ਨੂਰਪੁਰ ਬੇਦੀ, 19 ਅਪ੍ਰੈਲ (ਵਿੰਦਰਪਾਲ ਝਾਂਡੀਆਂ)-ਪਿੰਡ ਸਮੀਰੋਵਾਲ ਵਿਖੇ 23 ਅਪ੍ਰੈਲ ਤੋਂ ਸ਼ਿਵ ਮਹਾਪੁਰਾਣ ਕਥਾ ਸ਼ੁਰੂ ਹੋਵੇਗੀ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੇਵਾਦਾਰ ਨਰਿੰਦਰ ਕੁਮਾਰ, ਰਾਜ ਕੁਮਾਰ ਨੇ ਦੱਸਿਆ ਕਿ ਇਹ ਧਾਰਮਿਕ ਸਮਾਗਮ ਸਨਾਤਨ ਧਰਮ ਦੇ ਪ੍ਰਚਾਰ-ਪ੍ਰਸਾਰ ਅਤੇ ਲੋਕਾਂ ਨੂੰ ਅਧਿਆਤਮਿਕ ਮਾਰਗ ਨਾਲ ਜੋੜਨ ਦੇ ਉਦੇਸ਼ ਨਾਲ ਕਰਵਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਸ਼ਿਵ ਮਹਾਪੁਰਾਣ ਕਥਾ 23 ਅਪ੍ਰੈਲ ਤੋਂ ਸ਼ੁਰੂ ਹੋ ਕੇ 3 ਮਈ ਤੱਕ ਜਾਰੀ ਰਹੇਗੀ | ਜਿਸ ਦੌਰਾਨ ਹਰ ਰੋਜ਼ ਦੁਪਹਿਰ 2 ਵਜੇ ਤੋਂ ਸ਼ਾਮ 5 ਵਜੇ ਤੱਕ ਪ੍ਰਸਿੱਧ ਕਥਾਵਾਚਕ ਆਚਾਰੀਆ ਨੀਲਕੰਠ ਕੌਸ਼ਲ ਵਲੋਂ ਸ਼ਿਵ ਮਹਾਪੁਰਾਣ ਦੀ ਪਾਵਨ ਕਥਾ ਸੁਣਾਈ ਜਾਵੇਗੀ | ਉਨ੍ਹਾਂ ਦੱਸਿਆ ਕਿ ਸਮਾਗਮ ਦੇ ਅੰਤਿਮ ਦਿਨ ਕਥਾ ਦੇ ਭੋਗ ਮੌਕੇ ਹਵਨ ਯੱਗ ਕਰਵਾਇਆ ਜਾਵੇਗਾ |