05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਜੀਵਨ ਦੀ ਅਸਲੀ ਖ਼ੁਸ਼ੀ ਅੰਦਰਲੀ ਸੋਚ 'ਚ ਵੱਸਦੀ ਹੈ- ਆਚਾਰੀਆ ਨੀਲਕੰਠ <br/>

Ad Position 21
repet_subhas-goyals [Copy P29]
ਅਜੀਤ ਡੈਸਕ 26-04-2026
ਨੂਰਪੁਰ ਬੇਦੀ, 25 ਅਪ੍ਰੈਲ (ਵਿੰਦਰਪਾਲ ਝਾਂਡੀਆਂ)-ਪਿੰਡ ਸਮੀਰੋਵਾਲ ਵਿਖੇ ਚੱਲ ਰਹੀ ਸ੍ਰੀਮਦ ਭਾਗਵਤ ਕਥਾ ਦੌਰਾਨ ਆਚਾਰੀਆ ਨੀਲਕੰਠ ਕੌਸ਼ਲ ਨੇ ਸਤਿਸੰਗ ਦੌਰਾਨ ਕਿਹਾ ਕਿ ਜੀਵਨ ਦੀ ਅਸਲੀ ਖ਼ੁਸ਼ੀ ਬਾਹਰੀ ਪਦਾਰਥਵਾਦੀ ਵਸਤੂਆਂ 'ਚ ਨਹੀਂ, ਸਗੋਂ ਅੰਦਰਲੀ ਸੋਚ 'ਚ ਵੱਸਦੀ ਹੈ | ਉਨ੍ਹਾਂ ਕਿਹਾ ਕਿ ਜੇਕਰ ਮਨੁੱਖ ਆਪਣੇ ਮਨ 'ਚ ਸਾਫ਼ ਅਤੇ ਪਵਿੱਤਰ ਵਿਚਾਰ ਰੱਖਦਾ ਹੈ, ਤਾਂ ਉਹ ਨਾ ਸਿਰਫ਼ ਆਪਣੇ ਜੀਵਨ ਨੂੰ ਸੁਖਮਈ ਬਣਾਉਂਦਾ ਹੈ, ਸਗੋਂ ਹੋਰਨਾਂ ਲਈ ਵੀ ਪ੍ਰੇਰਨਾ ਬਣਦਾ ਹੈ | ਉਨ੍ਹਾਂ ਕਿਹਾ ਕਿ ਜੀਵਨ 'ਚ ਕਈ ਵਾਰ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ ਜੋ ਸਾਨੂੰ ਚੰਗੀਆਂ ਨਹੀਂ ਲੱਗਦੀਆਂ ਹਨ, ਪਰ ਅਸਲ 'ਚ ਉਨ੍ਹਾਂ 'ਚ ਵੀ ਕੋਈ ਨਾ ਕੋਈ ਭਲਾਈ ਛੁਪੀ ਹੁੰਦੀ ਹੈ | ਇਸ ਲਈ ਮਨੁੱਖ ਨੂੰ ਹਰ ਸਥਿਤੀ ਨੂੰ ਸਵੀਕਾਰ ਕਰਕੇ ਅੱਗੇ ਵਧਣਾ ਚਾਹੀਦਾ ਹੈ | ਉਨ੍ਹਾਂ ਸੰਗਤ ਨੂੰ ਉਪਦੇਸ਼ ਦਿੱਤਾ ਕਿ ਜੇਕਰ ਮਨੁੱਖ ਆਪਣੇ ਵਿਚਾਰਾਂ ਨੂੰ ਨਿਯੰਤਰਿਤ ਕਰ ਲਵੇ, ਤਾਂ ਉਹ ਆਪਣੇ ਜੀਵਨ ਦੀ ਦਿਸ਼ਾ ਨੂੰ ਬਦਲ ਸਕਦਾ ਹੈ | ਆਚਾਰੀਆ ਨੇ ਸੰਗਤ ਨੂੰ ਆਪਣੇ ਜੀਵਨ 'ਚ ਚੰਗੇ ਵਿਚਾਰਾਂ ਨੂੰ ਅਪਣਾਉਣ, ਪ੍ਰਭੂ ਦਾ ਨਾਮ ਸਿਮਰਨ ਕਰਨ ਅਤੇ ਹਰ ਹਾਲਤ 'ਚ ਖ਼ੁਸ਼ ਰਹਿਣ ਦੀ ਕੋਸ਼ਿਸ਼ ਕਰਨ ਦਾ ਉਪਦੇਸ਼ ਦਿੱਤਾ |

Ad Position 22
No active advertisement
ਪਿਛਲੀ ਖ਼ਬਰ ਕੀ ਗੁਰਿੰਦਰ ਸਿੰਘ ਗੋਗੀ ਹੋ ਸਕਦੇ ਹਨ ਅਕਾਲੀ ਦਲ (ਪੁਨਰ ਸੁਰਜੀਤ) ਅਤੇ ਵਾਰਿਸ ਪੰਜਾਬ ਤੋਂ ਰੂਪਨਗਰ ਤੋਂ ਉਮੀਦਵਾਰ ਅਗਲੀ ਖ਼ਬਰ ਮਧੂਵਨ ਵਾਟਿਕਾ ਸਕੂਲ 'ਚ ਅੱਖਰ ਆਰੰਭ ਸਮਾਰੋਹ ਕਰਵਾਇਆ <br/>
Ad Position 24