29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

'ਅਜੀਤ' ਉਪ ਦਫ਼ਤਰ ਲੁਧਿਆਣਾ ਦੇ ਇੰਚਾਰਜ ਪਰਮਿੰਦਰ ਸਿੰਘ ਅਹੂਜਾ ਨੂੰ ਸਦਮਾ-ਸਾਲੇ ਦਾ ਦਿਹਾਂਤ <br/>

Ad Position 21
No active advertisement
ਅਜੀਤ ਡੈਸਕ 17-04-2026
ਮੋਗਾ, 16 ਅਪ੍ਰੈਲ (ਸੁਰਿੰਦਰਪਾਲ ਸਿੰਘ)-ਅਜੀਤ ਉਪ ਦਫ਼ਤਰ ਲੁਧਿਆਣਾ ਦੇ ਬਤੌਰ ਇੰਚਾਰਜ ਸੇਵਾ ਨਿਭਾ ਰਹੇ ਪਰਮਿੰਦਰ ਸਿੰਘ ਅਹੂਜਾ ਦੇ ਨਜ਼ਦੀਕੀ ਰਿਸ਼ਤੇਦਾਰ (ਸਾਲਾ) ਖ਼ੁਸ਼ਪਾਲ ਸਿੰਘ ਕੈਨੇਡਾ ਤੇ ਸਵਲੀਨ ਕੌਰ ਦੇ ਸਤਿਕਾਰਯੋਗ ਪਿਤਾ ਮਨਿੰਦਰਪਾਲ ਸਿੰਘ ਵਾਸੀ ਮੋਗਾ ਜੋ ਕਿ 14 ਅਪ੍ਰੈਲ ਨੂੰ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਸਦੀਂਵੀ ਵਿਛੋੜਾ ਦੇ ਗਏ ਸਨ | ਉਹ 55 ਵਰਿ੍ਹਆ ਦੇ ਸਨ | ਇਸ ਦੁੱਖ ਦੀ ਘੜੀ ਵਿਚ ਉਨ੍ਹਾਂ ਦੇ ਸਪੁੱਤਰ ਖ਼ੁਸ਼ਪਾਲ ਸਿੰਘ ਤੇ ਇੰਚਾਰਜ ਪਰਮਿੰਦਰ ਸਿੰਘ ਅਹੂਜਾ ਨਾਲ ਵੱਖ- ਵੱਖ ਰਾਜਸੀ ਧਾਰਮਿਕ, ਸਮਾਜ ਸੇਵੀ ਸ਼ਖ਼ਸੀਅਤਾਂ ਨੇ ਦੁੱਖ ਸਾਂਝਾ ਕੀਤਾ | ਸਵ: ਮਨਿੰਦਰਪਾਲ ਸਿੰਘ ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ 18 ਅਪ੍ਰੈਲ ਨੂੰ ਦੁਪਹਿਰ 12 ਤੋ 1 ਵਜੇ ਤੱਕ ਸਥਾਨਕ ਸ਼ਹਿਰ ਦੇ ਗੁਰਦੁਆਰਾ ਬੀਬੀ ਕਾਹਨ ਕੌਰ ਮੇਨ ਬਾਜਾਰ ਨੇੜੇ ਫਾਟਕ ਮੋਗਾ ਵਿਖੇ ਹੋਵੇਗੀ ਜਿੱਥੇ ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕ ਉਨ੍ਹਾਂ ਨੂੰ ਸ਼ਰਧਾ ਦੇ ਫ਼ੁੱਲ ਭੇਟ ਕਰਨਗੇ |

Ad Position 22
No active advertisement
ਪਿਛਲੀ ਖ਼ਬਰ ਦਸਮੇਸ਼ ਪਿਤਾ ਜੀ ਨੇ ਖ਼ਾਲਸਾ ਪੰਥ ਸਾਜ ਕੇ ਸਿੱਖ ਕੌਮ ਨੂੰ ਮਜ਼ਬੂਤ ਕੀਤਾ-ਸੰਤ ਬਾਬਾ ਜਸਦੇਵ ਸਿੰਘ ਲੋਹਟਬੱਦੀ ਅਗਲੀ ਖ਼ਬਰ ਪ੍ਰਧਾਨ ਸਰਬਜੀਤ ਗਿੱਲ ਦੀ ਅਗਵਾਈ 'ਚ ਜਥੇਬੰਦੀ ਦਾ ਵਫ਼ਦ ਚੀਫ਼ ਇੰਜੀਨੀਅਰ ਨੂੰ ਮਿਲਿਆ ਖੇਤੀਬਾੜੀ ਸੈਕਟਰ ਲਈ ਸਪਲਾਈ ਯ...
Ad Position 24