ਮੋਰਿੰਡਾ, 23 ਅਪ੍ਰੈਲ (ਪਿ੍ਤਪਾਲ ਸਿੰਘ)-ਸੰਤ ਨਿਰੰਕਾਰੀ ਚੈਰੀਟੇਬਲ ਫਾਉਂਡੇਸ਼ਨ ਵਲੋਂ ਮਾਨਵ ਏਕਤਾ ਦਿਵਸ ਮੌਕੇ 24 ਅਪ੍ਰੈਲ ਨੂੰ ਨਿਰੰਕਾਰੀ ਭਵਨ ਸ਼ੂਗਰ ਮਿੱਲ ਰੋਡ ਮੋਰਿੰਡਾ ਵਿਖੇ ਖ਼ੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਨਿਰੰਕਾਰੀ ਮੰਡਲ ਮੋਰਿੰਡਾ ਦੇ ਮੁੱਖੀ ਮਦਨ ਮੋਹਨ ਗੁਲਾਟੀ ਨੇ ਦੱਸਿਆ ਕਿ ਇਹ ਖ਼ੂਨਦਾਨ ਕੈਂਪ 24 ਅਪ੍ਰੈਲ ਨੂੰ ਸਵੇਰੇ 8 ਵਜੇ ਅਰੰਭ ਹੋਵੇਗਾ ਤੇ ਦੁਪਹਿਰ 2 ਵਜੇ ਤੱਕ ਚਲੇਗਾ | ਉਨ੍ਹਾਂ ਦੱਸਿਆ ਕਿ ਖ਼ੂਨ ਇਕੱਤਰ ਕਰਨ ਲਈ ਸਿਵਲ ਹਸਪਤਾਲ ਰੂਪਨਗਰ, ਸਿਵਲ ਹਸਪਤਾਲ ਸ੍ਰੀ ਫ਼ਤਹਿਗੜ੍ਹ ਸਾਹਿਬ ਅਤੇ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਦੀਆਂ ਟੀਮਾਂ ਵਿਸ਼ੇਸ਼ ਤੌਰ 'ਤੇ ਪਹੁੰਚ ਰਹੀਆਂ ਹਨ | ਸ੍ਰੀ ਗੁਲਾਟੀ ਨੇ ਸਮੂਹ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮੌਕੇ ਖ਼ੂਨਦਾਨ ਕਰਕੇ ਕਿਸੇ ਲੋੜਵੰਦ ਦੀ ਜਾਨ ਬਚਾਉਣ ਲਈ ਆਪਣਾ ਯੋਗਦਾਨ ਪਾਉਣ |