12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਕਾਂਗਰਸ ਨੇ ਪਹਿਲਾਂ ਹੀ 2008 'ਚ ਮਹਿਲਾਵਾਂ ਲਈ ਰਾਖਵਾਂਕਰਨ ਬਿੱਲ ਲਿਆਂਦਾ ਸੀ-ਕੰਗ

Ad Position 21
No active advertisement
ਅਜੀਤ ਡੈਸਕ 20-04-2026
ਖਰੜ, 19 ਅਪ੍ਰੈਲ (ਜੰਡਪੁਰੀ)-ਹਲਕਾ ਖਰੜ ਤੋਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਜਗਮੋਹਨ ਸਿੰਘ ਕੰਗ ਨੇ ਕਿਹਾ ਕਿ ਬੀਤੇ ਕੱਲ੍ਹ ਐਨ. ਡੀ. ਏ./ਭਾਜਪਾ ਨੇ ਲੋਕ ਸਭਾ 'ਚ ਮਹਿਲਾਵਾਂ ਤੇ ਦੇਸ਼ 'ਚ ਨਵੀਂ ਹੋਣ ਜਾ ਰਹੀ ਹੱਦਬੰਦੀ ਨਾਲ ਸੰਬੰਧਿਤ ਬਿੱਲ ਨੂੰ ਲਿਆਂਦਾ ਸੀ | ਇਸ ਬਿੱਲ ਦੇ ਸਮਰਥਨ 'ਚ 298 ਵੋਟਾਂ ਪਈਆਂ, ਜਦਕਿ ਵਿਰੋਧ 'ਚ 230 ਵੋਟਾਂ ਪਈਆਂ, ਜਿਸ ਤੋਂ ਸਾਬਿਤ ਹੁੰਦਾ ਹੈ ਕਿ ਇਹ ਭਾਜਪਾ/ਐਨ. ਡੀ. ਏ. ਦੀ ਸਰਕਾਰ ਦੀ ਸੋਚੀ-ਸਮਝੀ ਸਾਜਿਸ਼ ਸੀ ਕਿਉਂਕਿ ਇਸ ਸਰਕਾਰ ਨੇ ਬੜੀ ਚਲਾਕੀ ਨਾਲ ਮਹਿਲਾਵਾਂ ਦੇ ਰਾਖਵੇਂਕਰਨ ਦੇ ਬਿੱਲ ਦੇ ਨਾਲ ਹੀ ਨਵੀਂ ਹੱਦਬੰਦੀ 'ਤੇ ਵੀ ਲੋਕ ਸਭਾ ਦੀ ਮੋਹਰ ਲਗਵਾ ਲੈਣੀ ਸੀ, ਪਰ ਵਿਰੋਧ ਕਾਰਨ ਭਾਜਪਾ ਨੂੰ ਹੁਣ ਮੂੰਹ ਦੀ ਖਾਣੀ ਪਈ ਅਤੇ ਬਿੱਲ ਪਾਸ ਨਾ ਹੋਣ ਕਾਰਨ ਐਨ. ਡੀ. ਏ. ਦੇ ਅਕਸ ਨੂੰ ਭਾਰੀ ਸੱਟ ਵੱਜੀ | ਸਾਬਕਾ ਮੰਤਰੀ ਕੰਗ ਨੇ ਕਿਹਾ ਕਿ ਅਸਲ 'ਚ ਭਾਜਪਾ ਦੀ ਇਹ ਸੋਚ ਸੀ ਕਿ ਜੇਕਰ ਇਹ ਬਿੱਲ ਪਾਸ ਨਾ ਹੋਇਆ ਤਾਂ ਅਸੀਂ ਕਾਂਗਰਸ ਨੂੰ ਮਹਿਲਾ ਵਿਰੋਧੀ ਦੱਸ ਕੇ ਬਦਨਾਮ ਕਰਾਂਗੇ, ਪਰ ਜੇਕਰ ਇਹ ਬਿੱਲ ਪਾਸ ਹੋ ਗਿਆ ਤਾਂ ਉਸ ਦੀ ਆੜ 'ਚ ਆਪਣੇ ਸੌੜੇ ਸਿਆਸੀ ਹਿੱਤਾਂ ਲਈ ਨਾਜਾਇਜ਼ ਤੇ ਬਿਨਾਂ ਮੈਰਿਟ ਤੋਂ ਤਿਆਰ ਕੀਤਾ ਹੱਦਬੰਦੀ ਵਾਲਾ ਬਿੱਲ ਵੀ ਪਾਸ ਹੋ ਜਾਵੇਗਾ | ਉਨ੍ਹਾਂ ਕਿਹਾ ਕਿ ਕਾਂਗਰਸ ਮਹਿਲਾ ਵਿਰੋਧੀ ਨਹੀਂ ਹੈ ਕਿਉਂਕਿ ਸਾਲ 2008 'ਚ ਕਾਂਗਰਸ ਦੀ ਸਰਕਾਰ ਨੇ ਸਵ. ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਅਗਵਾਈ ਹੇਠ ਮਹਿਲਾ ਰਾਖਵੇਂਕਰਨ ਦਾ ਬਿੱਲ ਲਿਆਂਦਾ ਸੀ, ਜਿਸ ਨੂੰ ਭਾਜਪਾ ਹੁਣ ਆਪਣੇ ਸੌੜੇ ਸਿਆਸੀ ਹਿੱਤਾਂ ਲਈ ਤੋੜ-ਮਰੋੜ ਕੇ ਪੇਸ਼ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਸ਼ੁਰੂ ਤੋਂ ਹੀ ਔਰਤਾਂ ਦੇ ਰਾਖਵੇਂਕਰਨ ਦਾ ਖੁੱਲ੍ਹ ਕੇ ਸਮਰਥਨ ਕਰਦੀ ਆ ਰਹੀ ਹੈ, ਪਰ ਉਹ ਨਾਜਾਇਜ਼ ਹੱਦਬੰਦੀ ਦੇ ਖ਼ਿਲਾਫ਼ ਹੈ |
Ad Position 22
No active advertisement
ਪਿਛਲੀ ਖ਼ਬਰ ਪੀ. ਜੀ. ਆਈ. ਨੂੰ 'ਨੋ ਥਾਈਸੈਲਫ ਐਜ਼ ਸੋਲ ਫਾਊਾਡੇਸ਼ਨ' ਨੇ 25 ਬਾਰਕੋਡ ਪਿ੍ੰਟਰ ਕੀਤੇ ਭੇਟ ਅਗਲੀ ਖ਼ਬਰ ਪਿੰਡ ਸਮੀਰੋਵਾਲ ਵਿਖੇ 23 ਤੋਂ ਸ਼ੁਰੂ ਹੋਵੇਗੀ ਸ਼ਿਵ ਮਹਾਪੁਰਾਣ ਕਥਾ
Ad Position 24