29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਪ੍ਰਧਾਨ ਸਰਬਜੀਤ ਗਿੱਲ ਦੀ ਅਗਵਾਈ 'ਚ ਜਥੇਬੰਦੀ ਦਾ ਵਫ਼ਦ ਚੀਫ਼ ਇੰਜੀਨੀਅਰ ਨੂੰ ਮਿਲਿਆ ਖੇਤੀਬਾੜੀ ਸੈਕਟਰ ਲਈ ਸਪਲਾਈ ਯਕੀਨੀ ਬਨਾਉਣ ਦੀ ਪੁਰਜ਼ੋਰ ਮੰਗ

Ad Position 21
No active advertisement
ਅਜੀਤ ਡੈਸਕ 17-04-2026
ਗੁਰੂਸਰ ਸੁਧਾਰ, 16 ਅਪ੍ਰੈਲ (ਬਲਵਿੰਦਰ ਸਿੰਘ ਧਾਲੀਵਾਲ)-ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ (ਧਨੇਰ) ਦੇ ਬਲਾਕ ਸੁਧਾਰ ਪ੍ਰਧਾਨ ਸਰਬਜੀਤ ਸਿੰਘ ਗਿੱਲ ਦੀ ਅਗਵਾਈ ਹੇਠ ਜਥੇਬੰਦੀ ਦਾ ਇਕ ਵਫ਼ਦ ਪਾਵਰਕਾਮ ਦੇ ਮੁੱਖ ਇੰਜੀਨੀਅਰ ਲੁਧਿਆਣਾ ਜਗਦੇਵ ਸਿੰਘ ਹਾਂਸ ਨੂੰ ਅੱਜ ਲੁਧਿਆਣਾ ਵਿਖੇ ਉਨ੍ਹਾਂ ਦੇ ਦਫ਼ਤਰ ਵਿਖੇ ਮਿਲਿਆ ਤੇ ਇਸ ਤੋਂ ਬਿਨਾਂ ਵਫ਼ਦ ਵਲੋਂ ਐੱਸ.ਈ. ਨਾਲ ਵੀ ਮੁਲਾਕਾਤ ਕੀਤੀ ਗਈ | ਚੀਫ਼ ਇੰਜੀਨੀਅਰ ਜਗਦੇਵ ਸਿੰਘ ਹਾਂਸ ਨੂੰ ਪ੍ਰਧਾਨ ਗਿੱਲ ਨੇ ਜਥੇਬੰਦੀ ਤਰਫੋਂ ਮੰਗ ਪੱਤਰ ਭੇਟ ਕਰਦਿਆਂ ਮੰਗ ਕੀਤੀ ਕਿ ਦਿਹਾਤੀ ਖੇਤਰ ਨਾਲ ਸਬੰਧਿਤ ਖੇਤੀਬਾੜੀ ਸੈਕਟਰ ਨੂੰ 'ਏ' ਸ਼੍ਰੇਣੀ ਤੋਂ ਹਟਾ ਕੇ ਨਿੱਤ ਲੱਗ ਰਹੇ ਘੰਟਿਆਂਬੱਧੀ ਕੱਟਾਂ ਤੋਂ ਨਿਜ਼ਾਤ ਦਿਵਾਈ ਜਾਵੇ | ਉਨ੍ਹਾਂ ਮੁੱਖ ਇੰਜੀਨੀਅਰ ਨੂੰ ਦੱਸਿਆ ਕਿ ਪਾਵਰ ਕੱਟਾਂ ਦੇ ਨਾਂਅ 'ਤੇ ਬੰਦ ਕੀਤੀ ਜਾਂਦੀ ਮੋਟਰਾਂ ਵਾਲੀ ਬਿਜਲੀ ਕਾਰਨ ਕਿਸਾਨਾਂ ਨੂੰ ਬੇਹੱਦ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਸਰਬਜੀਤ ਸਿੰਘ ਗਿੱਲ ਨੇ ਦੱਸਿਆ ਕਿ ਇਸ ਤੋਂ ਬਿਨਾਂ ਜਥੇਬੰਦੀ ਦੀਆਂ ਕਿਸਾਨਾਂ ਦੀਆਂ ਬਿਜਲੀ ਨਾਲ ਸਬੰਧਿਤ ਸਾਰੀਆਂ ਮੁਸ਼ਕਿਲਾਂ ਨੂੰ ਮੁੱਖ ਇੰਜੀਨੀਅਰ ਵਲੋਂ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਹੈ | ਉਨ੍ਹਾਂ ਕਿਹਾ ਕਿ ਜੇਕਰ ਫਿਰ ਵੀ ਬਿਜਲੀ ਸਪਲਾਈ ਦਾ ਮਾੜਾ ਹਾਲ ਰਹਿੰਦਾ ਹੈ ਤਾਂ ਜਥੇਬੰਦੀ ਤਕੜਾ ਸੰਘਰਸ਼ ਵਿੱਢਣ ਲਈ ਮਜ਼ਬੂਰ ਹੋਵੇਗੀ ਜਿਸਦੀ ਸਾਰੀ ਜ਼ਿੰਮੇਵਾਰੀ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੀ ਹੋਵੇਗੀ | ਇਸ ਮੌਕੇ ਪ੍ਰਧਾਨ ਸਰਬਜੀਤ ਸਿੰਘ ਗਿੱਲ, ਕਰਨੈਲ ਸਿੰਘ, ਦਰਸ਼ਨ ਸਿੰਘ ਮੋਹੀ, ਹੈਪੀ ਪ੍ਰਧਾਨ ਪੱਖੋਵਾਲ, ਗੁਰਦੀਪ ਸਿੰਘ, ਸ਼ਿੰਦਰ ਸਿੰਘ, ਭੁਪਿੰਦਰ ਸਿੰਘ, ਅੰਮਿ੍ਤ ਸਿੰਘ ਹਲਵਾਰਾ, ਮੋਹਣ ਸਿੰਘ ਮੁੱਲਾਂਪੁਰ, ਕੁਲਵੰਤ ਸਿੰਘ, ਜਸਵੀਰ ਸਿੰਘ ਹੇਰਾਂ, ਬਲਦੇਵ ਸਿੰਘ, ਦਲਵੀਰ ਸਿੰਘ, ਕਿ੍ਪਾਲ ਸਿੰਘ, ਜਗਦੇਵ ਸਿੰਘ ਟੂਸਾ, ਠੇਕੇਦਾਰ ਜਗਰੂਪ ਸਿੰਘ ਐਤੀਆਣਾ, ਬਾਲੀ ਤੁਗਲ, ਬਿੱਲੂ ਸਿੰਘ ਆਦਿ ਸਮੇਤ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ 'ਅਜੀਤ' ਉਪ ਦਫ਼ਤਰ ਲੁਧਿਆਣਾ ਦੇ ਇੰਚਾਰਜ ਪਰਮਿੰਦਰ ਸਿੰਘ ਅਹੂਜਾ ਨੂੰ ਸਦਮਾ-ਸਾਲੇ ਦਾ ਦਿਹਾਂਤ <br/> ਅਗਲੀ ਖ਼ਬਰ ਨਗਰ ਕੌਂਸਲ ਦਫ਼ਤਰ 'ਚ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਨ ਮੌਕੇ ਸਮਾਗਮ
Ad Position 24