ਰਾਏਕੋਟ, 16 ਅਪ੍ਰੈਲ (ਸੁਸ਼ੀਲ)-ਭਾਰਤੀ ਸਵਿੰਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦੇ 135ਵੇਂ ਜਨਮ ਦਿਨ ਦੇ ਸਬੰਧ 'ਚ ਮਿਉਂਸਪਲ ਮੁਲਾਜ਼ਮ ਐਕਸ਼ਨ ਕਮੇਟੀ ਅਤੇ ਭਾਵਾਧਸ ਦੀ ਤਹਿਸੀਲ ਇਕਾਈ ਵਲੋਂ ਤਹਿਸੀਲ ਪ੍ਰਧਾਨ ਦਵਿੰਦਰ ਗਿੱਲ ਬੌਬੀ ਦੀ ਅਗਵਾਈ ਹੇਠ ਸਥਾਨਕ ਨਗਰ ਕੌਂਸਲ ਦਫਤਰ ਵਿੱਚ ਇਕ ਸਮਾਗਮ ਕਰਵਾਇਆ ਗਿਆ, ਇਸ ਮੌਕੇ ਹਲਕਾ ਵਿਧਾਇਕ ਠੇਕੇਦਾਰ ਹਾਕਮ ਸਿੰਘ ਅਤੇ ਨਗਰ ਕੌਂਸਲ ਪ੍ਰਧਾਨ ਸੁਦਰਸ਼ਨ ਜੋਸ਼ੀ ਮੁੱਖ ਮਹਿਮਾਨ ਦੇ ਤੌਰ 'ਤੇ ਹਾਜ਼ਰ ਹੋਏ | ਉਨ੍ਹਾਂ ਤੋਂ ਇਲਾਵਾ ਕਾਰਜ ਸਾਧਕ ਅਫਸਰ ਵਿਕਾਸ ਉੱਪਲ, ਕੌਂਸਲਰ ਕਮਲਜੀਤ ਵਰਮਾਂ, ਕੌਂਸਲਰ ਗੁਰਦਾਸ ਮਾਨ, ਜੋਗਿੰਦਰ ਮੱਕੜ, ਯਸ਼ਪਾਲ ਜੈਨ ਬਿੱਟੂੂ, ਭਾਜਪਾ ਆਗੂ ਕਪਿਲ ਗਰਗ, ਬਸਪਾ ਆਗ ਸੁਰਿੰਦਰ ਸਿੰਘ ਪੱਪੀ ਸਪਰਾ, ਗੁਰਜੰਟ ਸਿੰਘ ਬੱਸੀਆਂ (ਜ਼ਿਲ੍ਹਾ ਪ੍ਰਧਾਨ ਬਹੁਜਨ ਭੀਮ ਆਰਮੀ) ਸਮੇਤ ਕੌਂਸਲਰ ਅਤੇ ਵੱਖ ਵੱਖ ਜੱਥੇਬੰਦੀਆਂ ਦੇ ਆਗੂ ਅਤੇ ਨਗਰ ਕੌਂਸਲ ਕਰਮਚਾਰੀ ਵੀ ਉਚੇਚੇ ਤੌਰ 'ਤੇ ਸ਼ਾਮਲ ਹੋਏ | ਮੌਕੇ 'ਤੇ ਪੁੱਜੇ ਸਮੂਹ ਮਹਿਮਾਨਾਂ ਵਲੋਂ ਡਾ. ਭੀਮ ਰਾਓ ਅੰਬੇਦਕਰ ਜੀ ਨੂੰ ਯਾਦ ਕਰਦਿਆਂ ਉਨ੍ਹਾਂ ਦੀ ਤਸਵੀਰ ਸਾਹਮਣੇ ਫੁੱਲ ਚੜ੍ਹਾ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ | ਡਾ. ਭੀਮ ਰਾਓ ਅੰਬੇਦਕਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਵਿਧਾਇਕ ਠੇਕੇਦਾਰ ਹਾਕਮ ਸਿੰਘ ਨੇ ਕਿਹਾ ਕਿ ਸਮਾਜ ਵਿੱਚ ਕ੍ਰਾਂਤੀਕਾਰੀ ਬਦਲਾਅ ਲਿਆਉਣ ਵਿੱਚ ਡਾ. ਭੀਮ ਰਾਓ ਅੰਬੇਡਕਰ ਜੀ ਦਾ ਅਹਿਮ ਯੋਗਦਾਨ ਹਾ | ਉਨ੍ਹਾਂ ਤੋਂ ਇਲਾਵਾ ਡਾ. ਅੰਬੇਡਕਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਲਿਆਂ ਵਿੱਚ ਦਵਿੰਦਰ ਗਿੱਲ ਬੌਬੀ, ਬਬਲਾ ਗਿੱਲ ਆਦਿ ਵੀ ਸ਼ਾਮਿਲ ਸਨ | ਇਸ ਮੌਕੇ ਹੋਰਨਾਂ ਤੋਂ ਇਲਾਵਾ ਦਵਿੰਦਰ ਗਿੱਲ ਬੌਬੀ, ਸਾਹਿਲ ਗੋਇਲ, ਠੇਕੇਦਾਰ ਧਰਮਪਾਲ ਕਾਕਾ, ਵਿਪਨ ਕੁਮਾਰ, ਅਜੇ ਮਿੱਡਾ, ਲਲਿਤ ਘਾਰੂ, ਬਬਲਾ ਗਿੱਲ, ਰਾਜਾ ਗਿੱਲ, ਪਵਨ ਧਾਲੀਵਾਲ, ਰਾਜ ਕੁਮਾਰ, ਬਾਲ ਕ੍ਰਿਸ਼ਨ, ਹਰਪ੍ਰੀਤ ਸਿੰਘ, ਜਗਰੂਪ ਸਿੰਘ ਧਾਲੀਵਾਲ, ਕੁਲਦੀਪ ਕੁਮਾਰ, ਗੋਰਾ, ਕਮਲ ਕੁਮਾਰ, ਰਮੇਸ਼ ਕੁਮਾਰ, ਸਾਹਿਲ, ਰਜਿੰਦਰ ਸਿੰਘ, ਪਿ੍ੰਸੀਪਲ ਕਰਮਜੀਤ ਸਿੰਘ, ਰਾਮ ਕੁਮਾਰ, ਸੁਖਵੀਰ ਸਿੰਘ ਰਾਏ, ਮੁਹੰਮਦ ਤੈਸ਼ੀ ਜਾਮਾ ਮਸਜਿਦ ਰਾਏਕੋਟ, ਗੀਤਾ ਰਾਣੀ, ਸ਼ੋਭਾ ਰਾਣੀ, ਸੋਮਨ ਰਾਣੀ, ਨਿਸ਼ਾ ਰਾਣੀ, ਸੋਮਾ ਰਾਣੀ, ਸਰੋਜ ਬਾਲਾ, ਸਵਰਨਜੀਤ ਕੌਰ, ਪ੍ਰਵੀਨ ਰਾਣੀ, ਕਾਲੀ ਨਾਹਰ, ਗੁਰਮੀਤ ਸਿੰਘ ਪੰਮੀ, ਰਸ਼ਪਾਲ ਸਿੰਘ ਗਰੇਵਾਲ, ਲਲਿਤ ਘਾਰੂ ਆਦਿ ਵੀ ਸ਼ਾਮਿਲ ਸਨ |