10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਕਕੌਟ ਵਿਖੇ ਸਿਹਤ ਜਾਂਚ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 22-04-2026
ਪੁਰਖਾਲੀ, 21 ਅਪ੍ਰੈਲ (ਅੰਮਿ੍ਤਪਾਲ ਸਿੰਘ ਬੰਟੀ)-ਆਂਗਣਵਾੜੀ ਕੇਂਦਰ ਕਕੌਟ ਵਿਖੇ ਮਮਤਾ ਦਿਵਸ ਮਨਾਇਆ ਗਿਆ, ਜਿਸ ਵਿਚ 0 ਤੋਂ ਪੰਜ ਸਾਲ ਦੇ ਬੱਚਿਆਂ ਨੂੰ ਟੀਕੇ ਲਗਾਏ ਗਏ ਗਰਭਵਤੀ ਔਰਤਾਂ ਨੂੰ ਵੀ ਟੀਕੇ ਲਗਾਏ ਗਏ ਅਤੇ ਗਰਭਵਤੀ ਔਰਤਾਂ ਨੂੰ ਸੰਤੁਲਿਤ ਭੋਜਨ ਖਾਣ ਲਈ ਦੱਸਿਆ ਗਿਆ | ਸੁਰੱਖਿਅਤ ਜਣੇਪੇ ਲਈ ਸਰਕਾਰੀ ਹਸਪਤਾਲ ਵਿਚ ਜਣੇਪਾ ਕਰਵਾਉਣ ਲਈ ਕਿਹਾ ਗਿਆ, ਬੀ. ਪੀ., ਸ਼ੁਗਰ ਬਾਰੇ ਵੀ ਜਾਣਕਾਰੀ ਦਿੱਤੀ ਗਈ ਅਤੇ ਡੇਂਗੂ ਤੋਂ ਬਚਾਅ ਲਈ ਵੀ ਦੱਸਿਆ ਗਿਆ ਅਤੇ ਪੀ. ਐਚ. ਸੀ. ਪੁਰਖਾਲੀ ਵਿਚ ਸਾਰੇ ਜਿਵੇਂ ਕਿ ਸੀ.ਬੀ.ਸੀ, ਲਿਪਤ ਪ੍ਰੋਫਾਈਲ, ਆਇਰਨ, ਪ੍ਰੋਟੀਨ, ਏ.ਐਨ.ਸੀ. ਦੇ ਸਾਰੇ ਟੈੱਸਟ, ਥਾਈਰੈੱਡ, ਕੈਲਸ਼ੀਅਮ ਆਦਿ ਦੇ ਸਾਰੇ ਟੈੱਸਟਾਂ ਲਈ ਪੀ. ਐਚ. ਸੀ. ਵਿਚ ਕਰਵਾਉਣ ਲਈ ਕਿਹਾ | ਇਸ ਮੌਕੇ ਐਸ.ਆਈ. ਜਗਦੀਸ ਸਿੰਘ, ਹੈਲਥ ਸੁਪਰਵਾਈਜ਼ਰ ਪਰੋਮੀਲਾ ਦੇਵੀ, ਸੀ. ਐਚ. ਓ. ਰਾਜਪਾਲ ਕੌਰ, ਹੈਲਥ ਵਰਕਰ ਵਿਸ਼ਾਲ ਮੋਹਨ ਸ਼ਰਮਾ, ਏ. ਐਨ. ਐਮ. ਹਰਜੀਤ ਕੌਰ, ਆਸ਼ਾ ਵਰਕਰ ਸਰਬਜੀਤ ਕੌਰ, ਆਂਗਣਵਾੜੀ ਵਰਕਰ ਨਿਸ਼ਾ ਰਾਣੀ ਤੇ ਪਿੰਡਾਂ ਦੀਆਂ ਔਰਤਾਂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਫਸਟ ਏਡ ਦੀ ਟ੍ਰੇਨਿੰਗ ਸੰਬੰਧੀ ਕੈਂਪ ਸਮਾਪਤ ਅਗਲੀ ਖ਼ਬਰ ਭਾਜਪਾ ਆਗੂ ਗਿੱਲ ਵਲੋਂ ਕੁਰਾਲੀ ਦੀ ਗਊਸ਼ਾਲਾ ਨੂੰ 51 ਹਜ਼ਾਰ ਰੁ. ਦੀ ਰਾਸ਼ੀ ਭੇਟ
Ad Position 24