ਰੂਪਨਗਰ ਦੇ ਬਰਡ ਵਾਚ ਸੈਂਟਰ ’ ਚ ਵੱਡਾ ਹਾਦਸਾ , ਫੱਟੇ ਟੁੱਟਣ ਕਾਰਨ ਵਿਅਕਤੀ ਡੂੰਘੇ ਪਾਣੀ ’ ਚ ਡਿਗਿਆ ਯੋਗਾ ਗਰੁੱਪ ਅਤੇ ਕੇਅਰਟੇਕਰ ਨੇ ਬਚਾਈ ਜਾਨ, ਮੁਰੰਮਤ ਤੱਕ ਸੈਂਟਰ ਬੰਦ ਕਰਨ ਲਈ ਤਾਰਾਂ ਲਗਾਉਣ ਦਾ ਫ਼ੈਸਲਾ
ਰੂਪਨਗਰ, 11 ਅਕਤੂਬਰ (ਸਤਨਾਮ ਸਿੰਘ ਸੱਤੀ)-ਰੂਪਨਗਰ ਦੇ ਸੈਲਾਨੀ ਕੇਂਦਰ ਬਰਡ ਵਾਚ ਸੈਂਟਰ ਵਿਖੇ ਫੁੱਟਪਾਥ ਦੇ ਗਲੇ-ਸੜੇ ਲੱਕੜੀ ਦੇ ਫੱਟੇ ਟੁੱਟਣ ਕਾਰਨ ਇੱਕ ਵਿਅਕਤੀ ਡੂੰਘੇ ਪਾਣੀ ਵਿਚ ਡਿਗ ਗਿਆ। ਗਨੀਮਤ ਰਹੀ ਕਿ ਮੌਕੇ ’ਤੇ ਮੌਜੂਦ ਗੁਰਪ੍ਰੀਤ ਯੋਗਾ ਗਰੁੱਪ ਦੇ ਮੈਂਬਰਾਂ ਅਤੇ ਸੈਂਟਰ ਦੇ ਕੇਅਰਟੇਕਰ ਨੇ ਤੁਰੰਤ ਮਦਦ ਕਰਕੇ ਉਸ ਦੀ ਜਾਨ ਬਚਾ ਲਈ।
ਐ
ਐਂਬੂਲੈਂਸ ਰਾਹੀਂ ਹਸਪਤਾਲ ਲੈ ਕੇ ਜਾ ਰਹੇ ਫੱਟੜ ਹੋਏ ਸੈਲਾਨੀ ਨਗਰ ਕੌਂਸਲ ਪ੍ਰਧਾਨ ਰਾਜੂ ਸਤਿਆਲ ਅਤੇ ਹੋਰ ।
12-10-2026
ਰੂਪਨਗਰ, 11 ਅਕਤੂਬਰ (ਸਤਨਾਮ ਸਿੰਘ ਸੱਤੀ)-ਰੂਪਨਗਰ ਦੇ ਸੈਲਾਨੀ ਕੇਂਦਰ ਬਰਡ ਵਾਚ ਸੈਂਟਰ ਵਿਖੇ ਫੁੱਟਪਾਥ ਦੇ ਗਲੇ-ਸੜੇ ਲੱਕੜੀ ਦੇ ਫੱਟੇ ਟੁੱਟਣ ਕਾਰਨ ਇੱਕ ਵਿਅਕਤੀ ਡੂੰਘੇ ਪਾਣੀ ਵਿਚ ਡਿਗ ਗਿਆ। ਗਨੀਮਤ ਰਹੀ ਕਿ ਮੌਕੇ ’ਤੇ ਮੌਜੂਦ ਗੁਰਪ੍ਰੀਤ ਯੋਗਾ ਗਰੁੱਪ ਦੇ ਮੈਂਬਰਾਂ ਅਤੇ ਸੈਂਟਰ ਦੇ ਕੇਅਰਟੇਕਰ ਨੇ ਤੁਰੰਤ ਮਦਦ ਕਰਕੇ ਉਸ ਦੀ ਜਾਨ ਬਚਾ ਲਈ। ਇਸ ਹਾਦਸੇ ਨੇ ਸੈਂਟਰ ਵਿਚ ਸੈਲਾਨੀਆਂ ਦੀ ਸੁਰੱਖਿਆ ਅਤੇ ਸਾਂਭ-ਸੰਭਾਲ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਜਾਣਕਾਰੀ ਅਨੁਸਾਰ ਅਮਨ ਨਗਰ ਦੇ ਵਸਨੀਕ ਰਵਿੰਦਰ ਸਿੰਘ ਆਪਣੇ ਪਰਿਵਾਰ ਸਮੇਤ ਬਰਡ ਵਾਚ ਸੈਂਟਰ ਆਏ ਹੋਏ ਸਨ। ਇਸ ਦੌਰਾਨ ਚਾਰ ਟਾਵਰਾਂ ਨੂੰ ਆਪਸ ਵਿਚ ਜੋੜਨ ਵਾਲੇ ਫੁੱਟਪਾਥ ਦੇ ਫੱਟੇ ਅਚਾਨਕ ਟੁੱਟ ਗਏ, ਜਿਸ ਕਾਰਨ ਉਹ ਡੂੰਘੇ ਪਾਣੀ ਵਿਚ ਜਾ ਡਿੱਗੇ। ਰਵਿੰਦਰ ਸਿੰਘ ਦੇ ਬੱਚਿਆਂ ਵਲੋਂ ਰੌਲਾ ਪਾਉਣ ’ਤੇ ਗੁਰਪ੍ਰੀਤ ਯੋਗਾ ਗਰੁੱਪ ਦੇ ਮੈਂਬਰ ਤੁਰੰਤ ਮਦਦ ਲਈ ਪਹੁੰਚੇ। ਇਸੇ ਦੌਰਾਨ ਸੈਂਟਰ ਦਾ ਕੇਅਰਟੇਕਰ ਪੌੜੀ ਲੈ ਕੇ ਆਇਆ, ਜਿਸ ਦੀ ਸਹਾਇਤਾ ਨਾਲ ਕਾਫ਼ੀ ਮੁਸ਼ਕਲ ਤੋਂ ਬਾਅਦ ਰਵਿੰਦਰ ਸਿੰਘ ਨੂੰ ਪਾਣੀ ਵਿਚੋਂ ਬਾਹਰ ਕੱਢਿਆ ਗਿਆ। ਘਟਨਾ ਦੀ ਸੂਚਨਾ ਮਿਲਣ ’ਤੇ ਨਗਰ ਕੌਂਸਲ ਦੇ ਪ੍ਰਧਾਨ ਇੰਦਰਪਾਲ ਸਿੰਘ ਰਾਜੂ ਸਤਿਆਲ ਅਤੇ ਸੰਗਤ ਕੁਮਾਰ ਸੰਘਾ ਸਮੇਤ ਹੋਰ ਵਿਅਕਤੀ ਵੀ ਮੌਕੇ ’ਤੇ ਪਹੁੰਚੇ। ਜ਼ਖ਼ਮੀ ਰਵਿੰਦਰ ਸਿੰਘ ਨੂੰ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਪਹੁੰਚਾਇਆ ਗਿਆ। ਮੁੱਢਲੇ ਇਲਾਜ ਤੋਂ ਬਾਅਦ ਉਨ੍ਹਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਗਈ। ਉਨ੍ਹਾਂ ਦੀਆਂ ਬਾਂਹਾਂ ਅਤੇ ਰੀੜ੍ਹ ਦੀ ਹੱਡੀ ’ਤੇ ਸੱਟਾਂ ਲੱਗਣ ਦੀ ਜਾਣਕਾਰੀ ਵੀ ਸਾਹਮਣੇ ਆਈ ਹੈ। ਹਾਦਸੇ ਤੋਂ ਬਾਅਦ ਸੈਂਟਰ ਦੀ ਸੁਰੱਖਿਆ ਵਿਵਸਥਾ ਨੂੰ ਲ ੈ ਕੇ ਚਿੰਤਾ ਪ੍ਰਗਟਾਈ ਜਾ ਰਹੀ ਹੈ। ਜੇਕਰ ਫੁੱਟਪਾਥ ਦੇ ਫੱਟੇ ਇੰਨੇ ਗਲ ਚੁੱਕੇ ਸਨ ਕਿ ਪੈਰ ਰੱਖਣ ਨਾਲ ਹੀ ਟੁੱਟ ਗਏ, ਤਾਂ ਸੈਲਾਨੀਆਂ ਨੂੰ ਉੱਥੇ ਜਾਣ ਦੀ ਇਜਾਜ਼ਤ ਦੇਣਾ ਕਈ ਸਵਾਲ ਖੜ੍ਹੇ ਕਰਦਾ ਹੈ। ਖ਼ਾਸ ਕਰਕੇ ਬੱਚਿਆਂ ਅਤੇ ਪਰਿਵਾਰਾਂ ਲਈ ਅਜਿਹੀ ਸਥਿਤੀ ਗੰਭੀਰ ਖ਼ਤਰਾ ਬਣ ਸਕਦੀ ਹੈ। ਇਸ ਮਾਮਲੇ ਵਿਚ ਮੰਗ ਕੀਤੀ ਜਾ ਰਹੀ ਹੈ ਕਿ ਸੈਂਟਰ ਦੀ (ਬਾਕੀ ਸਫ਼ਾ 6 ’ਤੇ)