28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਪ੍ਰੀਤ ਨਰਸਿੰਗ ਹੋਮ ਹੰਬੜਾਂ ’ਚ ਮਰੀਜ਼ਾਂ ਦੇ ਮੁਫ਼ਤ ਲੈਬ ਟੈਸਟ ਕੀਤੇ ਜਾਣ ਸਬੰਧੀ ਕੈਂਪ ਲੱਗਾ

ਹੰਬੜਾਂ, 28 ਸਤੰਬਰ (ਮੇਜਰ ਹੰਬੜਾਂ)-ਬੇਟ ਇਲਾਕੇ ਦੇ ਲੋੜਵੰਦ ਮਰੀਜ਼ਾਂ ਦੇ ਇਲਾਜ ਵਿਚ ਅਹਿਮ ਯੋਗਦਾਨ ਪਾ ਰਹੇ ਪ੍ਰੀਤ ਨਰਸਿੰਗ ਹੋਮ ਹੰਬੜਾਂ ਵਿਖੇ ਵੱਖ ਵੱਖ ਬੀਮਾਰੀਆਂ ਦੇ ਮਰੀਜ਼ਾਂ ਦੇ ਇਲਾਜ ਲਈ ਅਤੇ ਲੈਬ ਟੈਸਟਾਂ ਸਬੰਧੀ ਵਿਸ਼ੇਸ਼ ਕੈਂਪ ਲਗਾਇਆ ਗਿਆ, ਜਿਸ ਦਾ ਉਦਘਾਟਨ ਪ੍ਰੀਤ ਨਰਸਿੰਗ ਹੋਮ ਹੰਬੜਾਂ ਦੇ ਐੱਮ. ਡੀ ਡਾਕਟਰ ਸੰਤੋਂਖ ਸਿੰਘ ਹੀਰਾ ਅਤੇ ਔਰਤ ਰੋਗਾਂ ਦੇ ਮਾਹਿਰ ਡਾ.

Ad Position 21
No active advertisement
ਅਜੀਤ ਡੈਸਕ 29-09-2026
ਹੰਬੜਾਂ, 28 ਸਤੰਬਰ (ਮੇਜਰ ਹੰਬੜਾਂ)-ਬੇਟ ਇਲਾਕੇ ਦੇ ਲੋੜਵੰਦ ਮਰੀਜ਼ਾਂ ਦੇ ਇਲਾਜ ਵਿਚ ਅਹਿਮ ਯੋਗਦਾਨ ਪਾ ਰਹੇ ਪ੍ਰੀਤ ਨਰਸਿੰਗ ਹੋਮ ਹੰਬੜਾਂ ਵਿਖੇ ਵੱਖ ਵੱਖ ਬੀਮਾਰੀਆਂ ਦੇ ਮਰੀਜ਼ਾਂ ਦੇ ਇਲਾਜ ਲਈ ਅਤੇ ਲੈਬ ਟੈਸਟਾਂ ਸਬੰਧੀ ਵਿਸ਼ੇਸ਼ ਕੈਂਪ ਲਗਾਇਆ ਗਿਆ, ਜਿਸ ਦਾ ਉਦਘਾਟਨ ਪ੍ਰੀਤ ਨਰਸਿੰਗ ਹੋਮ ਹੰਬੜਾਂ ਦੇ ਐੱਮ.ਡੀ ਡਾਕਟਰ ਸੰਤੋਂਖ ਸਿੰਘ ਹੀਰਾ ਅਤੇ ਔਰਤ ਰੋਗਾਂ ਦੇ ਮਾਹਿਰ ਡਾ. ਪ੍ਰਭਜੋਤ ਕੌਰ ਨੇ ਕੀਤਾ। ਐੱਮ.ਡੀ ਡਾ: .ਸੰਤੋਂਖ ਸਿੰਘ ਹੀਰਾ ਨੇ ਪ੍ਰੀਤ ਨਰਸਿੰਗ ਹੋਮ ’ਚ ਚੱਲ ਰਹੀ ਬਲੱਡ ਟੈਸਟ ਲੈਬ, ਜਿਸ ਦੇ 20 ਸਾਲ ਪੂਰੇ ਹੋਣ ’ਤੇ ਵਿਸ਼ੇਸ਼ ਕੈਂਪ ਦੌਰਾਨ ਮਰੀਜ਼ਾਂ ਨੂੰ ਰੋਜ਼ਾਨਾ ਹੀ 50 ਪ੍ਰਤੀਸ਼ਤ ਛੂਟ ਤੇ ਟੈਸਟ ਦਾ ਲਾਭ ਲੈਣ ਲਈ ਕਿਹਾ ਤਾਂ ਜੋ ਮਰੀਜ਼ਾਂ ਨੂੰ ਸਹੀ ਬੀਮਾਰੀ ਬਾਰੇ ਪਤਾ ਚੱਲ ਸਕੇ ਤੇ ਉਹ ਉਸ ਬੀਮਾਰੀ ਦਾ ਇਲਾਜ ਕਰਵਾ ਸਕਣ। ਇਸ ਮੌਕੇ ਡਾ. ਸਤਨਾਮ ਸਿੰਘ ਘਮਣੇਵਾਲ ਨੇ ਦੱਸਿਆ ਕਿ ਜਿੱਥੇ ਲੈਬ ਵਿੱਚ ਡੇਂਗੂ, ਮਲੇਰੀਆ, ਸ਼ੂਗਰ,ਖੁਨ ਗਾੜੇ ਆਦਿ ਦੇ ਟੈਸਟਾਂ ਸਮੇਤ ਲੀਵਰ, ਵਿਟਾਮਿਨ, ਕਾਲਾ ਪੀਲਆ ਆਦਿ ਤੇ ਹੋਰ ਬਲੱਡ ਟੈਸਟ ਕੀਤੇ ਜਾ ਰਹੇ ਹਨ, ਜਿਸ ਦਾ ਮਰੀਜ਼ਾਂ ਨੂੰ ਲਾਭ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮਰੀਜ਼ ਸਵੇਰੇ 9 ਵਜੇ ਤੋਂ ਸ਼ਾਮ ਤੱਕ ਕਿਸੇ ਸਮੇਂ ਵੀ ਹਸਪਤਾਲ ’ਚ ਆ ਕੇ ਆਪਣੇ ਹਰ ਤਰ੍ਹਾਂ ਦੇ ਟੈਸਟ ਅੱਧੇ ਰੇਟਾਂ ਨਾਲ ਕਰਵਾ ਸਕਦੇ ਹਨ। ਇਸ ਮੌਕੇ ਡਾ. ਕਰਮਜੀਤ ਕੌਰ ਹੀਰਾ, ਹਰਵਿੰਦਰ ਕੌਰ, ਡਾ. ਇਕਬਾਲ ਸਿੰਘ ਬਾਸੀਆਂ ਬੇਟ , ਡਾ. ਜਸਵਿੰਦਰ ਸਿੰਘ ਨੂਰਪੁਰ ਬੇਟ, ਅੰਜਲੀ ਭਾਰਤੀ, ਸਨੀ ਵਲੀਪੁਰ ਕਲਾਂ ਸਮੇਤ ਹੋਰ ਸਟਾਫ਼ ਮੈਂਬਰ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਹਲਕਾ ਇੰਚਾਰਜ ਡਾ: ਕੇ.ਐੱਨ.ਐੱਸ. ਕੰਗ, ਗੁਰਜੀਤ ਸਿੰਘ ਮੰਤਰੀ ਅਤੇ ਸਰਪੰਚ ਬਲਜਿੰਦਰ ਸਿੰਘ ਤਲਵਾੜਾ ਅਗਲੀ ਖ਼ਬਰ ਸਿੱਧਵਾਂ ਕਾਲਜ ਵਿਖੇ ਐੱਨ.ਐੱਸ.ਐੱਸ ਦਿਵਸ ਮਨਾਇਆ
Ad Position 24