ਰੂਪਨਗਰ,17 ਅਪ੍ਰੈਲ (ਸਤਨਾਮ ਸਿੰਘ ਸੱਤੀ)-ਰਾਇਤ ਬਾਹਰਾ ਯੂਨੀਵਰਸਿਟੀ ਦੇ ਸਕੂਲ ਆਫ ਐਨੀਮੇਸ਼ਨ ਐਂਡ ਡਿਜ਼ਾਇਨ ਵਲੋਂ ''ਐਨੀਮੈਟਿ੍ਕਸ 2026U ਤਹਿਤ ਡਿਜ਼ਿਟਲ ਡਿਜ਼ਾਇਨ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਵਿਦਿਆਰਥੀਆਂ ਦੇ ਰਚਨਾਤਮਕ ਪ੍ਰੋਜੈਕਟ ਪ੍ਰਦਰਸ਼ਿਤ ਕੀਤੇ ਗਏ | ਪ੍ਰਦਰਸ਼ਨੀ ਵਿਚ 150 ਤੋਂ ਵੱਧ ਏ.ਆਈ-ਸੰਚਾਲਿਤ ਪ੍ਰੋਜੈਕਟ ਜਿਵੇਂ ਬ੍ਰਾਂਡਿੰਗ, ਵਿਜ਼ੂਅਲ ਇਫੈਕਟਸ, 3ਡੀ ਮੋਸ਼ਨ ਗ੍ਰਾਫਿਕਸ ਅਤੇ ਗੇਮ ਡਿਜ਼ਾਇਨ ਆਦਿ ਸ਼ਾਮਲ ਸਨ | ਖਾਸ ਆਕਰਸ਼ਣ 3ਡੀ ਇੰਟਰਐਕਟਿਵ ਕੈਂਪਸ ਟੂਰ ਰਿਹਾ, ਜਿਸ ਨੇ ਸਭ ਦਾ ਧਿਆਨ ਖਿੱਚਿਆ | ਡਾਇਰੈਕਟਰ ਪਰਮਿੰਦਰ ਸਿੰਘ ਰੂਬਲ ਨੇ ਕਿਹਾ ਕਿ ਏ.ਆਈ. ਅਤੇ ਰਚਨਾਤਮਕਤਾ ਦਾ ਮਿਲਾਪ ਵਿਦਿਆਰਥੀਆਂ ਨੂੰ ਭਵਿੱਖ ਲਈ ਤਿਆਰ ਕਰਦਾ ਹੈ | ਪ੍ਰਦਰਸ਼ਨੀ ਦਾ ਉਦਘਾਟਨ ਵਾਈਸ-ਚਾਂਸਲਰ ਪ੍ਰੋ. (ਡਾ.) ਸੰਜੇ ਕੁਮਾਰ ਤੇ ਪ੍ਰੋ ਵਾਈਸ-ਚਾਂਸਲਰ ਪ੍ਰੋ. (ਡਾ.) ਸਤੀਸ਼ ਕੁਮਾਰ ਵਲੋਂ ਕੀਤਾ ਗਿਆ | ਇਸ ਮੌਕੇ ਚੇਅਰਮੈਨ ਗੁਰਵਿੰਦਰ ਸਿੰਘ ਬਾਹਰਾ ਤੇ ਵਾਈਸ-ਚੇਅਰਮੈਨ ਗੁਰਿੰਦਰ ਸਿੰਘ ਬਾਹਰਾ ਨੇ ਵੀ ਹਾਜ਼ਰੀ ਲਗਾਈ ਅਤੇ ਵਿਦਿਆਰਥੀਆਂ ਦੀ ਨਵੀਨਤਾ ਦੀ ਭਰਪੂਰ ਸ਼ਲਾਘਾ ਕੀਤੀ | ਪ੍ਰੋ. ਸੰਜੇ ਕੁਮਾਰ ਨੇ ਪ੍ਰੋਜੈਕਟਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਰਚਨਾਤਮਕ ਸਿੱਖਿਆ ਵਿਚ ਏ.ਆਈ. ਦਾ ਅਰਥਪੂਰਨ ਸਮਾਵੇਸ਼ ਭਵਿੱਖ ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖਦਿਆਂ ਇੱਕ ਮਹੱਤਵਪੂਰਨ ਕਦਮ ਹੈ |