19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਸਾਊਦੀ ਅਰਬ ਦੇ ਹੋਟਲ ਦੀ ਦੀਵਾਰ ਤੋਂ ਸ੍ਰੀ ਦਰਬਾਰ ਸਾਹਿਬ ਦੀਆਂ ਤਸਵੀਰਾਂ ਨੂੰ ਹਟਾਉਣ ਵਾਲੇ ਨੌਜਵਾਨਾਂ ਦਾ ਸ਼੍ਰੋਮਣੀ ਕਮੇਟੀ ਵਲੋਂ ਸਨਮਾਨ ਸਰਬੱਤ ਦਾ ਭਲਾ ਗਰੁੱਪ ਦੇ ਨੌਜਵਾਨਾਂ ਦਾ ਉਪਰਾਲਾ ਸ਼ਲਾਘਾਯੋਗ- ਭਾਈ ਚਾਵਲਾ <br/>

Ad Position 21
No active advertisement
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸਰਬੱਤ ਦਾ ਭਲਾ ਗਰੁੱਪ ਦੇ ਮੈਂਬਰ ਸੰਦੀਪ ਸਿੰਘ ਦਾ ਸਨਮਾਨ ਕਰਦੇ ਹੋਏ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਅਤੇ ਹੋਰ ਸ਼ਖ਼ਸੀਅਤਾਂ | (ਸੱਜੇ) ਸਾਊਦੀ ਅਰਬ ਦੇ ਅਲ-ਕੁਰਿਆਦ ਸ਼ਹਿਰ ਵਿਖੇ ਹੋਟਲ ਗੋਲਡਨ ਡੋਮ ਹੋਟਲ 'ਤੇ ਲਗਾਈਆਂ ਤਸਵੀਰਾਂ | <br/> 24-04-2026
ਸ੍ਰੀ ਅਨੰਦਪੁਰ ਸਾਹਿਬ, 23 ਅਪ੍ਰੈਲ (ਕਰਨੈਲ ਸਿੰਘ)- ਬੀਤੇ ਸਾਲ ਸਾਊਦੀ ਅਰਬ ਦੇ ਸ਼ਹਿਰ ਅਲ-ਕੁਰਿਆਤ ਵਿਖੇ ਇਕ ਸ਼ੇਖ ਵਲੋਂ ਨਵੇਂ ਬਣਾਏ ਗਏ ਇਕ ਗੋਲਡਨ ਡੋਮ ਹੋਟਲ ਅਤੇ ਰੈਸਟੋਰੈਂਟ ਦੀਆਂ ਬਾਹਰਲੀਆਂ ਦੀਵਾਰਾਂ ਅਤੇ ਆਲੇ ਦੁਆਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀਆਂ ਤਸਵੀਰਾਂ ਲਗਾਈਆਂ ਗਈਆਂ ਸਨ | ਜਿਸ ਨੂੰ ਹਟਾਉਣ ਲਈ ਸਾਊਦੀ ਅਰਬ ਵਿਚ ਸਰਬੱਤ ਦਾ ਭਲਾ ਗਰੁੱਪ ਦੇ ਮੁੱਖ ਸੇਵਾਦਾਰ ਭਾਈ ਜਸਵਿੰਦਰ ਸਿੰਘ ਜੱਸੀ ਬੈਂਸ ਅਤੇ ਸੰਦੀਪ ਸਿੰਘ ਖ਼ਾਲਸਾ ਦੀ ਅਗਵਾਈ ਹੇਠ 14 ਮੈਂਬਰੀ ਟੀਮ ਵਲੋਂ ਆਪਣੇ ਇੱਕ ਹਜਾਰ ਦੇ ਕਰੀਬ ਸਾਥੀਆਂ ਨਾਲ ਸਾਂਝੇ ਤੌਰ 'ਤੇ ਯਤਨ ਕੀਤਾ ਗਿਆ ਸੀ | ਅਤੇ ਲੰਬੀ ਜਦੋ ਜਹਿਦ ਤੋਂ ਬਾਅਦ ਇਨ੍ਹਾਂ ਤਸਵੀਰਾਂ ਨੂੰ ਹਟਾ ਕੇ ਧਾਰਮਿਕ ਰੀਤੀ ਰਿਵਾਜਾਂ ਨਾਲ ਅੰਤਿਮ ਸਸਕਾਰ ਕਰਕੇ ਜਲ ਪ੍ਰਵਾਹ ਕਰ ਦਿੱਤਾ ਗਿਆ ਸੀ | ਇਸ ਗਰੁੱਪ ਦੇ ਸਾਉਦੀ ਅਰਬ ਵਿਖੇ ਕਾਰੋਬਾਰ ਕਰਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਬਾਗਪੁਰ ਸਤੋਰ ਨਾਲ ਸੰਬੰਧਿਤ ਮੁੱਖ ਮੈਂਬਰ ਭਾਈ ਸੰਦੀਪ ਸਿੰਘ ਖਾਲਸਾ ਦਾ ਭਾਰਤ ਆਉਣ ਤੋਂ ਬਾਅਦ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪਹੁੰਚਣ 'ਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਅਤੇ ਮੁੱਖ ਬੁਲਾਰੇ ਭਾਈ ਅਮਰਜੀਤ ਸਿੰਘ ਚਾਵਲਾ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਭਾਈ ਚਾਵਲਾ ਨੇ ਕਿਹਾ ਕਿ ਇਸ ਗਰੁੱਪ ਵਲੋਂ ਬੀਤੇ ਛੇ ਸਾਲਾਂ ਤੋਂ ਅਰਬ ਦੇਸ਼ਾਂ 'ਚ ਜਿੱਥੇ ਗੁਰਮਤਿ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਵੱਡਮੁੱਲਾ ਯੋਗਦਾਨ ਪਾਇਆ ਜਾ ਰਿਹਾ ਹੈ, ਉੱਥੇ ਹੀ ਸਿੱਖ ਰੀਤੀ ਰਿਵਾਜਾਂ ਤੇ ਪਹਿਰਾ ਦਿੰਦੇ ਹੋਏ ਇਨ੍ਹਾਂ ਦੀ ਪਵਿੱਤਰਤਾ ਨੂੰ ਬਹਾਲ ਕਰਨ ਲਈ ਹਰ ਸੰਭਵ ਯਤਨ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਇਨ੍ਹਾਂ ਨੌਜੁਆਨਾਂ ਨੇ ਜਿੱਥੇ ਅਰਬ ਦੇ ਹੋਟਲ ਦੇ ਮਾਲਕ ਸ਼ੇਖ ਨੂੰ ਸਿੱਖ ਧਰਮ ਦੇ ਸਿਧਾਂਤਾ ਤੋਂ ਜਾਣੂ ਕਰਵਾਇਆ, ਉੱਥੇ ਹੀ ਇਸ ਹੋਟਲ ਵਿਚ ਵਰਤਾਏ ਜਾਂਦੇ ਨਸ਼ਿਆਂ ਦੀ ਸਿੱਖ ਧਰਮ 'ਚ ਮਨਾਹੀ ਦਾ ਜ਼ਿਕਰ ਕਰਦੇ ਹੋਏ ਆਪਣੇ ਕੋਲੋਂ ਪੈਸੇ ਖਰਚ ਕੇ ਲਗਾਤਾਰ ਤਿੰਨ ਦਿਨ ਇਨ੍ਹਾਂ ਤਸਵੀਰਾਂ ਨੂੰ ਲਾਹ ਕੇ ਇੱਕ ਵਧੀਆ ਸੁਨੇਹਾ ਦਿੱਤਾ | ਇਸ ਤੋਂ ਪਹਿਲਾਂ ਸੰਦੀਪ ਸਿੰਘ ਨੇ ਦੱਸਿਆ ਕਿ ਗਰੁੱਪ ਵਲੋਂ ਗੁਰਪੁਰਬ ਅਤੇ ਸ਼ਹੀਦੀ ਦਿਹਾੜਿਆਂ 'ਤੇ ਲੰਗਰ ਦੇ ਨਾਲ ਨਾਲ ਉੱਥੇ ਕਿਸੇ ਹਾਦਸੇ ਦੌਰਾਨ ਮੌਤ ਹੋ ਜਾਣ 'ਤੇ ਛੇ ਸਾਲਾਂ ਵਿਚ 70 ਦੇ ਕਰੀਬ ਲਾਸ਼ਾਂ ਨੂੰ ਭਾਰਤ ਭੇਜ ਚੁੱਕੇ ਹਾਂ | ਇਸ ਤੋਂ ਬਿਨ੍ਹਾਂ ਨਜਾਇਜ਼ ਫਸ ਚੁੱਕੀਆਂ ਲੜਕੀਆਂ ਨੂੰ ਆਪਣੇ ਖਰਚੇ 'ਤੇ ਭਾਰਤ ਭੇਜਿਆ ਜਾਂਦਾ ਹੈ | ਇਸ ਤੋਂ ਬਿਨ੍ਹਾਂ ਅਰਬ ਦੇਸ਼ਾਂ ਵਿਚ ਰਹਿ ਰਹੇ ਹਰੇਕ ਤਰ੍ਹਾਂ ਦੇ ਲੋਕਾਂ ਦੀ ਮਦਦ ਕੀਤੀ ਜਾਂਦੀ ਹੈ | ਉਨ੍ਹਾਂ ਉਸ ਸਮੇਂ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ, ਸ੍ਰੋਮਣੀ ਕਮੇਟੀ ਮੈਂਬਰ ਭਾਈ ਚਾਵਲਾ ਅਤੇ ਬਾਬਾ ਰਾਜਾ ਰਾਜ ਸਿੰਘ ਵਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ | ਇਸ ਮੌਕੇ ਹੈੱਡ ਗ੍ਰੰਥੀ ਗਿਆਨੀ ਜ਼ੋਗਿੰਦਰ ਸਿੰਘ, ਮੈਨੇਜਰ ਮਲਕੀਤ ਸਿੰਘ, ਵਧੀਕ ਮੈਨੇਜਰ ਐਡ. ਹਰਦੇਵ ਸਿੰਘ ਹੈਪੀ, ਬਾਬਾ ਜਰਨੈਲ ਸਿੰਘ ਕਾਰਸੇਵਾ ਵਾਲੇ, ਮੁੱਖ ਪ੍ਰਚਾਰਕ ਭਾਈ ਸਰਬਜੀਤ ਸਿੰਘ ਢੋਟੀਆਂ, ਜ਼ਸਪਾਲ ਸਿੰਘ ਪਾਲ, ਜਰਨੈਲ ਸਿੰਘ ਗੂੰਬਰ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਜਥੇਦਾਰ ਰਾਮ ਸਿੰਘ, ਲਵਪ੍ਰੀਤ ਸਿੰਘ ਪ੍ਰਚਾਰਕ, ਵਿੱਕਰ ਸਿੰਘ ਕਲੋਤਾ, ਨਿਹੰਗ ਸਿੰਘ ਭਾਈ ਲਖਵਿੰਦਰ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪੀੜਤ ਕਿਸਾਨਾਂ ਦੇ ਹੱਕ 'ਚ ਨਿੱਤਰੇ ਸਮਾਜ ਸੇਵੀ ਪ੍ਰਧਾਨ ਪਾਲਇੰਦਰਜੀਤ ਸਿੰਘ ਬਾਠ ਨੇ ਚੱਕਲਾਂ ਦੇ ਦੋ ਪੀੜਤ ਕਿਸਾਨਾਂ ਦ... ਅਗਲੀ ਖ਼ਬਰ ਬੇਲਾ ਫਾਰਮੇਸੀ ਕਾਲਜ 'ਚ ਰਚਨਾਤਮਿਕ ਗਤੀਵਿਧੀਆਂ ਨਾਲ ਮਨਾਇਆ ਵਿਸ਼ਵ ਪਿ੍ਥਵੀ ਦਿਵਸ <br/>
Ad Position 24