ਸ੍ਰੀ ਚਮਕੌਰ ਸਾਹਿਬ, 17 ਅਪ੍ਰੈਲ (ਜਗਮੋਹਣ ਸਿੰਘ ਨਾਰੰਗ)-ਸ੍ਰੀ ਚਮਕੌਰ ਸਾਹਿਬ-ਮੋਰਿੰਡਾ ਮਾਰਗ ਤੇ ਪਿੰਡ ਪਿੱਪਲ ਮਾਜਰਾ ਨੇੜੇ ਇੱਕ ਟਿੱਪਰ ਦੇ ਦਰਖ਼ਤ ਵਿਚ ਵੱਜਣ ਕਾਰਨ ਚਾਲਕ ਗੰਭੀਰ ਜ਼ਖਮੀ ਹੋ ਗਿਆ ਅਤੇ ਟਿੱਪਰ ਦਾ ਕਾਫ਼ੀ ਨੁਕਸਾਨ ਹੋਇਆ ਹੈ | ਮੌਕੇ ਤੋਂ ਜਾਣਕਾਰੀ ਅਨੁਸਾਰ ਟਿੱਪਰ ਚਾਲਕ ਨੇ ਦੱਸਿਆ ਕਿ ਇੱਕ ਤੇਜ਼ ਰਫ਼ਤਾਰ ਕਾਰ ਜੋ ਗ਼ਲਤ ਦਿਸ਼ਾ ਵੱਲ ਆ ਰਹੀ ਸੀ ਤੋ ਬਚਾਅ ਕਰਦਿਆਂ ਉਸ ਦਾ ਟਿੱਪਰ ਇੱਕ ਦਰਖ਼ਤ ਨਾਲ ਟਕਰਾ ਗਿਆ | ਜਿਸ ਨਾਲ ਉਸ ਦਾ ਟਿੱਪਰ ਕਾਫ਼ੀ ਨੁਕਸਾਨਿਆਂ ਗਿਆ ਅਤੇ ਉਸ ਦੇ ਵੀ ਸੱਟਾਂ ਵੱਜੀਆਂ ਹਨ | ਕੋਲੋਂ ਲੰਘਦੇ ਲੋਕਾਂ ਨੇ ਚਾਲਕ ਨੂੰ ਟਿੱਪਰ 'ਚੋਂ ਬਾਹਰ ਕੱਢਿਆ ਅਤੇ ਐਂਬੂਲੈਂਸ ਲਈ ਫੋਨ ਕਰਦੇ ਰਹੇ, ਪਰ ਸਰਕਾਰੀ ਹਸਪਤਾਲ ਵਿਚ ਐਂਬੂਲੈਂਸ ਨਾ ਹੋਣ ਕਾਰਨ ਅਤੇ ਸੜਕ ਸੁਰੱਖਿਆ ਫੋਰਸ ਵਲੋ ਉਨ੍ਹਾਂ ਦੇ ਘੇਰੇ ਤੋਂ ਉੱਕ ਪਿੰਡ ਹੋਣ ਕਾਨ ਚਾਲਕ ਕਾਫ਼ੀ ਸਮਾ ਉੱਥੇ ਹੀ ਤੜਫ਼ਦਾ ਰਿਹਾ, ਜਿਸ ਨੂੰ ਲੋਕਾਂ ਨੇ ਫਿਰ ਇੱਕ ਨਿੱਜੀ ਵਾਹਨ ਰਾਹੀਂ ਸ੍ਰੀ ਚਮਕੌਰ ਸਾਹਿਬ ਦੇ ਸਬ ਡਵੀਜ਼ਨਲ ਹਸਪਤਾਲ ਵਿਚ ਲਿਆਂਦਾ, ਜਿਥੇ ਉਸ ਦਾ ਇਲਾਜ ਜਾਰੀ ਹੈ |