29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਇੰਡੀਅਨ ਫੈਡਰੇਸ਼ਨ ਆਫ਼ ਟਰੇਡ ਯੂਨੀਅਨ ਜ਼ਿਲ੍ਹਾ ਰੂਪਨਗਰ ਦਾ ਹੋਇਆ ਚੋਣ ਇਜਲਾਸ

Ad Position 21
No active advertisement
ਅਜੀਤ ਡੈਸਕ 17-04-2026
ਸ੍ਰੀ ਚਮਕੌਰ ਸਾਹਿਬ,16, ਅਪ੍ਰੈਲ (ਜਗਮੋਹਣ ਸਿੰਘ ਨਾਰੰਗ)-ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨ (ਇਫਟੂ) ਜ਼ਿਲ੍ਹਾ ਰੂਪਨਗਰ ਦਾ ਚੋਣ ਇਜਲਾਸ ਤਰਸੇਮ ਸਿੰਘ ਜੱਟਪੁਰਾ, ਬਲਵਿੰਦਰ ਸਿੰਘ ਭੈਰੋ ਮਜਰਾ ਅਤੇ ਰੁਪਿੰਦਰ ਸਿੰਘ ਮੋਰਿੰਡਾ ਦੀ ਪ੍ਰਧਾਨਗੀ ਹੇਠ ਸਥਾਨਕ ਵਿਸ਼ਵਕਰਮਾ ਭਵਨ ਵਿਖੇ ਹੋਇਆ | ਜਿਸ ਵਿਚ ਬਿਲਡਿੰਗ ਉਸਾਰੀ ਤੋਂ ਇਲਾਵਾ ਵੱਖ-ਵੱਖ ਟਰੇਡਾਂ ਨਾਲ ਸੰਬੰਧਿਤ ਬਲਾਕ ਮੋਰਿੰਡਾ, ਨੂਰਪੁਰ ਬੇਦੀ, ਸ੍ਰੀ ਚਮਕੌਰ ਸਾਹਿਬ, ਰੂਪਨਗਰ ਦੇ ਯੂਨੀਅਨ ਆਗੂਆਂ ਨੇ ਸ਼ਮੂਲੀਅਤ ਕੀਤੀ | ਇਜਲਾਸ ਨੂੰ ਪੰਜਾਬ ਸਟੂਡੈਂਟ ਯੂਨੀਅਨ ਦੇ ਸੂਬਾ ਪ੍ਰਧਾਨ ਰਣਵੀਰ ਸਿੰਘ, ਡੀ.ਐਮ.ਐਫ. ਦੇ ਆਗੂ ਸੁਖਰਾਮ ਕਾਲੇਵਾਲ, ਠੇਕਾ ਕਾਮਿਆਂ ਦੇ ਆਗੂ ਜਗਤਾਰ ਸਿੰਘ ਰੱਤੋ ਨੇ ਸੰਬੋਧਨ ਕਰਦਿਆਂ ਕੌਮੀ ਅਤੇ ਕੌਮਾਂਤਰੀ ਹਾਲਤਾਂ ਸਮੇਤ ਸੂਬਾ ਸਰਕਾਰ ਦੀ ਨੀਤੀਆਂ ਦੀਆਂ ਚਰਚਾ ਕੀਤੀ ਅਤੇ ਕਿਹਾ ਕਿ ਸਾਮਰਾਜੀ ਮੁਲਕ ਅਮਰੀਕਾ ਇੱਕ ਧਰੂਵੀ ਬਣਨ ਲਈ ਪਛੜੇ ਮੁਲਕਾਂ ਨੂੰ ਲਤਾੜ ਕੇ ਆਪਣੀਆਂ ਪਿੱਠੂ ਸਰਕਾਰਾਂ ਬਣਾਉਣ ਲਈ ਦੁਨੀਆਂ ਨੂੰ ਨਰਕੀ ਜੰਗ ਵੱਲ ਧੱਕ ਰਿਹਾ ਹੈ | ਇਨ੍ਹਾਂ ਸਾਮਰਾਜੀਆਂ ਦੀ ਭੇੜ ਵਿਚ ਸਮੁੱਚੀ ਦੁਨੀਆਂ ਦੇ ਮਿਹਨਤਕਸ਼ ਲੋਕ ਮਹਿਗਾਈ ਦੀ ਚੱਕੀ ਵਿਚ ਪਿਸ ਰਹੇ ਹਨ, ਸਾਮਰਾਜੀ ਤਾਕਤਾਂ ਇੱਕ ਪਾਸੇ ਬਰੂਦ ਸੁੱਟ ਰਹੀਆਂ ਹਨ, ਦੂਜੇ ਪਾਸੇ ਭਾਰਤ ਦੇ ਮਿਹਨਤਕਸ਼ ਲੋਕ ਗੈਸ ਸਿਲੰਡਰਾਂ ਦੀ ਕਿੱਲਤ ਕਾਰਨ ਸ਼ਹਿਰਾਂ ਨੂੰ ਛੱਡ ਕੇ ਆਪਣੇ ਪਿੰਡਾਂ ਵੱਲ ਪਰਤ ਰਹੇ ਹਨ | ਸਾਡੇ ਭਾਰਤ ਦੇ ਹਾਕਮ ਇਸ ਨਿਹੱਕੀ ਜੰਗ ਦਾ ਵਿਰੋਧ ਕਰਨ ਦੀ ਬਜਾਏ ਉਹ ਇਨ੍ਹਾਂ ਜੰਗਵਾਜਾ ਦਾ ਸਾਥ ਦੇ ਰਹੇ ਹਨ | ਇਜਲਾਸ ਦੌਰਾਨ ਜ਼ਿਲ੍ਹਾ ਕਮੇਟੀ 'ਚ ਚੇਅਰਮੈਨ ਬਲਵਿੰਦਰ ਸਿੰਘ ਭੈਰੋਮਾਜਰਾ, ਪ੍ਰਧਾਨ ਰਮੇਸ਼ ਕੁਮਾਰ ਨੁਰਪੁਰ, ਸੀਨੀਅਰ ਮੀਤ ਪ੍ਰਧਾਨ ਰੁਪਿੰਦਰ ਸਿੰਘ ਬਮਨਾੜਾ, ਮੀਤ ਪ੍ਰਧਾਨ ਧਰਮਪਾਲ ਨੂਰਪੁਰ, ਨਿਰਮਲ ਸਿੰਘ ਮੋਰਿੰਡਾ, ਜ਼ਿਲ੍ਹਾ ਸਕੱਤਰ ਮੁਲਾਗਰ ਸਿੰਘ ਖਮਾਣੋ, ਪ੍ਰੈੱਸ ਸਕੱਤਰ ਸਤਵਿੰਦਰ ਸਿੰਘ ਨੀਟਾ, ਵਿੱਤ ਸਕੱਤਰ ਸੰਜੀਵ ਕੁਮਾਰ, ਸਲਾਹਕਾਰ ਹਰਵਿੰਦਰ ਸਿੰਘ, ਮੁੱਖ ਸਲਾਹਕਾਰ ਤਰਸੇਮ ਜੱਟਪੁਰਾ, ਪ੍ਰਚਾਰ ਸਕੱਤਰ ਰਣਬੀਰ ਸਿੰਘ ਕਾਂਜਲਾ ਕਾਰਜਕਾਰੀ ਮੈਂਬਰ ਸੁਖਰਾਮ ਕਾਲੇਵਾਲ ਆਦਿ ਨੂੰ ਸਰਬ ਸੰਮਤੀ ਨਾਲ ਚੁਣਿਆ ਗਿਆ |

Ad Position 22
No active advertisement
ਪਿਛਲੀ ਖ਼ਬਰ ਪ੍ਰੋ: ਪ੍ਰਭਜੋਤ ਸਿੰਘ ਦੇ ਅਕਾਲ ਚਲਾਣੇ 'ਤੇ ਵੱਖ ਵੱਖ ਸ਼ਖ਼ਸੀਅਤਾਂ ਵਲੋਂ ਦੁੱਖ ਦਾ ਇਜ਼ਹਾਰ ਅਗਲੀ ਖ਼ਬਰ ਸ਼ਾਂਤ ਸ਼ਹਿਰ ਨੰਗਲ ਦੇ ਲੋਕਾਂ ਦਾ ਜਿਊਣਾ ਹੋਇਆ ਮੁਸ਼ਕਿਲ
Ad Position 24