12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਪੀ. ਜੀ. ਆਈ. ਨੂੰ 'ਨੋ ਥਾਈਸੈਲਫ ਐਜ਼ ਸੋਲ ਫਾਊਾਡੇਸ਼ਨ' ਨੇ 25 ਬਾਰਕੋਡ ਪਿ੍ੰਟਰ ਕੀਤੇ ਭੇਟ

Ad Position 21
No active advertisement
ਅਜੀਤ ਡੈਸਕ 20-04-2026
ਚੰਡੀਗੜ੍ਹ, 19 ਅਪ੍ਰੈਲ (ਮਾਰਕੰਡਾ)-ਪੀ. ਜੀ. ਆਈ. ਚੰਡੀਗੜ੍ਹ ਨੂੰ ਮਰੀਜ਼ਾਂ ਦੀ ਦੇਖਭਾਲ ਲਈ ਡਾਕਟਰੀ ਸਹਾਇਤਾ ਵਧਾਉਣ ਲਈ 'ਆਤਮਾ ਵਜੋਂ ਆਪਣੇ ਆਪ ਨੂੰ ਜਾਣੋ ਫਾਊਾਡੇਸ਼ਨ' (ਨੋ ਥਾਈਸੈਲਫ ਐਜ਼ ਸੋਲ ਫਾਊਾਡੇਸ਼ਨ) ਨੇ 25 ਬਾਰਕੋਡ ਪਿ੍ੰਟਰ ਦਾਨ ਕੀਤੇ | ਇਹ ਦਾਨ ਪ੍ਰਯੋਗਸ਼ਾਲਾ ਤੇ ਰੇਡੀਓਲੋਜੀ ਸੇਵਾਵਾਂ ਦੀਆਂ ਪ੍ਰਕਿਰਿਆਵਾਂ ਨੂੰ ਸੁਚਾਰੂ ਬਣਾਉਣ, ਉਡੀਕ ਸਮੇਂ ਨੂੰ ਘਟਾਉਣਾ ਤੇ ਮੈਡੀਕਲ ਰਿਕਾਰਡ ਕਾਊਾਟਰਾਂ 'ਤੇ ਭੀੜ ਨੂੰ ਘੱਟ ਕਰਨ ਵਿਚ ਸਹਾਈ ਹੋਵੇਗਾ | ਵਾਰਡ ਪੱਧਰ 'ਤੇ ਇਨ੍ਹਾਂ ਪਿ੍ੰਟਰਾਂ ਦੀ ਸਥਾਪਨਾ ਨਾਲ ਮਰੀਜ਼ਾਂ ਦੀ ਸਹੂਲਤ ਤੇ ਕਾਰਜਸ਼ੀਲ ਕੁਸ਼ਲਤਾ 'ਚ ਕਾਫ਼ੀ ਵਾਧਾ ਹੋਣ ਦੀ ਉਮੀਦ ਹੈ | ਧੰਨਵਾਦ ਪ੍ਰਗਟ ਕਰਦੇ ਹੋਏ ਪੀ. ਜੀ. ਆਈ. ਦੇ ਡਾਇਰੈਕਟਰ ਪ੍ਰੋ. ਵਿਵੇਕ ਲਾਲ ਨੇ ਕਿਹਾ ਕਿ ਇਹ ਸੋਚ-ਸਮਝ ਕੇ ਕੀਤਾ ਯੋਗਦਾਨ ਪੀ. ਜੀ. ਆਈ. ਮਰੀਜ਼-ਕੇਂਦਿ੍ਤ ਪ੍ਰਣਾਲੀਆਂ ਨੂੰ ਮਜ਼ਬੂਤ ਕਰਨ ਵੱਲ ਇਕ ਸਾਰਥਕ ਕਦਮ ਹੈ | ਪੰਕਜ ਰਾਏ ਡਿਪਟੀ ਡਾਇਰੈਕਟਰ (ਪ੍ਰਸ਼ਾਸਨ) ਨੇ ਕਿਹਾ ਕਿ ਇਨ੍ਹਾਂ ਬਾਰਕੋਡ ਪਿ੍ੰਟਰਾਂ ਦੇ ਜੋੜ ਨਾਲ ਕਾਰਜਸ਼ੀਲ ਪ੍ਰਵਾਹ 'ਚ ਬਹੁਤ ਸੁਧਾਰ ਹੋਵੇਗਾ, ਖ਼ਾਸ ਕਰਕੇ ਲੈਬ ਅਤੇ ਰੇਡੀਓਲੋਜੀ ਸੇਵਾਵਾਂ 'ਚ ਮਰੀਜ਼ਾ ਦੇ ਕੰਮਾਂ ਨੂੰ ਸਹਾਈ ਹੋਵੇਗਾ | 'ਨੋ ਥਾਈਸੈਲਫ ਐਜ਼ ਸੋਲ ਫਾਊਾਡੇਸ਼ਨ' ਦੀਆਂ ਅਜਿਹੀਆਂ ਪਹਿਲਕਦਮੀਆਂ ਸਮਾਜਿਕ ਜ਼ਿੰਮੇਵਾਰੀ ਪ੍ਰਤੀ ਮਜ਼ਬੂਤ ਵਚਨਬੱਧਤਾ ਤੇ ਸਿਹਤ ਸੰਭਾਲ ਖੇਤਰ ਵਿਚ ਅਰਥਪੂਰਨ ਯੋਗਦਾਨ ਨੂੰ ਦਰਸਾਉਂਦੀਆਂ ਹਨ |

Ad Position 22
No active advertisement
ਪਿਛਲੀ ਖ਼ਬਰ ਜੱਜਾਂ ਲਈ ਬੁਨਿਆਦੀ ਢਾਂਚਾ ਮੁਹੱਈਆ ਨਹੀਂ ਕਰਵਾ ਸਕੀ, ਤਾਂ ਪੰਜਾਬ ਸਰਕਾਰ ਤੋਂ ਹੋਰ ਕੀ ਉਮੀਦ ਕਰੀਏ-ਹਾਈ ਕੋਰਟ ਮਲੇਰਕੋਟ... ਅਗਲੀ ਖ਼ਬਰ ਕਾਂਗਰਸ ਨੇ ਪਹਿਲਾਂ ਹੀ 2008 'ਚ ਮਹਿਲਾਵਾਂ ਲਈ ਰਾਖਵਾਂਕਰਨ ਬਿੱਲ ਲਿਆਂਦਾ ਸੀ-ਕੰਗ
Ad Position 24