29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਸਿੱਧਵਾਂ ਕਲਾਂ ਦੀ ਦਾਣਾ ਮੰਡੀ ਵਿਚ ਪਨਗ੍ਰੇਨ ਦੇ ਚੇਅਰਮੈਨ ਡਾ. ਤੇਜਪਾਲ ਸਿੰਘ ਗਿੱਲ ਨੇ ਕਣਕ ਦੀ ਖ਼ਰੀਦ ਸ਼ੁਰੂ ਕਰਵਾਈ

Ad Position 21
No active advertisement
ਅਜੀਤ ਡੈਸਕ 17-04-2026
ਚੌਂਕੀਮਾਨ, 16 ਅਪ੍ਰੈਲ (ਤੇਜਿੰਦਰ ਸਿੰਘ ਚੱਢਾ)-ਸਿੱਧਵਾਂ ਕਲਾਂ ਦੀ ਦਾਣਾ ਮੰਡੀ ਵਿਚ ਪਨਗ੍ਰੇਨ ਦੇ ਚੇਅਰਮੈਨ ਡਾ: ਤੇਜਪਾਲ ਸਿੰਘ ਗਿੱਲ ਨੇ ਕਣਕ ਦੀ ਖ਼ਰੀਦ ਸ਼ੁਰੂ ਕਰਵਾਈ | ਇਸ ਮੌਕੇ ਏ.ਐੱਫ.ਐੱਸ.ਓ. ਬੇਅੰਤ ਸਿੰਘ ਹਾਂਸ, ਇੰਸਪੈਕਟਰ ਹਰਜੀਤ ਸਿੰਘ ਤੇ ਮਾਰਕੀਟ ਕਮੇਟੀ ਜਗਰਾਉਂ ਤੋਂ ਅਸ਼ੀਸ਼ ਕੁਮਾਰ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਇਸ ਮੌਕੇ ਚੇਅਰਮੈਨ ਡਾ: ਤੇਜਪਾਲ ਸਿੰਘ ਗਿੱਲ ਨੇ ਕਿਹਾ ਕਿ ਮੰਡੀਆਂ ਵਿਚ ਪੁਖਤਾ ਪ੍ਰਬੰਧ ਕੀਤੇ ਗਏ ਹਨ ਤੇ ਕਣਕ ਦੀ ਫ਼ਸਲ ਦਾ ਇਕ-ਇਕ ਦਾਣਾ ਖ਼ਰੀਦਿਆ ਜਾਵੇਗਾ ਤੇ ਕਿਸਾਨ ਵੀਰਾਂ ਨੂੰ ਮੰਡੀਆਂ ਵਿਚ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ ਜਿਸ ਲਈ ਅਧਿਕਾਰੀਆਂ ਨੂੰ ਸਖ਼ਤ ਹੁਕਮ ਦਿੱਤੇ ਗਏ ਹਨ | ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਆਪਣੇ ਕੀਤੇ ਵਾਅਦੇ ਇਕ-ਇਕ ਕਰਕੇ ਪੂਰਾ ਕਰ ਰਹੀ ਹੈ ਤੇ ਸੂਬੇ ਨੂੰ ਆਰਥਿਕ ਪੱਖੋਂ ਮਜ਼ਬੂਤ ਕਰਨ ਲਈ ਨਵੀਂਆਂ ਨੀਤੀਆਂ ਬਣਾਈਆ ਜਾ ਰਹੀਆਂ ਹਨ ਤੇ ਵੱਡੀਆਂ-ਵੱਡੀਆ ਨਾਮਵਰ ਕੰਪਨੀਆਂ ਪੰਜਾਬ ਵਿਚ ਨਿਵੇਸ਼ ਕਰ ਰਹੀਆਂ ਹਨ | ਇਸ ਮੌਕੇ ਸਰਪੰਚ ਮਨਿੰਦਰ ਸਿੰਘ ਨੋਨੀ ਸਿੱਧਵਾਂ, ਯੂਥ ਆਗੂ ਸ਼ਰਨਪ੍ਰੀਤ ਸਿੰਘ ਸਿੱਧਵਾਂ, ਮਨਦੀਪ ਸਿੰਘ ਸਿੱਧੂ ਖੇਤੀਬਾੜੀ ਸਟੋਰ, ਪੰਚ ਜਸਪਾਲ ਸਿੰਘ ਮਿੱਠੂ, ਆੜ੍ਹਤੀਆ ਦਰਸ਼ਨ ਸਿੰਘ, ਬਲਵੀਰ ਸਿੰਘ ਆੜ੍ਹਤੀਆ, ਸ਼ਿੰਗਾਰਾ ਸਿੰਘ, ਸੇਵਕ ਸਿੰਘ, ਰਛਪਾਲ ਸਿੰਘ, ਭਗਵਾਨ ਸਿੰਘ, ਸੁਖਚੈਨ ਸਿੰਘ, ਰਣਜੀਤ ਸਿੰਘ, ਸੁਰਜੀਤ ਸਿੰਘ, ਹਰਦਿਆਲ ਸਿੰਘ, ਰਣਜੀਤ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਦਫ਼ਤਰ 'ਚ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਨ ਮੌਕੇ ਸਮਾਗਮ ਅਗਲੀ ਖ਼ਬਰ ਜ਼ਿਲ੍ਹਾ ਕਾਂਗਰਸ ਕਮੇਟੀ ਨੇ ਡਾ. ਅੰਬੇਡਕਰ ਦੇ ਜਨਮ ਦਿਨ ਮੌਕੇ ਸ਼ਹਿਰ 'ਚ ਕੱਢਿਆ ਚੇਤਨਾ ਮਾਰਚ
Ad Position 24