19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਮਿਡਲ ਸਕੂਲਾਂ ਨੂੰ ਬਚਾਉਣ ਲਈ ਸਿੱਖਿਆ ਮੰਤਰੀ ਨੂੰ ਗੁਹਾਰ ਜ਼ਿਲ੍ਹਾ ਸਿੱਖਿਆ ਅਫ਼ਸਰ ਰਾਹੀਂ ਭੇਜਿਆ ਮੰਗ-ਪੱਤਰ <br/>

Ad Position 21
No active advertisement
ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਮੰਗ ਪੱਤਰ ਸੌਂਪ ਰਹੇ ਜਥੇਬੰਦੀ ਦੇ ਨੁਮਾਇੰਦੇ | <br/> 24-04-2026
ਰੂਪਨਗਰ, 23 ਅਪ੍ਰੈਲ (ਸਤਨਾਮ ਸਿੰਘ ਸੱਤੀ)-ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ (ਡੀ.ਟੀ.ਐਫ.) ਨੇ ਪੰਜਾਬ ਸਿੱਖਿਆ ਵਿਭਾਗ ਵਲੋਂ ਘੱਟ ਵਿਦਿਆਰਥੀਆਂ ਵਾਲੇ ਮਿਡਲ ਸਕੂਲਾਂ ਵਿਚੋਂ ਅਧਿਆਪਕਾਂ ਨੂੰ ਆਰਜ਼ੀ ਪ੍ਰਬੰਧਾਂ ਦੇ ਨਾਮ ਹੇਠ ਹੋਰ ਸਕੂਲਾਂ 'ਚ ਭੇਜਣ ਸਬੰਧੀ ਜਾਰੀ ਪੱਤਰ ਦੀ ਨਿਖੇਧੀ ਕੀਤੀ ਹੈ | ਡੀ.ਟੀ.ਐਫ. ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਕਿਹਾ ਕਿ ਇਹ ਫੈਸਲਾ ਸਰਕਾਰੀ ਸਕੂਲਾਂ ਨੂੰ ਕਮਜ਼ੋਰ ਕਰਨ ਵੱਲ ਇੱਕ ਹੋਰ ਕਦਮ ਹੈ | ਉਨ੍ਹਾਂ ਦੱਸਿਆ ਕਿ ਪਹਿਲਾਂ ਹੀ ਮਿਡਲ ਸਕੂਲਾਂ 'ਚੋਂ ਪੀ.ਟੀ.ਆਈ., ਆਰਟ ਐਂਡ ਕਰਾਫਟ ਅਤੇ ਹੋਰ ਅਧਿਆਪਕ ਹਟਾਏ ਜਾ ਚੁੱਕੇ ਹਨ, ਜਿਸ ਕਾਰਨ ਵਿਸ਼ਾ ਮਾਹਰ ਅਧਿਆਪਕਾਂ ਦੀ ਘਾਟ ਵਧੀ ਹੈ | ਉਨ੍ਹਾਂ ਇਸਨੂੰ ਸਿੱਖਿਆ ਦੇ ਅਧਿਕਾਰ ਕਾਨੂੰਨ 2009 ਦੀ ਉਲੰਘਣਾ ਵੀ ਕਰਾਰ ਦਿੱਤਾ | ਡੀ.ਟੀ.ਐਫ. ਰੂਪਨਗਰ ਦੇ ਵਫ਼ਦ ਵਲੋਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਨਾਮ ਮੰਗ ਪੱਤਰ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰੇਮ ਮਿੱਤਲ ਰਾਹੀਂ ਭੇਜਿਆ ਗਿਆ | ਜ਼ਿਲ੍ਹਾ ਪ੍ਰਧਾਨ ਗਿਆਨ ਚੰਦ ਅਤੇ ਜ਼ਿਲ੍ਹਾ ਸਕੱਤਰ ਜਤਿੰਦਰ ਸਿੰਘ ਨੇ ਕਿਹਾ ਕਿ ਇਹ ਨੀਤੀ ਪੇਂਡੂ ਅਤੇ ਪੱਛੜੇ ਇਲਾਕਿਆਂ ਦੇ ਸਕੂਲਾਂ ਨੂੰ ਅਣਡਿੱਠਾ ਕਰਨ ਵਾਲੀ ਹੈ | ਸੀਨੀਅਰ ਆਗੂਆਂ ਅਮਰਦੀਪ ਸਿੰਘ ਸੰਧੂ, ਗੁਰਚਰਨ ਸਿੰਘ, ਬਲਵਿੰਦਰ ਸਿੰਘ ਅਤੇ ਗੁਰਜੰਟ ਸਿੰਘ ਨੇ ਕਿਹਾ ਕਿ ਸਕੂਲਾਂ ਦਾ ਪ੍ਰਬੰਧ ਸਿਰਫ਼ ਵਿਦਿਆਰਥੀਆਂ ਦੀ ਗਿਣਤੀ ਅਧਾਰਿਤ ਕਰਨਾ ਗਲਤ ਹੈ | ਉਨ੍ਹਾਂ ਮੰਗ ਕੀਤੀ ਕਿ ਇਹ ਪੱਤਰ ਤੁਰੰਤ ਵਾਪਸ ਲਿਆ ਜਾਵੇ, ਨਹੀਂ ਤਾਂ ਸੰਘਰਸ਼ ਕੀਤਾ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਸਮਾਰਟ ਸਕੂਲ ਧਮਾਣਾ ਦੇ ਵਿਦਿਆਰਥੀ ਐਨ.ਸੀ.ਸੀ. ਅਕੈਡਮੀ ਵਿਖੇ ਟ੍ਰੇਨਿੰਗ ਲਈ ਰਵਾਨਾ <br/> ਅਗਲੀ ਖ਼ਬਰ ਸਾਦੇ ਵਿਆਹ ਸਾਦੇ ਭੋਗ, ਨਾ ਕੋਈ ਚਿੰਤਾ ਨਾ ਕੋਈ ਰੋਗ ਦੇ ਤਹਿਤ ਸਾਦੇ ਢੰਗ ਨਾਲ ਕੀਤਾ ਆਪਣੇ ਬੱਚਿਆਂ ਦਾ ਵਿਆਹ ਨਰਿੰਦਰ ਹ...
Ad Position 24