10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਮੁਹਾਲੀ ਵਿਖੇ ਬੇਸਿਕ ਕੰਪਿਊਟਰ ਕੋਰਸ ਅਤੇ ਪੰਜਾਬੀ ਸਟੈਨੋ ਲਈ ਦਾਖ਼ਲੇ ਸ਼ੁਰੂ <br/>

Ad Position 21
No active advertisement
ਅਜੀਤ ਡੈਸਕ 22-04-2026
ਐੱਸ. ਏ. ਐੱਸ. ਨਗਰ, 21 ਅਪ੍ਰੈਲ (ਪ੍ਰੋ. ਅਵਤਾਰ ਸਿੰਘ)-ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਅਧੀਨ ਨਾ ਮਾਤਰ ਫ਼ੀਸ ਨਾਲ ਚੱਲ ਰਹੀ ਵਿੱਦਿਅਕ ਸੰਸਥਾ ਸੈਨਿਕ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਮੁਹਾਲੀ ਵਿਖੇ ਬੇਸਿਕ ਕੰਪਿਊਟਰ ਕੋਰਸ (3 ਮਹੀਨੇ ) ਅਤੇ ਪੰਜਾਬੀ ਸਟੈਨੋ (1 ਸਾਲ) ਲਈ ਦਾਖਲੇ ਸ਼ੁਰੂ ਹੋ ਗਏ ਹਨ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਡਾਇਰੈਕਟਰ ਦਵਿੰਦਰ ਸਿੰਘ ਢਿੱਲੋਂ (ਸੇਵਾ-ਮੁਕਤ ਗਰੁੱਪ ਕੈਪਟਨ) ਨੇ ਦੱਸਿਆ ਕਿ ਬੇਸਿਕ ਕੰਪਿਊਟਰ ਕੋਰਸ ਲਈ ਦਸਵੀਂ ਜਮਾਤ ਪਾਸ ਹੋਣੀ ਚਾਹੀਦੀ ਹੈ, ਜਦਕਿ ਪੰਜਾਬੀ ਸਟੈਨੋ ਲਈ ਗ੍ਰੈਜੂਏਸ਼ਨ ਪਾਸ ਹੋਣੀ ਜ਼ਰੂਰੀ ਹੈ | ਉਨ੍ਹਾਂ ਦੱਸਿਆ ਕਿ ਇਸ ਕੋਰਸ 'ਚ 75 ਫ਼ੀਸਦੀ ਫ਼ੌਜੀ ਖ਼ੁਦ ਤੇ ਉਨ੍ਹਾਂ ਦੇ ਆਸ਼ਰਿਤ ਅਤੇ 25 ਫ਼ੀਸਦੀ ਬਾਕੀ ਸ਼੍ਰੇਣੀਆਂ (ਐਸ. ਸੀ./ਬੀ. ਸੀ./ ਐਸ. ਟੀ.) ਤੇ ਗ਼ਰੀਬ ਪਰਿਵਾਰਾਂ ਦੇ ਬੱਚੇ ਦਾਖ਼ਲੇ ਲੈ ਸਕਦੇ ਹਨ | ਇਸੇ ਦੌਰਾਨ ਸੰਸਥਾ ਦੀ ਪਿ੍ੰ. ਡਾ. ਕਵਿਤਾ ਠਾਕੁਰ ਨੇ ਦੱਸਿਆ ਕਿ ਇਸ ਕੰਪਿਊਟਰ ਦੇ ਬੇਸਿਕ ਕੋਰਸ ਦੌਰਾਨ ਬੱਚਿਆਂ ਨੂੰ ਐਮ. ਐਸ. ਵਰਡ, ਐਮ. ਐਸ. ਐਕਸਲ, ਐਮ. ਐਸ. ਪਾਵਰ ਪੁਆਇੰਟ, ਪ੍ਰੋਗਰਾਮਿੰਗ ਇਨ ਜਾਵਾ, ਪ੍ਰੋਗਰਾਮਿੰਗ ਇਨ ਸੀ. ਪਲੱਸ-ਪਲੱਸ, ਐਚ. ਟੀ. ਐਮ. ਐਲ, ਪਿ੍ੰਟਿੰਗ, ਸਕੈਨਿੰਗ, ਈ-ਮੇਲ, ਅਤੇ ਪੰਜਾਬੀ ਤੇ ਇੰਗਲਿਸ਼ ਟਾਈਪਿੰਗ ਵੀ ਸਿਖਾਈ ਜਾਂਦੀ ਹੈ | ਉਨ੍ਹਾਂ ਦੱਸਿਆ ਕਿ ਕੋਰਸ ਖ਼ਤਮ ਹੋਣ 'ਤੇ ਸਿਖਿਆਰਥੀਆਂ ਨੂੰ ਆਈ. ਐਸ. ਓ. ਪ੍ਰਮਾਣਿਤ ਸਰਟੀਫ਼ਿਕੇਟ ਦਿੱਤਾ ਜਾਂਦਾ ਹੈ ਤਾਂ ਜੋ ਉਹ ਕਿਸੇ ਵੀ ਸਰਕਾਰੀ ਨੌਕਰੀ ਲਈ ਸਭ ਤੋਂ ਜ਼ਰੂਰੀ ਸ਼ਰਤ ਭਾਵ ਕੰਪਿਊਟਰ ਦੀ 120 ਘੰਟਿਆਂ ਦੀ ਪੜ੍ਹਾਈ ਨੂੰ ਪੂਰਾ ਕਰਕੇ ਆਪਣੇ ਪੈਰਾਂ 'ਤੇ ਖੜੇ੍ਹ ਹੋ ਸਕਣ |

Ad Position 22
No active advertisement
ਪਿਛਲੀ ਖ਼ਬਰ ਦਾਨਵੀਰ ਫਾਊਾਡੇਸ਼ਨ ਨੇ ਲੋੜਵੰਦ ਪਰਿਵਾਰ ਦੀ ਲੜਕੀ ਦਾ ਵਿਆਹ ਕਰਵਾਇਆ <br/> ਅਗਲੀ ਖ਼ਬਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਫਸਟ ਏਡ ਦੀ ਟ੍ਰੇਨਿੰਗ ਸੰਬੰਧੀ ਕੈਂਪ ਸਮਾਪਤ
Ad Position 24