ਨੰਗਲ, 18 ਅਪ੍ਰੈਲ (ਪ੍ਰੀਤਮ ਸਿੰਘ ਬਰਾਰੀ)-ਸਰਕਾਰੀ ਸ਼ਿਵਾਲਿਕ ਕਾਲਜ ਨਵਾਂ ਨੰਗਲ ਵਿਖੇ ਬਤੌਰ ਪਿ੍ੰਸੀਪਲ ਡਾ. ਵਨੀਤਾ ਆਨੰਦ ਵਲੋਂ ਆਪਣੇ ਅਹੁਦੇ ਦਾ ਕਾਰਜਭਾਰ ਸੰਭਾਲਿਆ ਗਿਆ | ਇਸ ਮੌਕੇ 'ਤੇ ਕਾਲਜ ਦੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਵਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ | ਉਹ ਵੱਖ-ਵੱਖ ਪ੍ਰਸਿੱਧ ਸਿੱਖਿਆ ਸੰਸਥਾਵਾਂ ਵਿਚ ਆਪਣੀਆਂ ਅਕਾਦਮਿਕ ਅਤੇ ਪ੍ਰਸ਼ਾਸਨਿਕ ਸੇਵਾਵਾਂ ਨਾਲ ਵਿਸ਼ੇਸ਼ ਯੋਗਦਾਨ ਪਾ ਚੁੱਕੇ ਹਨ | ਇਸ ਤੋਂ ਇਲਾਵਾ, ਉਹ ਉੱਚ ਸਿੱਖਿਆ ਵਿਭਾਗ ਵਿਚ ਪਿ੍ੰਸੀਪਲ -ਕਮ-ਅਡੀਸ਼ਨਲ ਡਾਇਰੈਕਟਰ ਰੂਸਾ, ਸਟੇਟ ਨੋਡਲ ਅਫ਼ਸਰ ਆਈਸ਼ੀ ਅਤੇ ਡਿਪਟੀ ਡਾਇਰੈਕਟਰ ਐਨ ਸੀ ਸੀ ਵਰਗੇ ਮਹੱਤਵਪੂਰਨ ਅਹੁਦਿਆਂ ਤੇ ਨਿਭਾ ਰਹੇ ਹਨ | ਕਾਲਜ ਦੇ ਪਰਿਵਾਰ ਨੂੰ ਪੂਰਾ ਵਿਸ਼ਵਾਸ ਹੈ ਕਿ ਡਾ. ਆਨੰਦ ਜੀ ਦੇ ਨੇਤਿ੍ਤਵ ਹੇਠ ਸੰਸਥਾ ਨਵੀਆਂ ਉਚਾਈਆਂ ਨੂੰ ਛੂਹੇਗੀ ਅਤੇ ਅਕਾਦਮਿਕ ਤੇ ਪ੍ਰਸ਼ਾਸਨਿਕ ਖੇਤਰ ਵਿਚ ਹੋਰ ਮਜ਼ਬੂਤ ਬਣੇਗੀ | ਦੇ ਸਟਾਫ਼ ਅਤੇ ਵਿਦਿਆਰਥੀਆਂ ਵਲੋਂ ਡਾ. ਵਨੀਤਾ ਅਨੰਦ ਜੀ ਦਾ ਦਿਲੋਂ ਸਵਾਗਤ ਕਰਦੇ ਹੋਏ ਉਨ੍ਹਾਂ ਦੀ ਕਾਮਯਾਬੀ ਲਈ ਸ਼ੁੱਭਕਾਮਨਾਵਾਂ ਪ੍ਰਗਟ ਕੀਤੀਆਂ ਗਈਆਂ | ਇਸ ਮੌਕੇ ਕਾਲਜ ਦੇ ਸੀਨੀਅਰ ਪ੍ਰੋਫ਼ੈਸਰ ਡਾ ਨਿਸ਼ਾਂਤ ਕੁਮਾਰ ਗੋਇਲ, ਪ੍ਰੋਫ਼ੈਸਰ ਗੁਰਮੀਤ ਕੌਰ, ਪ੍ਰੋਫ਼ੈਸਰ ਅਰਸ਼ਦ ਅਲੀ, ਡਾ ਬਿੰਦੂ ਸ਼ਰਮਾ, ਡਾ ਕਮਲੇਸ਼ ਕੁਮਾਰੀ, ਪ੍ਰੋਫ਼ੈਸਰ ਜਗਪਾਲ ਸਿੰਘ, ਡਾ ਪਾਇਲ ਜਸਵਾਲ, ਡਾ ਪਰਵਿੰਦਰ ਸਿੰਘ, ਡਾ ਅੰਜੂ ਰਾਣੀ, ਡਾ ਦਲਜੀਤ ਕੌਰ, ਡਾ ਪਿ੍ਆ ਬਧਵਾ, ਡਾ ਹੇਮੰਤ ਕੁਮਾਰੀ, ਡਾ ਸੁਨੀਤਾ ਸੈਣੀ, ਡਾ ਨੀਰੂ ਚੌਧਰੀ, ਡਾ ਪੂਜਾ ਸ਼ਰਮਾ, ਪ੍ਰੋਫ਼ੈਸਰ ਗੁਰਲੀਨ ਕੌਰ, ਪ੍ਰੋਫ਼ੈਸਰ ਜੋਤੀ ਭਾਰਦਵਾਰ, ਪ੍ਰੋਫ਼ੈਸਰ ਬਲਜਿੰਦਰ ਕੌਰ, ਪ੍ਰੋਫ਼ੈਸਰ ਕਮਲੇਸ਼ ਰਾਣੀ, ਡਾ ਕੁਸੁਮ ਬਿੱਡਲਾ, ਡਾ ਸੁਮਨ ਕੁਮਾਰੀ, ਡਾ ਕੀਰਤੀ ਸ਼ਰਮਾ, ਡਾ ਬਲਵਿੰਦਰ ਕੌਰ,ਪ੍ਰੋਫ਼ੈਸਰ ਬ੍ਰਤਤੀ ਚੈਟਰਜੀ, ਡਾ ਹਰਜੀਤ ਕੌਰ, ਦਿਨੇਸ਼ ਕੁਮਾਰ, ਪ੍ਰੋਫ਼ੈਸਰ ਨੀਰਜ਼ ਕੁਮਾਰੀ, ਪ੍ਰੋਫ਼ੈਸਰ ਨੀਤੂ, ਪ੍ਰੋਫ਼ੈਸਰ ਅੰਨੂਪ੍ਰੀਆ ਪ੍ਰੋਫ਼ੈਸਰ ਤਜਿੰਦਰ ਕੌਰ, ਨਾਨ-ਟੀਚਿੰਗ ਸਟਾਫ਼ ਤੋਂ ਮੁਬਾਰਕ ਸਿੰਘ, ਸਟੈਨੋ ਮਨਪ੍ਰੀਤ ਕੌਰ, ਰਜਤ ਮਨਨ , ਆਜ਼ਾਦ ਸ਼ਰਮਾ, ਭਵੀਖਣ ਕੁਮਾਰ, ਸੰਜੀਵ ਕੁਮਾਰ, ਪ੍ਰਵੀਨ ਕੁਮਾਰ, ਰੋਹਿਤ ਕੁਮਾਰ, ਐੱਚ. ਈ. ਆਈ. ਐੱਸ ਵਿਭਾਗ ਤੋਂ ਪ੍ਰੋਫ਼ੈਸਰ ਰੋਹਿਤ ਕੁਮਾਰ, ਪ੍ਰੋਫ਼ੈਸਰ ਪੂਜਾ ਡਡਵਾਲ, ਪ੍ਰੋਫ਼ੈਸਰ ਬਲਵਿੰਦਰ ਕੌਰ, ਪ੍ਰੋਫ਼ੈਸਰ ਸਾਹਿਲ ਗੌਤਮ, ਪ੍ਰੋਫ਼ੈਸਰ ਮਮਤਾ ਦੇਵੀ ,ਪ੍ਰੋਫ਼ੈਸਰ ਸੁਮਨ ਕੁਮਾਰੀ , ਸਰਕਾਰੀ ਕਾਲਜ ਮਹੈਣ ਤੋਂ ਪ੍ਰੋਫ਼ੈਸਰ ਅਮਿਤ ਯਾਦਵ, ਪ੍ਰੋਫ਼ੈਸਰ ਬੋਬੀ, ਪ੍ਰੋਫ਼ੈਸਰ ਸ਼ਰਨਦੀਪ ਸਿੰਘ ਅਤੇ ਡਾ ਕਮਲ ਕੁਮਾਰ ਹਾਜ਼ਰ ਸਨ |