਰ ਡਾ. ਇੰਦਰਜੀਤ ਕੌਰ ਅਤੇ ਡਾ. ਅਮਨਦੀਪ ਕੌਰ ਨੇ ਐੱਨ.ਐੱਸ.ਐੱਸ ਦੇ ਨਾਅਰੇ ‘ਨਾਟ ਮੀ ਵਟ ਯੂ’ ਤਹਿਤ ਆਪਣੀ ਭਾਗੀਦਾਰੀ ਰਾਹੀਂਂ ਆਪਣੀ ਸਮਾਜਿਕ ਭਲਾਈ ਲਈ ਅਗਾਂਹ-ਵਧੂ ਹੋਣ ਲਈ ਪ੍ਰੇਰਿਤ ਕੀਤਾ।
Ad Position 22
No active advertisement
ਪਿਛਲੀ ਖ਼ਬਰ ਪ੍ਰੀਤ ਨਰਸਿੰਗ ਹੋਮ ਹੰਬੜਾਂ ’ਚ ਮਰੀਜ਼ਾਂ ਦੇ ਮੁਫ਼ਤ ਲੈਬ ਟੈਸਟ ਕੀਤੇ ਜਾਣ ਸਬੰਧੀ ਕੈਂਪ ਲੱਗਾ ਅਗਲੀ ਖ਼ਬਰ ਐੱਸ.ਆਈ.ਆਰ. ਨੂੰ ਰੱਦ ਕਰ ਕੇ ਚੋਣ ਕਮਿਸ਼ਨ ਦੀ ਹੋਵੇ ਨਿਰਪੱਖ ਜਾਂਚ-ਜਗਦੀਪ ਬਿੱਟੂ
Ad Position 24