19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਪੀੜਤ ਕਿਸਾਨਾਂ ਦੇ ਹੱਕ 'ਚ ਨਿੱਤਰੇ ਸਮਾਜ ਸੇਵੀ ਪ੍ਰਧਾਨ ਪਾਲਇੰਦਰਜੀਤ ਸਿੰਘ ਬਾਠ ਨੇ ਚੱਕਲਾਂ ਦੇ ਦੋ ਪੀੜਤ ਕਿਸਾਨਾਂ ਦੀ ਕੀਤੀ ਮਾਲੀ ਮਦਦ <br/>

Ad Position 21
No active advertisement
ਪਿੰਡ ਚੱਕਲਾਂ ਵਿਖੇ ਪੀੜਤ ਕਿਸਾਨਾਂ ਨੂੰ ਰਾਸ਼ੀ ਭੇਟ ਕਰਦੇ ਹੋਏ ਪਾਲਇੰਦਰਜੀਤ ਸਿੰਘ ਬਾਠ ਅਤੇ ਹੋਰ | <br/> 24-04-2026
ਰੂਪਨਗਰ, 22 ਅਪ੍ਰੈਲ (ਸਤਨਾਮ ਸਿੰਘ ਸੱਤੀ)-ਬੀਤੇ ਕੱਲ੍ਹ ਪਿੰਡ ਚੱਕਲਾਂ ਵਿਚ ਦੋ ਕਿਸਾਨਾਂ ਦੀ ਲਗਭਗ 9 ਏਕੜ ਖੇਤ ਵਿਚ ਖੜੀ ਕਣਕ ਦੀ ਫ਼ਸਲ ਟਰਾਂਸਫਾਰਮਰ 'ਚੋਂ ਹੋਈ ਸਪਾਰਕਿੰਗ ਕਾਰਨ ਲੱਗੀ ਅੱਗ ਨਾਲ ਸੜ ਕੇ ਸੁਆਹ ਹੋ ਗਈ | ਇਸ ਘਟਨਾ ਤੋਂ ਬਾਅਦ ਅੱਜ ਇਲਾਕੇ ਦੇ ਉੱਘੇ ਸਮਾਜ ਸੇਵੀ ਅਤੇ ਟਰੱਕ ਯੂਨੀਅਨ ਕੁਰਾਲੀ ਦੇ ਸਾਬਕਾ ਪ੍ਰਧਾਨ ਪਾਲਇੰਦਰਜੀਤ ਸਿੰਘ ਬਾਠ ਪੀੜਤ ਕਿਸਾਨਾਂ ਦੀ ਸਾਰ ਲੈਣ ਲਈ ਉਨ੍ਹਾਂ ਦੇ ਗ੍ਰਹਿ ਪਿੰਡ ਚੱਕਲਾਂ ਪਹੁੰਚੇ | ਇਸ ਮੌਕੇ ਉਨ੍ਹਾਂ ਨੇ ਦੋਵੇਂ ਪੀੜਤ ਕਿਸਾਨਾਂ ਨਾਲ ਦੁੱਖ ਸਾਂਝਾ ਕਰਦਿਆਂ 50-50 ਹਜ਼ਾਰ ਰੁਪਏ ਦੀ ਮਾਲੀ ਸਹਾਇਤਾ ਭੇਟ ਕੀਤੀ | ਪ੍ਰਧਾਨ ਬਾਠ ਨੇ ਦੱਸਿਆ ਕਿ ਉਨ੍ਹਾਂ ਨੂੰ ਪਿੰਡ ਦੇ ਸਾਬਕਾ ਸਰਪੰਚ ਬਲਵਿੰਦਰ ਸਿੰਘ ਅਤੇ ਹੋਰ ਪਿੰਡ ਵਾਸੀਆਂ ਤੋਂ ਜਾਣਕਾਰੀ ਮਿਲੀ ਸੀ ਕਿ ਕਿਸਾਨ ਬਲਜਿੰਦਰ ਸਿੰਘ ਦੀ ਤਿੰਨ ਏਕੜ ਕਣਕ ਅਤੇ ਸ਼ਮਸ਼ੇਰ ਸਿੰਘ ਦੀ ਛੇ ਏਕੜ ਕਣਕ ਸਮੇਤ ਤੂੜੀ ਲਈ ਖੇਤ ਵਿਚ ਖੜਾ ਨਾੜ ਅਤੇ ਟਰਾਲਾ ਵੀ ਅੱਗ ਦੀ ਲਪੇਟ ਵਿਚ ਆ ਕੇ ਸੜ ਗਿਆ | ਉਨ੍ਹਾਂ ਕਿਹਾ ਕਿ ਕਿਸਾਨ ਸਾਡੇ ਦੇਸ਼ ਦੀ ਰੀੜ੍ਹ ਦੀ ਹੱਡੀ ਹਨ ਅਤੇ ਮੁਸ਼ਕਿਲ ਵੇਲੇ ਉਨ੍ਹਾਂ ਦੇ ਨਾਲ ਖੜਾ ਹੋਣਾ ਸਾਡਾ ਫਰਜ਼ ਹੈ | ਉਨ੍ਹਾਂ ਕਿਹਾ ਕਿ ਕੁਦਰਤੀ ਆਫਤਾਂ ਕਾਰਨ ਕਿਸਾਨਾਂ ਨੂੰ ਭਾਰੀ ਨੁਕਸਾਨ ਝੱਲਣਾ ਪੈਂਦਾ ਹੈ, ਇਸ ਲਈ ਸਮਾਜ ਦੇ ਹਰ ਵਰਗ ਨੂੰ ਅੱਗੇ ਆ ਕੇ ਮਦਦ ਕਰਨੀ ਚਾਹੀਦੀ ਹੈ | ਇਸ ਮੌਕੇ ਪ੍ਰਧਾਨ ਬਾਠ ਨੇ ਪੀੜਤ ਕਿਸਾਨ ਬਲਜਿੰਦਰ ਸਿੰਘ ਦੇ ਅੱਗ ਨਾਲ ਸੜੇ ਟਰਾਲੇ ਲਈ ਟਾਇਰ ਦੇਣ ਦਾ ਵਾਅਦਾ ਵੀ ਕੀਤਾ | ਇਸ ਮੌਕੇ ਪਿੰਡ ਦੇ ਲੰਬੜਦਾਰ ਓਮਰਾਓ ਸਿੰਘ, ਬਲਵਿੰਦਰ ਸਿੰਘ, ਜਸਵਿੰਦਰ ਸਿੰਘ ਅਤੇ ਪੀੜਤ ਕਿਸਾਨਾਂ ਵਲੋਂ ਦਿੱਤੀ ਇਸ ਵੱਡੀ ਸਹਾਇਤਾ ਲਈ ਪ੍ਰਧਾਨ ਪਾਲਇੰਦਰਜੀਤ ਸਿੰਘ ਬਾਠ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਗਿਆ | ਇਸ ਮੌਕੇ ਮਾਸਟਰ ਉਜਾਗਰ ਸਿੰਘ ਪਪਰਾਲੀ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸੰਤ ਨਿਰੰਕਾਰੀ ਚੈਰੀਟੇਬਲ ਫਾਊਾਡੇਸ਼ਨ ਵਲੋਂ ਖ਼ੂਨਦਾਨ ਕੈਂਪ ਅੱਜ ਅਗਲੀ ਖ਼ਬਰ ਸਾਊਦੀ ਅਰਬ ਦੇ ਹੋਟਲ ਦੀ ਦੀਵਾਰ ਤੋਂ ਸ੍ਰੀ ਦਰਬਾਰ ਸਾਹਿਬ ਦੀਆਂ ਤਸਵੀਰਾਂ ਨੂੰ ਹਟਾਉਣ ਵਾਲੇ ਨੌਜਵਾਨਾਂ ਦਾ ਸ਼੍ਰੋਮਣੀ ਕ...
Ad Position 24