ਖਰੜ, 21 ਅਪ੍ਰੈਲ (ਗੁਰਮੁੱਖ ਸਿੰਘ ਮਾਨ)-ਦਾਨਵੀਰ ਫਾਊਾਡੇਸ਼ਨ ਖਰੜ ਵਲੋਂ ਸਮਾਜ ਸੇਵਾ ਦੀ ਲੜੀ ਨੂੰ ਅੱਗੇ ਤੋਰਦਿਆਂ ਇਕ ਲੋੜਵੰਦ ਪਰਿਵਾਰ ਦੀ ਧੀ ਦਾ ਵਿਆਹ ਕਰਵਾਇਆ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਪ੍ਰਧਾਨ ਤਰਨਦੀਪ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਵਲੋਂ ਨਾ ਸਿਰਫ਼ ਇਕ ਪਰਿਵਾਰ ਦੀ ਜ਼ਿੰਮੇਵਾਰੀ ਨੂੰ ਨਿਭਾਇਆ ਗਿਆ ਹੈ, ਸਗੋਂ ਸਮਾਜ 'ਚ ਸੇਵਾ ਅਤੇ ਸਹਿਯੋਗ ਦੀ ਭਾਵਨਾ ਨੂੰ ਵੀ ਮਜ਼ਬੂਤ ਕੀਤਾ ਗਿਆ ਹੈ | ਇਸ ਮੌਕੇ ਜ਼ਿਲ੍ਹਾ ਕਾਂਗਰਸ ਕਮੇਟੀ ਮੁਹਾਲੀ ਦੇ ਪ੍ਰਧਾਨ ਕਮਲ ਕਿਸ਼ੋਰ ਸ਼ਰਮਾ ਅਤੇ ਅਕਾਲੀ ਦਲ ਦੇ ਹਲਕਾ ਇੰਚਾਰਜ ਰਵਿੰਦਰ ਸਿੰਘ ਖੇੜਾ ਨੇ ਉਚੇਚੇ ਤੌਰ 'ਤੇ ਹਾਜ਼ਰੀ ਭਰਦਿਆਂ ਨਵ-ਵਿਆਹੀ ਜੋੜੀ ਨੂੰ ਅਸ਼ੀਰਵਾਦ ਦਿੱਤਾ ਅਤੇ ਫਾਊਾਡੇਸ਼ਨ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ | ਇਸ ਮੌਕੇ ਹਾਜ਼ਰ ਹੋਰਨਾਂ ਸ਼ਖ਼ਸੀਅਤਾਂ 'ਚ ਅਨਮੋਲ ਸ਼ਰਮਾ, ਜੈਵਿਨ ਗੁਪਤਾ, ਪਿ੍ੰ. ਜਤਿੰਦਰ ਗੁਪਤਾ, ਅੰਕਿਤ ਗੋਇਲ, ਅਕਾਸ਼ ਮਿੱਤਲ, ਸੰਯਮ ਜੈਨ, ਸ਼ਸ਼ੀ ਅਗਰਵਾਲ, ਤਰਸੇਮ ਸ਼ਰਮਾ, ਵਿਨੈ ਸ਼ਰਮਾ, ਆਰੀਅਨ ਸ਼ਰਮਾ, ਪ੍ਰਦੀਪ ਬਖਸ਼ੀ, ਪੁਨੀਤ ਸ਼ਰਮਾ, ਰਜਤ ਸਚਦੇਵਾ, ਵਰਦਾਨ ਸਿੰਗਲਾ, ਆਕਾਸ਼ ਜੌਲੀ, ਡਾ. ਸੁਰਿੰਦਰ ਰਾਣਾ, ਪ੍ਰਦੀਪ ਬੰਟੀ, ਪ੍ਰਦੀਪ ਵੈਦ ਬਿੱਟੂ, ਕੁਨਾਲ ਰਿਖੀ, ਜਸਪਾਲ ਬੈਦਵਾਣ, ਕਾਲਾ ਸਿੰਘ ਸੈਣੀ, ਮਨਜੀਤ ਬੈਦਵਾਣ, ਜਤਿੰਦਰ ਬਲਗਣ, ਸੋਨੂੰ ਸ਼ਿਮਲਾ ਟੇਲਰ, ਸ਼ੁਭਮ ਗਰਗ, ਰਣਜੀਤ ਸਿੰਘ ਹੈਪੀ ਤੇ ਪ੍ਰਭਜੋਤ ਸਿੰਘ ਆਦਿ ਸ਼ਾਮਿਲ ਸਨ |