29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਪਿ੍ੰਸੀਪਲ ਵਿਜੈ ਕੁਮਾਰ ਦਾ ਕੈਨੇਡਾ ਸਫ਼ਰਨਾਮਾ ਪ੍ਰਕਾਸ਼ਿਤ

Ad Position 21
No active advertisement
ਅਜੀਤ ਡੈਸਕ 17-04-2026
ਨੰਗਲ, 16 ਅਪੈ੍ਰਲ (ਗੁਰਪ੍ਰੀਤ ਸਿੰਘ ਗਰੇਵਾਲ)- ਪ੍ਰਸਿੱਧ ਸਾਹਿਤਕਾਰ ਪਿ੍ੰਸੀਪਲ ਵਿਜੈ ਕੁਮਾਰ ਦਾ ਸਫ਼ਰਨਾਮਾ Tਮੇਰਾ ਕੈਨੇਡਾ ਸਫ਼ਰਨਾਮਾ ਅਤੇ ਵੰਨ ਸੁਵੰਨੇ ਅਨੁਭਵ' ਪ੍ਰਕਾਸ਼ਿਤ ਹੋ ਗਿਆ ਹੈ | ਲੋਕ ਗੀਤ ਪ੍ਰਕਾਸ਼ਨ ਮੁਹਾਲੀ ਵਲੋਂ ਛਾਪੇ 149 ਪੰਨਿਆਂ ਦੇ ਇਸ ਸਫ਼ਰਨਾਮੇ 'ਚ ਹਿੰਦੋਸਤਾਨ ਤੋਂ 14000 ਕਿ.ਮੀ. ਦੂਰ ਸਥਿਤ ਫਲਾਂ ਅਤੇ ਫੁੱਲਾਂ ਦੇ ਦੇਸ਼ ਕੈਨੇਡਾ ਦੀ ਬਹੁਤ ਤਾਰੀਫ਼ ਕੀਤੀ ਗਈ ਹੈ | ਲੇਖਕ ਨੇ ਕੈਨੇਡਾ ਬਾਰੇ ਕਈ ਕੌੜੇ ਸੱਚ ਦੀ ਬਿਆਨ ਕੀਤੇ ਹਨ ਤਾਂ ਜੋ ਕਿਸੇ ਵੀ ਕੀਮਤ 'ਤੇ ਕੈਨੇਡਾ ਜਾਣ ਵਾਲੇ ਨੌਜਵਾਨ ਸੁਚੇਤ ਹੋ ਜਾਣ | ਲੇਖਕ ਨੇ ਵਧੇ ਅਪਰਾਧਾਂ ਬਾਰੇ ਵੀ ਗੱਲ ਕੀਤੀ ਹੈ | ਪਿ੍ੰਸੀਪਲ ਵਿਜੇ ਕੁਮਾਰ ਠਾਹ ਸੋਟਾ ਟਿੱਪਣੀਕਾਰ ਹਨ ਅਤੇ 19 ਕਿਤਾਬਾਂ ਲਿਖ ਚੁੱਕੇ ਹਨ | ਲੇਖਕ ਨੇ ਸਿੱਧੀਆਂ ਗੱਲਾਂ ਸਰਲ ਭਾਸ਼ਾ 'ਚ ਕੀਤੀਆਂ ਹਨ ਅਤੇ ਕੈਨੇਡਾ ਬਾਰੇ ਪਰਦੇ ਪਿੱਛੇ ਲੁਕੀਆਂ ਕਈ ਤਲਖ਼ ਹਕੀਕਤਾਂ ਵੀ ਉਜਾਗਰ ਕੀਤੀਆਂ ਹਨ | ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਨੰਗਲ ਤੋਂ ਸੇਵਾਮੁਕਤ ਹੋਏ ਪਿ੍ੰਸੀਪਲ ਵਿਜੈ ਕੁਮਾਰ ਅੱਜ-ਕੱਲ੍ਹ ਖ਼ਾਲਸਾ ਸਕੂਲ ਪਿੰਡ ਦੇਹਲਾਂ ਜ਼ਿਲ੍ਹਾ ਊਨਾ ਹਿਮਾਚਲ ਪ੍ਰਦੇਸ਼ 'ਚ ਬਤੌਰ ਸਕੂਲ ਮੁਖੀ ਕੰਮ ਕਰ ਰਹੇ ਹਨ | ਬਤੌਰ ਪਿ੍ੰਸੀਪਲ ਸਰਕਾਰੀ ਕੰਨਿਆਂ ਸ.ਸ. ਸਕੂਲ ਨੰਗਲ ਉਨ੍ਹਾਂ ਸ਼ਾਨਦਾਰ ਕੰਮ ਕੀਤਾ |
Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ ਮਾਡਲ ਸਕੂਲ ਭੱਲੜੀ ਦਾ ਅੱਠਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ <br/> ਅਗਲੀ ਖ਼ਬਰ ਖ਼ਾਲਸਾ ਕਾਲਜ ਸ੍ਰੀ ਚਮਕੌਰ ਸਾਹਿਬ 'ਚ ਗ੍ਰਾਫਿਕ ਡਿਜ਼ਾਈਨਿੰਗ ਕੋਰਸ ਸੰਪੰਨ <br/>
Ad Position 24