19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਸਾਦੇ ਵਿਆਹ ਸਾਦੇ ਭੋਗ, ਨਾ ਕੋਈ ਚਿੰਤਾ ਨਾ ਕੋਈ ਰੋਗ ਦੇ ਤਹਿਤ ਸਾਦੇ ਢੰਗ ਨਾਲ ਕੀਤਾ ਆਪਣੇ ਬੱਚਿਆਂ ਦਾ ਵਿਆਹ ਨਰਿੰਦਰ ਹੱਕਲਾ ਰੂੜੇਵਾਲ ਅਤੇ ਦੇਵ ਰਾਜ ਭੂੰਬਲਾਂ ਨੇ ਸਮਾਜ ਨੂੰ ਦਿੱਤੀ ਵਧੀਆ ਸੁਚੱਜੀ ਸੇਧ

Ad Position 21
No active advertisement
ਅਜੀਤ ਡੈਸਕ 24-04-2026
ਨੂਰਪੁਰ ਬੇਦੀ, 23 ਅਪ੍ਰੈਲ (ਵਿੰਦਰਪਾਲ ਝਾਂਡੀਆਂ)-ਨੂਰਪੁਰ ਬੇਦੀ ਇਲਾਕੇ ਦੇ ਪਿੰਡ ਰੂੜੇਵਾਲ ਦੇ ਨਰਿੰਦਰ ਕੁਮਾਰ ਹੱਕਲਾ ਅਤੇ ਪਿੰਡ ਸੂਰਾਪੁਰ ਦੇ ਚੌਧਰੀ ਦੇਵ ਰਾਜ ਭੂੰਬਲਾਂ ਨੇ ਆਪਣੇ ਬੱਚਿਆਂ ਦਾ ਵਿਆਹ ਮਹਿੰਗੇ ਲਗਜ਼ਰੀ ਰਿਜੋਰਟ, ਮੈਰਿਜ ਪੈਲੇਸ ਅਤੇ ਵਿਆਹਾਂ 'ਤੇ ਬੇਅਥਾਹ ਕੀਤੇ ਜਾ ਰਹੇ ਫ਼ਜ਼ੂਲ ਖ਼ਰਚ ਦੀ ਲਕੀਰ ਤੋਂ ਹੱਟ ਕੇ ਦੋਵੇਂ ਸਜਦੇ ਪੁੱਜਦੇ ਸਮਰੱਥ ਪਰਿਵਾਰਾਂ ਨੇ ਇੱਕ ਪ੍ਰਸਿੱਧ ਧਾਰਮਿਕ ਅਸਥਾਨ 'ਤੇ ਸਾਦਗੀ ਨਾਲ ਕਰਕੇ ਸਮਾਜ ਨੂੰ ਇੱਕ ਪ੍ਰੇਰਨਾਦਾਇਕ ਵਿਲੱਖਣ ਸੁਚੱਜੀ ਮਿਸਾਲ ਪੇਸ਼ ਕੀਤੀ ਹੈ | ਜੋ ਸਮਾਜ ਦੇ ਹੋਰ ਲੋਕਾਂ ਲਈ ਪ੍ਰੇਰਨਾ ਸਰੋਤ ਸੇਧ ਬਣ ਰਹੀ ਹੈ | ਜਿਸ ਦੀ ਇਲਾਕੇ ਅਤੇ ਸੋਸ਼ਲ ਮੀਡੀਆ 'ਤੇ ਪੂਰੀ ਚਰਚਾ ਹੈ |Tਸਾਦੇ ਵਿਆਹ ਸਾਦੇ ਭੋਗ, ਨਾ ਕੋਈ ਚਿੰਤਾ ਨਾ ਕੋਈ ਰੋਗU ਦੇ ਸਿਧਾਂਤ ਨੂੰ ਅਮਲ ਵਿਚ ਲਿਆਉਂਦਿਆਂ ਅਤੇ ਪੁਰਾਤਨ ਸਮੇਂ ਵਿਚ ਬਜ਼ੁਰਗਾਂ ਵਾਲੀ ਸਮਾਜਿਕ ਰੀਤ ਮੁਤਾਬਿਕ ਦੋਵਾਂ ਪਰਿਵਾਰਾਂ ਨੇ ਵਿਆਹ ਸਮਾਗਮ ਨੂੰ ਬਿਨਾਂ ਕਿਸੇ ਲਾਮ ਲਸ਼ਕਰ, ਧੂਮਧੜੱਕੇ ਵਾਲੇ ਡੀ. ਜੇ ਕਲਚਰ, ਅਤੇ ਬਿਨਾਂ, ਗਹਿਣੇ ਪਵਾਏ ਹੋਰ ਫ਼ਜ਼ੂਲ ਖ਼ਰਚ ਤੋਂ ਹਟ ਕੇ ਸਾਦੇ ਢੰਗ ਨਾਲ ਸੰਪੂਰਨ ਕੀਤਾ | ਇੱਥੇ ਦੱਸਦੀਏ ਕਿ ਨਰਿੰਦਰ ਕੁਮਾਰ ਹੱਕਲਾ ਦੀ ਸਪੁੱਤਰੀ ਦਾ ਵਿਆਹ ਚੌਧਰੀ ਦੇਵ ਰਾਜ ਭੂੰਬਲਾਂ ਦੇ ਸਪੁੱਤਰ ਨਾਲ ਨਿਰਧਾਰਿਤ ਸੀ | ਦੋਵਾਂ ਪਰਿਵਾਰਾਂ ਨੇ ਆਪਸੀ ਸਹਿਮਤੀ ਨਾਲ ਵਿਆਹ ਕਿਸੇ ਮਹਿੰਗੇ ਮੈਰਿਜ ਪੈਲਸ ਜਾਂ ਵੱਡੇ ਟੈਂਟਾਂ ਦੀ ਬਜਾਏ ਬੈਰੜੀ ਗੋਲੂਮਾਜਰਾ ਵਿਖੇ ਸਥਿਤ ਉਦਾਸੀਨ ਡੇਰਾ ਬੋੜੀ ਸਾਹਿਬ ਵਿਖੇ ਕਰਨ ਦਾ ਫ਼ੈਸਲਾ ਲਿਆ ਸੀ | ਵਿਆਹ ਮੌਕੇ ਬਰਾਤੀਆਂ ਲਈ ਸਿਧਾਰਨ ਪ੍ਰਬੰਧ ਕੀਤੇ ਗਏ, ਜਿੱਥੇ ਮਹਿਮਾਨਾਂ ਨੇ ਥੱਲੇ ਬੈਠ ਕੇ ਚਾਹ-ਪਾਣੀ ਪੀਤਾ ਅਤੇ ਲੰਗਰ ਵੀ ਸਧਾਰਨ ਤਰੀਕੇ ਨਾਲ ਵਰਤਾਇਆ ਗਿਆ | ਵਿਆਹ ਦੀਆਂ ਸਾਰੀਆਂ ਰਸਮਾਂ ਪੁਰਾਤਨ ਰੀਤੀ-ਰਿਵਾਜਾਂ ਅਨੁਸਾਰ ਬਿਨਾਂ ਕਿਸੇ ਵਿਅਰਥ ਖ਼ਰਚ ਤੋਂ ਪੂਰੀਆਂ ਕੀਤੀਆਂ ਗਈਆਂ | ਇਸ ਮੌਕੇ ਦੋਵਾਂ ਪਰਿਵਾਰਾਂ ਦੇ ਮੁਖੀਆਂ ਨੇ ਕਿਹਾ ਕਿ ਅੱਜ ਕੱਲ੍ਹ ਵਿਆਹ ਸਮਾਗਮ ਬੇਹੱਦ ਮਹਿੰਗੇ ਹੋ ਰਹੇ ਹਨ, ਜਿਸ ਨਾਲ ਆਮ ਪਰਿਵਾਰਾਂ 'ਤੇ ਆਰਥਿਕ ਬੋਝ ਵੱਧ ਰਿਹਾ ਹੈ ਤੇ ਸਮਾਜ 'ਚ ਅਸਥਿਰਤਾ ਪੈਦਾ ਹੋ ਰਹੀ ਹੈ | ਉਨ੍ਹਾਂ ਦੱਸਿਆ ਕਿ ਇਸ ਸਾਦੇ ਵਿਆਹ ਲਈ ਉਨ੍ਹਾਂ ਦੇ ਬੱਚਿਆਂ ਵਲੋਂ ਪਹਿਲ ਕਦਮੀ ਕਰਦਿਆਂ ਪੂਰਾ ਸਹਿਯੋਗ ਮਿਲਿਆ | ਇਸ ਮੌਕੇ 'ਤੇ ਪਹੁੰਚੇ ਅਖਿਲ ਭਾਰਤੀਯ ਗੁੱਜਰ ਮਹਾਂਸਭਾ ਦੇ ਸੂਬਾ ਪ੍ਰਧਾਨ ਤੇ ਡਾਇਰੈਕਟਰ ਕਮਲ ਚੌਹਾਨ ਟੇਡੇਵਾਲ ਨੇ ਦੋਵਾਂ ਪਰਿਵਾਰਾਂ ਦੀ ਭਰਪੂਰ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਜੇਕਰ ਸਮਾਜ ਇਸ ਤਰ੍ਹਾਂ ਦੇ ਸਾਦੇ ਵਿਆਹਾਂ ਨੂੰ ਅਪਣਾਏ ਤਾਂ ਬੇਲੋੜੇ ਖ਼ਰਚੇ ਅਤੇ ਕਰਜ਼ੇ ਤੋਂ ਬਚਿਆ ਜਾ ਸਕਦਾ ਹੈ | ਉਨ੍ਹਾਂ ਨੇ ਇਸ ਕਦਮ ਨੂੰ ਸਮਾਜਿਕ ਸੁਧਾਰ ਵੱਲ ਇੱਕ ਮਹੱਤਵਪੂਰਨ ਪਹਿਲ ਕਰਾਰ ਦਿੱਤਾ | ਸੋਹਣ ਲਾਲ ਚੇਚੀ , ਓਾਕਾਰ ਚੌਹਾਨ ਟੇਡੇਵਾਲ, ਠੇਕੇਦਾਰ ਹਰਮੇਸ਼ ਚੰਦ ਰੂੜੇਮਾਜਰਾ, ਰੌਸ਼ਨ ਲਾਲ ਚੌਹਾਨ ਨੇ ਵੀ ਸ਼ਲਾਘਾ ਕੀਤੀ |
Ad Position 22
No active advertisement
ਪਿਛਲੀ ਖ਼ਬਰ ਮਿਡਲ ਸਕੂਲਾਂ ਨੂੰ ਬਚਾਉਣ ਲਈ ਸਿੱਖਿਆ ਮੰਤਰੀ ਨੂੰ ਗੁਹਾਰ ਜ਼ਿਲ੍ਹਾ ਸਿੱਖਿਆ ਅਫ਼ਸਰ ਰਾਹੀਂ ਭੇਜਿਆ ਮੰਗ-ਪੱਤਰ <br/>... ਅਗਲੀ ਖ਼ਬਰ ਸੰਤ ਨਿਰੰਕਾਰੀ ਚੈਰੀਟੇਬਲ ਫਾਊਾਡੇਸ਼ਨ ਵਲੋਂ ਖ਼ੂਨਦਾਨ ਕੈਂਪ ਅੱਜ
Ad Position 24