10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਐਸ. ਡੀ. ਐਮ. ਦਫ਼ਤਰ ਨੇੜੇ ਟੁੱਟਿਆ ਮੇਨਹੋਲ ਦਾ ਢੱਕਣ ਬਣ ਰਿਹੈ ਹਾਦਸਿਆਂ ਦਾ ਕਾਰਨ <br/>

Ad Position 21
No active advertisement
ਅਜੀਤ ਡੈਸਕ 22-04-2026
ਡੇਰਾਬੱਸੀ, 21 ਅਪ੍ਰੈਲ (ਗੁਰਮੀਤ ਸਿੰਘ)-ਸਥਾਨਕ ਐਸ. ਡੀ. ਐਮ. ਦਫ਼ਤਰ ਨੇੜੇ ਪੈਂਦੇ ਪਾਰਕ ਕੋਲ ਟੁੱਟਿਆ ਮੇਨਹੋਲ ਦਾ ਢੱਕਣ ਹਾਦਸਿਆਂ ਦਾ ਕਾਰਨ ਬਣ ਰਿਹਾ ਹੈ | ਲੋਕਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਨੂੰ ਵਾਰ-ਵਾਰ ਸ਼ਿਕਾਇਤ ਕਰਨ ਦੇ ਬਾਵਜੂਦ ਵੀ ਕੋਈ ਸੁਣਵਾਈ ਨਹੀਂ ਕਰ ਰਿਹਾ ਅਤੇ ਕੁੰਭਕਰਨੀ ਨੀਂਦ ਸੁੱਤੇ ਅਧਿਕਾਰੀ ਕਿਸੇ ਵੱਡੇ ਹਾਦਸੇ ਦੀ ਇੰਤਜਾਰ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਸੈਕਟਰ-17 ਵਿਖੇ ਸਰਕਾਰੀ ਪਾਰਕ ਕੋਲ ਗਲੀ ਦੇ ਐਨ ਵਿਚਕਾਰ ਮੇਨਹੋਲ ਦਾ ਢੱਕਣ ਕਈ ਦਿਨਾਂ ਤੋਂ ਟੁੱਟਿਆ ਪਿਆ ਹੈ | ਇਥੇ ਰੋਜ਼ਾਨਾ ਕੋਈ ਨਾ ਕੋਈ ਵਾਹਨ ਡਿੱਗ ਕੇ ਨੁਕਸਾਨਿਆ ਜਾ ਰਿਹਾ ਹੈ ਅਤੇ ਦੋ-ਪਹੀਆ ਵਾਹਨ ਚਾਲਕ ਹਾਦਸੇ ਦਾ ਸ਼ਿਕਾਰ ਹੋ ਰਹੇ ਹਨ | ਨੇੜੇ ਹੀ ਸਕੂਲ ਪੈਂਦਾ ਹੈ, ਜਿਸ ਦੇ ਸੈਂਕੜੇ ਬੱਚੇ ਰੋਜ਼ਾਨਾ ਇਥੋਂ ਹੀ ਨਿਕਲ ਕੇ ਜਾਂਦੇ ਹਨ, ਜਿਨ੍ਹਾਂ ਦੇ ਹਰ ਸਮੇਂ ਮੇਨਹੋਲ 'ਚ ਡਿੱਗ ਕੇ ਜ਼ਖ਼ਮੀ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ | ਲੋਕਾਂ ਨੇ ਕਿਹਾ ਕਿ 4 ਗਲੀਆਂ ਇਥੇ ਜੁੜਦੀ ਹਨ, ਜਿਸ ਕਰਕੇ ਹਾਦਸੇ ਦਾ ਡਰ ਹੋਰ ਵਧ ਜਾਂਦਾ ਹੈ | ਮੋੜ ਮੁੜਦੇ ਹੋਏ ਅਕਸਰ ਵਾਹਨ ਇੱਥੇ ਫ਼ਸ ਜਾਂਦੇ ਹਨ | ਲੋਕਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਟੁੱਟੇ ਢੱਕਣ ਦੀ ਜਲਦ ਤੋਂ ਜਲਦ ਮੁਰੰਮਤ ਕਰਵਾਉਣ ਦੀ ਮੰਗ ਕੀਤੀ ਹੈ |

Ad Position 22
No active advertisement
ਪਿਛਲੀ ਖ਼ਬਰ ਅੰਬੇਡਕਰ ਜੈਅੰਤੀ ਨੂੰ ਸਮਰਪਿਤ ਬੱਚਿਆਂ ਦੇ ਮੁਕਾਬਲੇ ਕਰਵਾਏ <br/> ਅਗਲੀ ਖ਼ਬਰ ਫਿਓ ਹੋਮਜ਼ ਨਾਭਾ ਸਾਹਿਬ ਦੇ ਵਸਨੀਕਾਂ ਨੇ ਸੜਕ ਬਣਾਉਣ ਲਈ ਵਿਧਾਇਕ ਦਾ ਕੀਤਾ ਧੰਨਵਾਦ <br/>
Ad Position 24