29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਖ਼ਾਲਸਾ ਕਾਲਜ ਸ੍ਰੀ ਚਮਕੌਰ ਸਾਹਿਬ 'ਚ ਗ੍ਰਾਫਿਕ ਡਿਜ਼ਾਈਨਿੰਗ ਕੋਰਸ ਸੰਪੰਨ <br/>

Ad Position 21
No active advertisement
ਕੋਰਸ ਦੀ ਸਮਾਪਤੀ ਤੋਂ ਬਾਅਦ ਵਿਦਿਆਰਥੀ ਸਰਟੀਫਿਕੇਟ ਸਮੇਤ ਪਿ੍ੰਸੀਪਲ ਅਤੇ ਹੋਰ ਅਮਲੇ ਨਾਲ | ਤਸਵੀਰ: ਜਗਮੋਹਣ ਸਿੰਘ ਨਾਰੰਗ <br/> 17-04-2026
ਸ੍ਰੀ ਚਮਕੌਰ ਸਾਹਿਬ, 16 ਅਪ੍ਰੈਲ (ਜਗਮੋਹਣ ਸਿੰਘ ਨਾਰੰਗ)-ਸਥਾਨਕ ਬੀਬੀ ਸ਼ਰਨ ਕੌਰ ਖ਼ਾਲਸਾ ਕਾਲਜ ਦੇ ਕੰਪਿਊਟਰ ਸਾਇੰਸ ਵਿਭਾਗ ਵਲੋਂ ''ਕੈਨਵਾ ਰਾਹੀਂ ਗ੍ਰਾਫਿਕ ਡਿਜ਼ਾਈਨਿੰਗ'' ਵਿਸ਼ੇ 'ਤੇ ਐਡ-ਆਨ ਸਰਟੀਫਿਕੇਟ ਕੋਰਸ ਦੀ ਸਮਾਪਤੀ ਹੋਣ 'ਤੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡ ਸਮਾਰੋਹ ਕਰਵਾਇਆ ਗਿਆ | ਵਿਭਾਗ ਦੇ ਮੁਖੀ ਡਾ: ਅਮਿ੍ਤਾ ਨੇ ਦੱਸਿਆ ਕਿ ਇਸ ਕੋਰਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਨਵੀਂ ਤਕਨਾਲੋਜੀ ਨਾਲ ਜੋੜਨਾ, ਉਨ੍ਹਾਂ ਨੂੰ ਆਧੁਨਿਕ ਡਿਜ਼ਿਟਲ ਹੁਨਰ ਪ੍ਰਦਾਨ ਕਰਨਾ ਅਤੇ ਰੋਜ਼ਗਾਰ ਯੋਗ ਬਣਾਉਣਾ ਸੀ | ਇਸ ਕੋਰਸ ਵਿਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ ਅਤੇ ਕੈਨਵਾ ਦੀ ਵਰਤੋਂ ਕਰਕੇ ਗ੍ਰਾਫਿਕ ਡਿਜ਼ਾਇਨਿੰਗ ਦੇ ਪ੍ਰਯੋਗਾਤਮਕ ਪੱਖ ਸਿੱਖੇ | ਕੋਰਸ ਰਾਹੀਂ ਵਿਦਿਆਰਥੀਆਂ ਨੂੰ ਡਿਜ਼ਿਟਲ ਪੋਸਟਰ, ਬੈਨਰ, ਸੋਸ਼ਲ ਮੀਡੀਆ ਡਿਜ਼ਾਇਨ ਅਤੇ ਹੋਰ ਰਚਨਾਤਮਕ ਸਮੱਗਰੀ ਤਿਆਰ ਕਰਨ ਦੀ ਸਿਖਲਾਈ ਦਿੱਤੀ ਗਈ | ਇਸਦੇ ਨਾਲ ਹੀ ਵਿਦਿਆਰਥੀਆਂ ਨੇ ਆਕਰਸ਼ਕ ਰਿਜ਼ਿਊਮ ਤਿਆਰ ਕਰਨ ਦੀ ਕਲਾ ਵੀ ਸਿੱਖੀ, ਜੋ ਉਨ੍ਹਾਂ ਦੀ ਭਵਿੱਖੀ ਨੌਕਰੀ ਪ੍ਰਾਪਤੀ ਲਈ ਬਹੁਤ ਲਾਭਕਾਰੀ ਸਾਬਤ ਹੋਵੇਗੀ | ਡਾ. ਅੰਮਿ੍ਤਾ ਨੇ ਕਿਹਾ ਕਿ ਇਹ ਕੋਰਸ ਨੈਸ਼ਨਲ ਐਸੈਸਮੈਂਟ ਐਂਡ ਐਕ੍ਰੈਡਿਟੇਸ਼ਨ ਕੌਂਸਲ ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖ ਕੇ ਤਿਆਰ ਕੀਤਾ ਗਿਆ ਹੈ | ਉਨ੍ਹਾਂ ਨੇ ਦੱਸਿਆ ਕਿ ਆਈ ਟੀ ਉਦਯੋਗ ਵਿਚ ਇਸ ਕੋਰਸ ਦੀ ਵੱਧ ਮੰਗ ਨੂੰ ਧਿਆਨ ਵਿਚ ਰੱਖਦਿਆਂ, ਇਹ ਵਿਦਿਆਰਥੀਆਂ ਦੇ ਤਕਨੀਕੀ ਹੁਨਰਾਂ ਨੂੰ ਹੋਰ ਨਿਖਾਰੇਗਾ | ਇਸ ਮੌਕੇ ਪਿ੍ੰਸੀਪਲ ਡਾ ਬਲਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਅਤੇ ਕੰਪਿਊਟਰ ਸਾਇੰਸ ਵਿਭਾਗ ਦੇ ਯਤਨਾਂ ਦੀ ਭਰਪੂਰ ਸਰਾਹਨਾ ਕੀਤੀ |

Ad Position 22
No active advertisement
ਪਿਛਲੀ ਖ਼ਬਰ ਪਿ੍ੰਸੀਪਲ ਵਿਜੈ ਕੁਮਾਰ ਦਾ ਕੈਨੇਡਾ ਸਫ਼ਰਨਾਮਾ ਪ੍ਰਕਾਸ਼ਿਤ ਅਗਲੀ ਖ਼ਬਰ ਸਕੂਲ ਕਾਂਗੜ ਵਿਖੇ ਆਈ.ਟੀ. ਵਿਦਿਆਰਥੀਆਂ ਨੂੰ ਕਿੱਟਾਂ ਵੰਡੀਆਂ <br/>
Ad Position 24