24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਨੂਰਪੁਰ ਬੇਦੀ ਵਿਖੇ ਸੀ. ਆਈ. ਟੀ .ਯੂ ਦੀ ਹੋਈ ਅਹਿਮ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 23-04-2026
ਨੂਰਪੁਰ ਬੇਦੀ, 22 ਅਪ੍ਰੈਲ (ਵਿੰਦਰਪਾਲ ਝਾਂਡੀਆਂ)- ਸੀ.ਆਈ.ਟੀ.ਯੂ ਪੰਜਾਬ ਦੇ ਫ਼ੈਸਲੇ ਮੁਤਾਬਿਕ ਸੀਟੂ ਬਲਾਕ ਨੂਰਪੁਰ ਬੇਦੀ ਦੀ ਮੀਟਿੰਗ ਸਾਥੀ ਬਲਜਿੰਦਰ ਸਿੰਘ ਪੰਡਿਤ ਦੀ ਪ੍ਰਧਾਨਗੀ ਹੇਠ ਕੀਤੀ ਗਈ. | ਮੀਟਿੰਗ 'ਚ ਅਮਰੀਕਾ ਤੇ ਇਜਰਾਇਲ ਦੇ ਗੱਠਜੋੜ ਵਲੋਂ ਈਰਾਨ ਖ਼ਿਲਾਫ਼ ਕੀਤੇ ਹਮਲੇ ਦੀ ਸਖ਼ਤ ਸ਼ਬਦਾਂ 'ਚ ਜ਼ੋਰਦਾਰ ਨਿਖੇਧੀ ਕੀਤੀ ਗਈ ਅਤੇ ਪੁਰਜ਼ੋਰ ਮੰਗ ਕੀਤੀ ਕਿ ਅਮਰੀਕਾ ਤੇਲ ਦੇ ਭੰਡਾਰਾਂ 'ਤੇ ਹਮਲੇ ਕਰਨੇ ਬੰਦ ਕਰੇ ਅਤੇ ਲੜਾਈ ਦੌਰਾਨ ਈਰਾਨ ਦੇ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾਵੇ | ਕੇਂਦਰ ਦੀ ਮੋਦੀ ਸਰਕਾਰ ਅਮਰੀਕਾ ਜੰਗਬਾਜ਼ਾਂ ਦੀ ਨਿਖੇਧੀ ਕਰੇ ਅਤੇ ਈਰਾਨ ਦੇ ਲੀਡਰਾਂ ਅਤੇ ਲੋਕਾਂ ਦੀ ਮੌਤ 'ਤੇ ਹਮਦਰਦੀ ਜ਼ਹਿਰ ਕਰਦਿਆਂ ਸ਼ਾਂਤੀ ਲਈ ਕੰਮ ਕਰੇ | ਸੀਟੂ ਪੰਜਾਬ ਦੇ ਜਰਨਲ ਸਕੱਤਰ ਮਹਾਂ ਸਿੰਘ ਰੌੜੀ ਨੇ 15 ਅਪ੍ਰੈਲ ਦੀ ਸੀਟੂ ਮੀਟਿੰਗ ਦੇ ਫ਼ੈਸਲਿਆਂ ਦੀ ਰਿਪੋਰਟ ਕਰਦਿਆਂ ਦਿੱਲੀ, ਨੋਇਡਾ, ਗੁੜਗਾਉਂ ਦੇ ਮੁਲਾਜ਼ਮ ਮਜ਼ਦੂਰ ਠੇਕੇ ਦੇ ਵਰਕਰਾਂ ਦੇ ਘੋਲ ਦੀ ਹਮਾਇਤ ਕਰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਅਤੇ ਯ.ੂਪੀ. ਦੀ ਯੋਗੀ ਸਰਕਾਰ ਜ਼ਿੰਮੇਵਾਰ ਹੈ | ਕਿਉਂ ਕਿ 13 ਸਾਲ 'ਤੇ ਮੁਲਾਜ਼ਮਾਂ ਦੀ ਘੱਟੋ ਘੱਟ ਉਜਰਤ ਵਿਚ ਕੋਈ ਵਾਧਾ ਨਹੀਂ ਕੀਤਾ, ਠੇਕੇ ਦੇ ਮੁਲਾਜ਼ਮ ਦਿਹਾੜੀਦਾਰਾਂ ਨੂੰ ਪੱਕਾ ਨਹੀਂ ਕੀਤਾ, ਜਾਇਜ਼ ਮੰਗਾਂ ਲਈ ਸੰਘਰਸ਼ ਕਰਦੇ ਮੁਲਾਜ਼ਮ ਮਜ਼ਦੂਰਾਂ 'ਤੇ ਜਬਰ ਕਰਨਾ ਅਤੇ ਗਿ੍ਫ਼ਤਾਰ ਕਰਕੇ ਨਾਜਾਇਜ਼ ਕੇਸ ਬਣਾਉਣਾ ਬਹੁਤ ਹੀ ਨਿੰਦਣਯੋਗ ਵਤੀਰਾ ਹੈ | ਉਨ੍ਹਾਂ ਮੰਗ ਕੀਤੀ ਕਿ ਗਿ੍ਫ਼ਤਾਰ ਕੀਤੇ ਮਜ਼ਦੂਰਾਂ ਮੁਲਾਜ਼ਮਾਂ ਨੂੰ ਰਿਹਾਅ ਕਰੇ | ਮਹਾਂ ਸਿੰਘ ਰੋੜੀ ਨੇ ਪੰਜਾਬ ਸਰਕਾਰ ਬਾਰੇ ਬੋਲਦਿਆਂ ਕਿਹਾ ਕਿ 13 ਸਾਲ ਤੋਂ ਘੱਟੋ ਘੱਟ ਉਜ਼ਰਤਾਂ ਵਿਚ ਵਾਧਾ ਨਹੀਂ ਕੀਤਾ ਗਿਆ, ਚਾਰ ਲੇਬਰ ਕੋਡ ਬਣਾ ਕੇ ਕਾਰਪੋਰੇਟ ਕੇਂਦਰ ਤੇ ਪੰਜਾਬ ਸਰਕਾਰ ਲੁੱਟਦੇ ਰਾਹ ਖ਼ੋਲ੍ਹ ਦਿੱਤਾ ਹੈ | ਫ਼ੈਸਲੇ ਮੁਤਾਬਿਕ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਲੋਕਾਂ ਨੂੰ ਲਾਮਬੰਦ ਕਰਨ ਲਈ 20 ਤੋਂ 27 ਅਪ੍ਰੈਲ ਤੱਕ ਮੰਗ ਹਫ਼ਤਾ ਮਨਾਇਆ ਜਾਵੇ | ਨਿਰਮਾਣ ਮਜ਼ਦੂਰਾਂ ਦੇ ਆਗੂ ਸਾਥੀ ਪ੍ਰੇਮ ਚੰਦ ਜੱਟਪੁਰ ਨੇ ਕਿਹਾ ਕਿ ਇਕ ਮਈ ਨੂੰ ਮਜ਼ਦੂਰ ਦਿਵਸ 'ਤੇ ਪ੍ਰਣ ਕੀਤਾ ਜਾਵੇ ਕਿ 12 ਘੰਟੇ ਦੀ ਦਿਹਾੜੀ ਕਿਸੇ ਵੀ ਹਾਲਾਤ ਵਿਚ ਨਾ ਹੋਣ ਦਿੱਤੀ ਜਾਵੇ | ਖੇਤ ਮਜ਼ਦੂਰਾਂ ਦੇ ਆਗੂ ਕਾਮਰੇਡ ਬਲਜਿੰਦਰ ਸਿੰਘ ਪੰਡਿਤ ਨੇ ਕਿਹਾ ਇੱਕ ਮਈ ਦੇ ਪਹਿਲੇ ਹਫ਼ਤੇ ਸਾਂਝੇ ਤੌਰ 'ਤੇ ਜ਼ਿਲ੍ਹਾ ਹੈੱਡ ਕੁਆਰਟਰਾਂ 'ਤੇ ਧਰਨੇ ਮਾਰੇ ਜਾਣ ਅਤੇ ਘੱਟੋ ਘੱਟ ਉਜ਼ਰਤਾਂ 26 ਹਜ਼ਾਰ ਰੁਪਏ ਲਾਗੂ ਕਰਨ ਤੇ ਕੱਚੇ ਮੁਲਾਜ਼ਮ ਪੱਕੇ ਕਰਨ 'ਤੇ ਸਕੀਮ ਵਰਕਰਾਂ ਨੂੰ ਵਰਕਰ ਮੰਨ ਕੇ ਘੱਟੋ ਘੱਟ ਉਜਰਤ ਲਾਗੂ ਕੀਤੀ ਜਾਵੇ |ਇਸ ਮੌਕੇ 'ਤੇ ਸਿੰਗਾਰਾ ਸਿੰਘ, ਜਗੀਰ ਸਿੰਘ ਰੌਲੀ, ਰੋਸ਼ਨ ਲਾਲ, ਜੈਮਲ ਸਿੰਘ, ਕੁਲਦੀਪ ਸਿੰਘ ਸੈਦਪੁਰ, ਪੂਜਾ ਦੇਵੀ, ਸੰਜੀਵ ਸਿੰਘ, ਕੁਲਦੀਪ ਕੌਰ, ਪੁਰਮਲਾ ਦੇਵੀ, ਪ੍ਰੀਤੀ, ਪ੍ਰੀਆ, ਗੀਤਾ ਰਾਮ ਕਰਤਾਰਪੁਰ, ਕਰਮ ਚੰਦ ਹਿਆਤਪੁਰ, ਬਿੱਕਰ ਸਿੰਘ ਮੋਠਾਪੁਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਚਰਨਜੀਤ ਸਿੰਘ ਕੋਟਲੀ ਸ਼ੂਗਰ ਮਿੱਲ ਵਰਕਰ ਯੂਨੀਅਨ ਦੇ ਪ੍ਰਧਾਨ ਬਣੇ <br/> ਅਗਲੀ ਖ਼ਬਰ ਮੁਹਾਲੀ ਵਿਖੇ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ 30 ਨੂੰ
Ad Position 24