ਮੋਰਿੰਡਾ, 18 ਅਪ੍ਰੈਲ (ਪਿ੍ਤਪਾਲ ਸਿੰਘ)-ਮਾਰਕੀਟ ਕਮੇਟੀ ਮੋਰਿੰਡਾ ਦੇ ਚੇਅਰਮੈਨ ਐਨ ਪੀ ਰਾਣਾ ਨੇ ਅੱਜ ਅਨਾਜ ਮੰਡੀ ਵਿਚ ਕੰਡਿਆਂ ਦੀ ਚੈਕਿੰਗ ਕੀਤੀ ਅਤੇ ਕਿਸਾਨਾਂ ਦੀਆਂ ਮੁਸ਼ਕਲਾਂ ਸੁਣੀਆਂ | ਇਸ ਮੌਕੇ ਐਨ ਪੀ ਰਾਣਾ ਨੇ ਜਿਥੇ ਕਣਕ ਦੀਆਂ ਭਰੀਆਂ ਤੇ ਤੋਲੀਆਂ ਹੋਈਆਂ ਬੋਰੀਆਂ ਨੂੰ ਮੁੜ ਕੰਡੇ 'ਤੇ ਤੋਲ ਕੇ ਕੰਡਿਆਂ ਦੀ ਚੈਕਿੰਗ ਕੀਤੀ | ਉੱਥੇ ਪੀਣ ਵਾਲੇ ਪਾਣੀ ਦੇ ਪ੍ਰਬੰਧ ਵੇਖੇ | ਉਨ੍ਹਾਂ ਕਿਹਾ ਕਿ ਫ਼ਸਲ ਲੈ ਕੇ ਆ ਰਹੇ ਕਿਸਾਨਾਂ ਨੂੰ ਕਿਸੇ ਕਿਸਮ ਦੀ ਵੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ | ਉਨ੍ਹਾਂ ਫ਼ਸਲ ਦੀ ਖ਼ਰੀਦ ਕਰ ਰਹੀਆਂ ਏਜੰਸੀਆਂ ਦੇ ਅਧਿਕਾਰੀਆਂ ਨਾਲ ਵੀ ਮੀਟਿੰਗ ਕੀਤੀ ਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ | ਇਸ ਮੌਕੇ ਰਾਣਾ ਨੇ ਕਿਹਾ ਕਿ ਜੇਕਰ ਕਿਸੇ ਕਿਸਾਨ ਜਾਂ ਮਜ਼ਦੂਰ ਨੂੰ ਕੋਈ ਦਿੱਕਤ ਪੇਸ਼ ਆਉਂਦੀ ਹੈ ਤਾਂ ਉਹ ਉਸ ਨੂੰ ਕਿਸੇ ਵੀ ਸਮੇਂ ਮਿਲ ਸਕਦਾ ਹੈ | ਇਸ ਮੌਕੇ ਐਨ ਪੀ ਰਾਣਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ | ਇਸ ਮੌਕੇ ਹੋਰਨਾਂ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਮਾਂ ਕਮਲ ਗੋਪਾਲਪੁਰ, ਐਡਵੋਕੇਟ ਮਲਕੀਤ ਸਿੰਘ ਰੂਪਨਗਰ, ਕੁਲਵੰਤ ਸਿੰਘ ਸੁਰਤਾਪੁਰ ਅਤੇ ਸੁਖਵਿੰਦਰ ਸਿੰਘ ਰਾਏਪੁਰ ਆਦਿ ਆਗੂ ਤੇ ਕਿਸਾਨ ਹਾਜ਼ਰ ਸਨ |