12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਤਖ਼ਤਗੜ੍ਹ ਵਿਖੇ 25ਵੇਂ ਜਾਗਰਣ ਤੇ ਭੰਡਾਰੇ ਸੰਬੰਧੀ 2 ਰੋਜ਼ਾ ਸਮਾਗਮ ਸ਼ੁਰੂ <br/>

Ad Position 21
No active advertisement
ਤਖਤਗੜ੍ਹ ਵਿਖੇ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਸੁਭਾਸ਼ ਸ਼ਰਮਾ ਦਾ ਸਨਮਾਨ ਕਰਦੇ ਪ੍ਰਬੰਧਕ | ਤਸਵੀਰ: ਰਾਜੇਸ਼ ਚੌਧਰੀ <br/> 20-04-2026
ਨੂਰਪੁਰ ਬੇਦੀ, 19 ਅਪ੍ਰੈਲ (ਰਾਜੇਸ਼ ਚੌਧਰੀ ਤਖਤਗੜ੍ਹ)- ਪਿੰਡ ਤਖਤਗੜ੍ਹ ਸਥਿਤ ਸ੍ਰੀ ਗੋਪਾਲ ਕਿ੍ਸ਼ਨ ਮੰਦਰ ਵਿਖੇ ਪ੍ਰਬੰਧਕ ਕਮੇਟੀ ਵਲੋਂ 20 ਅਪ੍ਰੈਲ ਨੂੰ ਕਰਵਾਏ ਜਾ ਰਹੇ 25ਵੇਂ ਵਿਸ਼ਾਲ ਭੰਡਾਰੇ ਤੇ ਜਾਗਰਣ ਮੌਕੇ ਦੋ ਰੋਜ਼ਾ ਧਾਰਮਿਕ ਸਮਾਗਮ ਦੀ ਆਰੰਭਤਾ ਹੋਈ | ਅੱਜ ਪਹਿਲੇ ਦਿਨ ਪੰਜਾਬ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਸੁਭਾਸ਼ ਸ਼ਰਮਾ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਸ ਮੌਕੇ ਉਨ੍ਹਾਂ ਨਾਲ ਪ੍ਰੇਮ ਦੱਤ ਸ਼ਰਮਾ ਵੀ ਹਾਜ਼ਰ ਸਨ | ਉਨ੍ਹਾਂ ਆਖਿਆ ਕਿ ਸ੍ਰੀ ਰਮਾਇਣ ਸਾਨੂੰ ਸਚਾਈ, ਧਰਮ ਅਤੇ ਨੈਤਿਕਤਾ ਦਾ ਮਾਰਗ ਦਿਖਾਉਂਦੀ ਹੈ | ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਰੋਜ਼ਾਨਾ ਜੀਵਨ 'ਚ ਵੀ ਧਾਰਮਿਕ ਕਦਰਾਂ ਕੀਮਤਾਂ ਨੂੰ ਅਪਣਾਉਣ | ਇਸ ਮੌਕੇ ਕਮੇਟੀ ਮੈਂਬਰਾਂ ਨੇ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ | ਮੰਦਰ ਕਮੇਟੀ ਦੇ ਪ੍ਰਧਾਨ ਮਹੇਸ਼ ਸ਼ਰਮਾ ਨੇ ਕਿਹਾ ਕਿ 20 ਅਪ੍ਰੈਲ ਨੂੰ ਸਵੇਰੇ 10 ਵਜੇ ਸ੍ਰੀ ਰਮਾਇਣ ਦੇ ਪਾਠ ਦਾ ਭੋਗ ਪਾਇਆ ਜਾਵੇਗਾ | ਉਪਰੰਤ ਹਵਨ ਯੱਗ 'ਚ ਸੰਗਤਾਂ ਵਲੋਂ ਪੂਰਨ ਅਹੂਤੀਆਂ ਪਾਈਆਂ ਜਾਣਗੀਆਂ ਤੇ ਸਵਾਮੀ ਅਨਮੋਲਕਾ ਨੰਦ ਆਪਣੇ ਪ੍ਰਵਚਨਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ | ਉਨ੍ਹਾਂ ਦੱਸਿਆ ਕਿ ਦੁਪਹਿਰ 1 ਵਜੇ ਸੰਗਤਾਂ ਲਈ ਸਲਾਨਾ ਭੰਡਾਰਾ ਵਰਤਾਇਆ ਜਾਵੇਗਾ | ਉਪਰੰਤ ਰਾਤ ਸਮੇਂ ਜਾਗਰਣ ਦੌਰਾਨ ਪ੍ਰਸਿੱਧ ਭਜਨ ਗਾਇਕ ਰਾਜ ਹੰਸ, ਕਿ੍ਸ਼ਨਾ ਹੰਸ ਅਤੇ ਜਾਨੂੰ ਹੰਸ ਪਠਾਨਕੋਟ ਵਾਲੇ ਧਾਰਮਿਕ ਪ੍ਰੋਗਰਾਮ ਪੇਸ਼ ਕਰਨਗੇ | ਇਸ ਮੌਕੇ ਹੁਣ ਵੱਖ ਵੱਖ ਸ਼ਖ਼ਸੀਅਤਾਂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਗਰਦਲੇ 'ਚ ਨੈਸ਼ਨਲ ਸਕਿੱਲ ਕੁਆਲੀਫਿਕੇਸ਼ਨ ਫਰੇਮ ਵਰਕ ਲੈਬ ਦਾ ਉਦਘਾਟਨ <br/> ਅਗਲੀ ਖ਼ਬਰ ਗ੍ਰਾਮ ਸਭਾ ਓਇੰਦ ਦਾ ਆਮ ਇਜਲਾਸ ਕਰਵਾਇਆ ਪਿੰਡ ਦਾ ਕੋਈ ਲੜਕਾ ਲੜਕੀ ਆਪਸ 'ਚ ਨਹੀਂ ਕਰਵਾ ਸਕਦੇ ਵਿਆਹ <br/>
Ad Position 24