19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਹਲਕੇ ਦੇ ਵੱਖ-ਵੱਖ ਪਿੰਡਾਂ ਨੂੰ ਗ੍ਰਾਂਟਾਂ ਦੇ ਦਿੱਤੇ ਗੱਫੇ <br/>

Ad Position 21
No active advertisement
ਅਜੀਤ ਡੈਸਕ 21-04-2026
ਨੰਗਲ, 20 ਅਪ੍ਰੈਲ (ਪ੍ਰੀਤਮ ਸਿੰਘ ਬਰਾਰੀ)-ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਨੇ ਕਿਹਾ ਕਿ ਮੇਰਾ ਸਾਰਾ ਜੀਵਨ ਸਰਕਾਰੀ ਸਕੂਲਾਂ ਵਿਚ ਸੁਧਾਰ ਲਿਆਉਣ ਲਈ ਸਮਰਪਿਤ ਹੈ | ਸਰਕਾਰੀ ਸਕੂਲਾਂ ਵਿਚ ਵੱਡੇ ਪੱਧਰ 'ਤੇ ਸੁਧਾਰ ਕੀਤੇ ਗਏ ਹਨ ਅਤੇ ਅੱਜ ਸਰਕਾਰੀ ਸਕੂਲਾਂ ਵਿਚ ਦਾਖਲੇ ਲਈ ਸਿਫਾਰਿਸ਼ਾਂ ਆ ਰਹੀਆਂ ਹਨ ਅਤੇ ਇਨ੍ਹਾਂ ਸਕੂਲਾਂ ਦੇ ਵਿਦਿਆਰਥੀ ਜੇ.ਈ.ਈ ਅਤੇ ਨੀਟ ਵਰਗੀਆਂ ਮੁਕਾਬਲੇਬਾਜੀ ਦੀਆਂ ਪ੍ਰੀਖਿਆਵਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ | ਬੈਂਸ ਨੇ ਕਿਹਾ ਕਿ ਬਾਬਾ ਸਾਹਿਬ ਦੀ ਸੋਚ ਨੂੰ ਅਪਣਾਉਂਦੇ ਹੋਏ ਸਿੱਖਿਆ ਰਾਹੀਂ ਸਮਾਜ 'ਚ ਬਰਾਬਰੀ ਲਿਆਉਣ ਲਈ ਆਯੋਜਿਤ ਕੀਤਾ ਗਿਆ ਹੈ | ਸਮਾਗਮ ਦੌਰਾਨ ਉੱਚ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ | ਹਲਕੇ ਦੇ ਪਿੰਡਾਂ ਅਤੇ ਸੰਸਥਾਵਾਂ ਲਈ ਲੱਖਾਂ ਰੁਪਏ ਦੀਆਂ ਗ੍ਰਾਂਟਾਂ ਵੰਡੀਆਂ ਗਈਆਂ ਜਿਨ੍ਹਾਂ 'ਚ ਚੰਡੇਸਰ ਲਈ 5 ਲੱਖ, ਬੀਕਾਪੁਰ ਲੋਅਰ ਲਈ 10 ਲੱਖ, ਬਾਸੋਵਾਲ ਐਸ. ਸੀ. ਧਰਮਸ਼ਾਲਾ ਲਈ 10 ਲੱਖ, ਲੋਧੀਪੁਰ ਬਾਸ ਬਰੋਟੂ 5 ਲੱਖ, ਕੁਟੀਆ ਬਾਬਾ ਜਮਨਾ ਦਾਸ ਅਜੌਲੀ ਬ੍ਰਹਮਪੁਰ ਲਈ 5 ਲੱਖ, ਡਾਢੀ ਲਈ 5 ਲੱਖ, ਮੀਆਪੁਰ ਹੰਡੂਰ ਲਈ 5 ਲੱਖ, ਅਵਾਨਕੋਟ ਲੋਅਰ ਲਈ 5 ਲੱਖ ਅਤੇ ਡਾ. ਭੀਮ ਰਾਓ ਅੰਬੇਡਕਰ ਸੇਵਾ ਸੁਸਾਇਟੀ ਸ੍ਰੀ ਅਨੰਦਪੁਰ ਸਾਹਿਬ ਲਈ 1 ਲੱਖ, ਡਾ. ਭੀਮ ਰਾਓ ਅੰਬੇਡਕਰ ਦੀ ਗ੍ਰਾਂਟ ਜਾਰੀ ਕੀਤੀ ਗਈ | ਇਸ ਮੌਕੇ ਡਾ: ਸੰਜੀਵ ਗੌਤਮ, ਜ਼ਿਲ੍ਹਾ ਪ੍ਰਧਾਨ ਕਮਿੱਕਰ ਸਿੰਘ ਡਾਢੀ ਸੰਗਠਨ ਹਲਕਾ ਕੁਆਡੀਨੇਟਰ, ਦਲੀਪ ਹੰਸ ਮੈਂਬਰ ਦਲਿਤ ਬੋਰਡ ਪੰਜਾਬ, ਡਾ: ਜੇ. ਐਸ. ਕਹਿਲ, ਦੀਪਕ ਸੋਨੀ ਹਲਕਾ ਕੁਆਡੀਨੇਟਰ ਸਰਦਾਰ ਹਰਜੋਤ ਸਿੰਘ ਬੈਂਸ, ਕਾਲਾ ਬਾਬਾ ਜਮੁਨਾ ਦਾਸ ਕੁਟਿਆ, ਬਲਦੇਵ ਰਿਟਾਇਰ ਪਿ੍ੰਸੀਪਲ ਨੇ ਬਾਬਾ ਸਾਹਿਬ ਸਬੰਧੀ ਆਪਣੇ ਵਿਚਾਰ ਰੱਖੇ | ਇਸ ਮੌਕੇ ਸਚਿਨ ਪਾਠਕ ਐਸ.ਡੀ.ਐਮ ਨੰਗਲ, ਜਸ਼ਨਦੀਪ ਸਿੰਘ ਡੀ.ਐਸ.ਪੀ ਅਨੰਦਪੁਰ ਸਾਹਿਬ, ਸੁਮਿਤ ਸਿੰਘ ਢਿੱਲੋਂ ਤਹਿਸੀਲਦਾਰ, ਐੱਸਸੀ ਵਿੰਗ ਰਾਕੇਸ਼ ਕੁਮਾਰ ਜਾਂਦਲਾਂ, ਜ਼ਿਲਾ ਪ੍ਰੀਸ਼ਦ ਮੈਂਬਰ ਜਸਪਾਲ ਸਿੰਘ ਢਾਹੇ, ਮਮਤਾ ਰਾਣੀ ਬਲਾਕ ਸੰਮਤ ਚੇਅਰਮੈਨ, ਬਲਾਕ ਪ੍ਰਧਾਨ ਐੱਸਸੀ ਵਿੰਗ ਰਣਜੀਤ ਸਿੰਘ ਬੱਗਾ, ਯੋਗਰਾਜ ਕੋਟਲਾ, ਅਮਨਦੀਪ ਧਨੇੜਾ, ਜਸਵਿੰਦਰ ਸਿੰਘ , ਬੰਵਲਾਂ ਬੰਦਲੈਹੜੀ ,ਗਿਆਨ ਸਰਪੰਚ ਪੱਟੀ, ਜਸਵਿੰਦਰ ਸਿੰਘ, ਹੁਸ਼ਿਆਰ ਸਿੰਘ ਸਰਪੰਚ, ਸਰਪੰਚ ਸੁਮਿਤ ਜਿੰਦਵੜੀ, ਪੰਮੂ ਢਿੱਲੋਂ ਸਰਪੰਚ, ਸੁਮਿਤ ਤਲਵਾੜਾ, ਮਨਜੋਤ ਸਿੰਘ ਰਾਣਾ, ਸੁਨੀਲ ਸੈਣੀ ਮੌਜੋਵਾਲ, ਮਸਤ ਸਿੰਘ ਬ੍ਰਹਮਪੁਰ, ਸਰਪੰਚ ਦਲੇਰ ਸਿੰਘ ਮਹਿੰਦਲੀ, ਗੁਰਪ੍ਰੀਤ ਸਿੰਘ ਅਰੋੜਾ, ਧਰਮ ਸਿੰਘ ਰਾਣਾ, ਤਰਲੋਚਨ ਸਿੰਘ ਲੋਚੀ, ਅਸ਼ੋਕ ਕੁਮਾਰ ਨੰਬਰਦਾਰ, ਸਾਹਿਲ ਆਨੰਦ, ਗੁਪਾਲ ਸ਼ਰਮਾ ਸਰਪੰਚ, ਸੇਠੀ ਰਾਮ ਸਰਪੰਚ, ਗੁਰਵਿੰਦਰ ਸੇਖੋ ਸਰਪੰਚ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ 12ਵੀਂ ਪੰਜਾਬ ਰਾਜ ਗਤਕਾ ਚੈਂਪੀਅਨਸ਼ਿਪ ਰੂਪਨਗਰ ਜ਼ਿਲ੍ਹੇ ਨੇ ਜਿੱਤੀ <br/> ਅਗਲੀ ਖ਼ਬਰ ਪਿੰਘਬੜੀ 'ਚ ਆਧੁਨਿਕ 1 ਕਰੋੜ 56 ਲੱਖ ਨਾਲ ਆਰ.ਸੀ.ਸੀ. ਪੁਲ ਦੀ ਉਸਾਰੀ ਸ਼ੁਰੂ- ਹਰਜੋਤ ਬੈਂਸ <br/>
Ad Position 24