29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਸ਼ਾਂਤ ਸ਼ਹਿਰ ਨੰਗਲ ਦੇ ਲੋਕਾਂ ਦਾ ਜਿਊਣਾ ਹੋਇਆ ਮੁਸ਼ਕਿਲ

Ad Position 21
No active advertisement
ਭਾਖੜਾ ਬਿਆਸ ਪ੍ਰਬੰਧ ਬੋਰਡ ਵਲੋਂ ਵੱਡੇ ਵਾਹਨਾਂ ਨੂੰ ਰੋਕਣ ਲਈ ਕੀਤੇ ਗਏ ਪ੍ਰਬੰਧ | (ਸੱਜੇ) ਨੰਗਲ–ਭਾਖੜਾ ਡੈਮ ਸੜਕ 'ਤੇ ਖੜ੍ਹੇ ਟਰੱਕ | <br/> 17-04-2026
ਨੰਗਲ, 16 ਅਪੈ੍ਰਲ (ਗੁਰਪ੍ਰੀਤ ਸਿੰਘ ਗਰੇਵਾਲ)-ਸਤਲੁਜ ਦੇ ਕੰਢੇ 'ਤੇ ਸਥਿਤ ਬਹੁਤ ਹੀ ਸ਼ਾਂਤ ਸ਼ਹਿਰ ਨੰਗਲ ਦੇ ਲੋਕੀਂ ਅੰਤਾਂ ਦਾ ਮਾਨਸਿਕ ਸੰਤਾਪ ਹੰਢਾਅ ਰਹੇ ਹਨ ਕਿਉਂਕਿ ਟਿੱਪਰਾਂ, ਟਰੱਕਾਂ, ਟਰਾਲਿਆਂ, ਟਰੈਕਟਰ ਟਰਾਲੀਆਂ ਦੀ ਬਹੁਤਾਤ ਕਾਰਨ ਸੜਕ ਹਾਦਸੇ ਵਧ ਗਏ ਹਨ | ਹੋਮਿਓਪੈਥਿਕ ਪੁਲਿਸ–ਪ੍ਰਸ਼ਾਸਨ ਦੀ ਬਹੁਤ ਹੀ ਢਿੱਲੀ ਕਾਰਗੁਜ਼ਾਰੀ ਕਾਰਨ ਵੱਡੇ ਵਾਹਨ ਰਿਹਾਇਸ਼ੀ ਇਲਾਕਿਆਂ 'ਚ ਘੁੰਮ ਰਹੇ ਹਨ | ਟਰੈਕਟਰ ਟਰਾਲੀਆਂ 'ਤੇ ਵੱਜਦੇ ਗੀਤ ਵੀ ਗੰਭੀਰ ਸਮੱਸਿਆ ਹਨ | ਕਾਕੇ ਬੁਲਿਟ ਪਟਾਕੇ ਵੀ ਨਾਸੂਰ ਸਮੱਸਿਆ ਬਣ ਚੁੱਕੇ ਹਨ | ਐਡਵੋਕੇਟ ਠਾਕੁਰ ਖੜਕ ਸਿੰਘ ਅਤੇ ਆਰ.ਟੀ.ਆਈ. ਕਾਰਕੁੰਨ ਯੋਗੇਸ਼ ਸੱਚਦੇਵਾ ਨੇ ਦੱਸਿਆ ਕਿ ਤੜਕੇ ਪੰਜ ਵਜੇ ਟਰੈਕਟਰਾਂ 'ਤੇ ਤਿੱਖਾ ਸੰਗੀਤ ਵੱਜਦਾ ਹੈ ਅਤੇ ਸੈਰ ਦੇ ਸ਼ੌਕੀਨਾਂ ਨੂੰ ਸੰਤਾਪ ਹੰਢਾਉਣਾ ਪੈਂਦਾ ਹੈ | ਚੇਤੇ ਰਹੇ ਕਿ ਨਜਾਇਜ਼ ਮਾਈਨਿੰਗ 'ਚ ਲੱਗੇ ਟਰੈਕਟਰ ਤੜਕੇ ਚਾਰ ਵਜੇ ਹੀ ਸੜਕਾਂ 'ਤੇ ਖੌਰੂ ਪਾ ਦਿੰਦੇ ਹਨ | ਹਿਮਾਚਲ 'ਚ ਲੱਗੇ ਗੋਲਥਾਈ ਦੇ ਉਦਯੋਗਾਂ ਨੇ ਵੀ ਸ਼ਹਿਰ ਦ ਮਾਹੌਲ ਖ਼ਰਾਬ ਕੀਤਾ ਹੈ | ਐਡਵੋਕੇਟ ਪਰਮਜੀਤ ਪੰਮਾ ਨੇ ਦੱਸਿਆ ਕਿ ਟੈਕਸ ਦਾ ਪੈਸਾ ਹਿਮਾਚਲ ਸਰਕਾਰ ਨੂੰ ਜਾ ਰਿਹਾ ਹੈ ਪਰ ਸੜਕਾਂ ਸਾਡੀਆਂ ਟੁੱਟ ਰਹੀਆਂ ਹਨ | ਸੁਰੱਖਿਆ ਪੱਖੋਂ ਮਹੱਤਵਪੂਰਨ ਨੰਗਲ–ਭਾਖੜਾ ਰੋਡ 'ਤੇ ਆਮ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ ਅਤੇ ਹਾਦਸੇ ਵਧ ਰਹੇ ਹਨ ਕਿਉਂਕਿ ਸੜਕਾਂ 'ਤੇ ਵੱਡੇ ਵਾਹਨ ਖੜ੍ਹੇ ਰਹਿੰਦੇ ਹਨ | ਕਾਰਜਕਾਰੀ ਇੰਜੀਨੀਅਰ ਟਾਊਨਸ਼ਿਪ ਡਵੀਜ਼ਨ ਸੁਰਿੰਦਰ ਧੀਮਾਨ ਨੇ ਦੱਸਿਆ ਕਿ ਬੀ.ਬੀ.ਐਮ.ਬੀ. ਨੇ ਵੱਡੇ ਵਾਹਨਾਂ ਦੇ ਰਿਹਾਇਸ਼ੀ ਖੇਤਰ 'ਚ ਦਾਖ਼ਲੇ 'ਤੇ ਰੋਕ ਲਾ ਦਿੱਤੀ ਹੈ | ਇਸੇ ਦੌਰਾਨ ਚੇਅਰਮੈਨ ਉਮੀਦ ਸੰਸਥਾ ਰਵਿੰਦਰ ਗੋਲਡੀ ਨੇ ਮੰਗ ਕੀਤੀ ਹੈ ਕਿ ਸਰਕਾਰ ਸਖ਼ਤੀ ਕਰੇ ਅਤੇ ਇਹ ਨਿਸ਼ਚਿਤ ਕੀਤਾ ਜਾਵੇ ਕਿ ਵੱਡੇ ਵਾਹਨਾਂ ਦੀ ਆਵਾਜਾਈ ਰਾਤ ਸਮੇਂ ਹੀ ਹੋਵੇ |

Ad Position 22
No active advertisement
ਪਿਛਲੀ ਖ਼ਬਰ ਇੰਡੀਅਨ ਫੈਡਰੇਸ਼ਨ ਆਫ਼ ਟਰੇਡ ਯੂਨੀਅਨ ਜ਼ਿਲ੍ਹਾ ਰੂਪਨਗਰ ਦਾ ਹੋਇਆ ਚੋਣ ਇਜਲਾਸ ਅਗਲੀ ਖ਼ਬਰ ਖ਼ਾਲਸਾ ਮਾਡਲ ਸਕੂਲ ਭੱਲੜੀ ਦਾ ਅੱਠਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ <br/>
Ad Position 24