23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

'ਚਾਰ ਸਾਲ ਭਗਵੰਤ ਮਾਨ ਦੇ ਨਾਲ' ਤਹਿਤ ਪੁਰਖਾਲੀ ਵਿਖੇ ਹੋਈ ਮੀਟਿੰਗ <br/>

Ad Position 21
No active advertisement
ਪੁਰਖਾਲੀ ਵਿਖੇ ਕੀਤੀ ਮੀਟਿੰਗ ਦੀ ਤਸਵੀਰ | ਤਸਵੀਰ: ਅੰਮਿ੍ਤਪਾਲ ਸਿੰਘ ਬੰਟੀ <br/> 23-04-2026
ਪੁਰਖਾਲੀ, 22 ਅਪ੍ਰੈਲ (ਅੰਮਿ੍ਤਪਾਲ ਸਿੰਘ ਬੰਟੀ)-'ਆਪ' ਸਰਕਾਰ ਦੇ ਚਾਰ ਸਾਲ ਪੂਰੇ ਹੋਣ 'ਤੇ 'ਆਪ' ਆਗੂਆਂ ਵਲੋਂ ਪੁਰਖਾਲੀ ਵਿਖੇ ਮੀਟਿੰਗ ਕੀਤੀ ਗਈ | ਇਸ ਮੌਕੇ ਪੰਜਾਬ ਦੇ ਐਸ.ਸੀ. ਵਿੰਗ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀ. ਪੀ. ਵਲੋਂ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਗਈ | ਇਸ ਮੌਕੇ 'ਚਾਰ ਸਾਲ ਭਗਵੰਤ ਮਾਨ ਦੇ ਨਾਲ' ਤਹਿਤ ਸਰਕਾਰ ਦੀ ਕਾਰਗੁਜ਼ਾਰੀ ਬਾਰੇ ਚਾਨਣਾ ਪਾਇਆ | ਇਸ ਮੌਕੇ ਬੋਲਦਿਆਂ ਗੁਰਪ੍ਰੀਤ ਸਿੰਘ ਜੀ. ਪੀ. ਨੇ ਕਿਹਾ ਕਿ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਚਾਰ ਸਾਲਾਂ ਵਿਚ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਵੱਲ ਵੱਡੇ ਕਦਮ ਚੁੱਕੇ ਹਨ | ਪੰਜਾਬ ਦੇ ਲੋਕਾਂ ਲਈ 10 ਲੱਖ ਰੁਪਏ ਤੱਕ ਦੀ ਸਿਹਤ ਗਾਰੰਟੀ, ਔਰਤਾਂ ਨੂੰ ਸਤਿਕਾਰ ਵਜੋਂ 1000 ਅਤੇ 1500 ਰੁਪਏ ਦੇਣ ਦੇ ਵਾਅਦੇ, ਸਕੂਲ ਆਫ਼ ਐਮੀਨੈਂਸ ਰਾਹੀਂ ਮਿਆਰੀ ਸਿੱਖਿਆ ਅਤੇ ਆਮ ਆਦਮੀ ਕਲੀਨਿਕਾਂ ਰਾਹੀਂ ਮੁਫ਼ਤ ਇਲਾਜ ਵਰਗੀਆਂ ਯੋਜਨਾਵਾਂ ਲਾਗੂ ਕੀਤੀਆਂ ਗਈਆਂ ਹਨ | ਸੂਬੇ ਦੇ ਲਗਭਗ 90 ਫ਼ੀਸਦੀ ਘਰੇਲੂ ਬਿਜਲੀ ਖਪਤਕਾਰਾਂ ਨੂੰ 600 ਯੂਨਿਟਾਂ ਤੱਕ ਸਬਸਿਡੀ ਦੇ ਨਾਲ ਜ਼ੀਰੋ ਬਿੱਲ ਮਿਲ ਰਹੇ ਹਨ | ਇਸ ਮੌਕੇ ਐਸ ਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਪਿੰਕੀ ਪੁਰਖਾਲੀ ਵਲੋਂ ਵੀ ਸਰਕਾਰ ਦੀਆਂ ਪ੍ਰਾਪਤੀਆਂ 'ਤੇ ਚਾਨਣਾ ਪਾਇਆ ਗਿਆ ਅਤੇ ਗੁਰਪ੍ਰੀਤ ਸਿੰਘ ਜੀ.ਪੀ. ਦਾ ਪੁਰਖਾਲੀ ਵਿਖੇ ਪਹੁੰਚਣ 'ਤੇ ਸਵਾਗਤ ਕੀਤਾ ਗਿਆ | ਇਸ ਮੌਕੇ ਨਿਰਮਲ ਸਿੰਘ ਸਰਪੰਚ ਪੁਰਖਾਲੀ,ਅਜੈਬ ਸਿੰਘ ਸਰਪੰਚ ਸਰਾੜੀ, ਮਨਪ੍ਰੀਤ ਸਿੰਘ ਸਰਪੰਚ ਭੱਦਲ, ਸੁਖਵਿੰਦਰ ਸਿੰਘ ਸਰਪੰਚ ਭੰਗਾਲਾ, ਸੁਰਜੀਤ ਸਿੰਘ ਸਾਬਕਾ ਸਰਪੰਚ, ਰਣਜੋਧ ਸਿੰਘ ਸਰਪੰਚ ਰਾਮਪੁਰ, ਦਿਲਬਾਗ ਸਿੰਘ ਸੰਤੋਖਗੜ,ਭਾਗ ਸਿੰਘ ਸਰਪੰਚ,ਹਰਿੰਦਰ ਸਿੰਘ ਖੇੜੀ, ਰਾਮ ਸਿੰਘ ਜੋਧ ਪੁਰ, ਸਵਿਤਰੀ ਦੇਵੀ ਪੁਰਖਾਲੀ, ਜੀਤ ਕੌਰ ਸਰਕਲ ਪ੍ਰਧਾਨ ਇਸਤਰੀ ਵਿੰਗ ਲਖਵੀਰ ਸਿੰਘ ਇੰਸਪੈਕਟਰ, ਕੇਸਰ ਸਿੰਘ ਆਡੀਟਰ, ਛੱਜਾ ਸਿੰਘ ਰਾਮਪਰ, ਸੱਜਣ ਸਿੰਘ ਸਰਪੰਚ ਹਰੀਪੁਰ, ਮਿੱਠੂ ਸਰਪੰਚ ਹਿਰਦਾਪੁਰ ਅਤੇ ਹੋਰ ਆਗੂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮੋਦੀ ਨੂੰ ਝਾਲਮੁੜੀ ਖਿਲਾ ਕੇ ਬੰਗਾ...... ਅਗਲੀ ਖ਼ਬਰ ਗੋਪਾਲ ਗਊਸ਼ਾਲਾ ਲਈ ਦਾਨੀਆਂ ਨੇ ਵਧਾਇਆ ਸਹਿਯੋਗ ਤੂੜੀ ਖ਼ਰੀਦ ਲਈ ਕੀਤੀ ਸਹਾਇਤਾ ਦੀ ਅਪੀਲ <br/>
Ad Position 24